ਪੰਜਾਬ ਦੇ ਪਟਿਆਲਾ ‘ਚ ਇੱਕ ਕਲਯੁੱਗੀ ਪੁੱਤ ਦਾ ਖੌਫਨਾਕ ਕਾਰਾ ਸਾਹਮਣੇ ਆਇਆ ਹੈ। ਮਾਮਲਾ ਤ੍ਰਿਪੜੀ ਥਾਣੇ ਅਧੀਨ ਪੈਂਦੇ ਇਲਾਕੇ ਦਾ ਹੈ। ਇਥੇ ਜਦੋਂ ਇੱਕ ਮਾਂ ਨੇ ਆਪਣੇ ਪੁੱਤਰ ਨੂੰ ਮੋਬਾਈਲ ਵਰਤਣ ਤੋਂ ਰੋਕਿਆ ‘ਤਾਂ ਬੇਟੇ ਨੇ ਮਾਂ ਨੂੰ ਕੁੱਟਣ ਮਗਰੋਂ ਪਹਿਲੀ ਮੰਜ਼ਿਲ ਤੋਂ ਧੱਕਾ ਦੇ ਦਿੱਤਾ। ਇਸ ਕਾਰਨ ਬਜ਼ੁਰਗ ਔਰਤ ਦੀ ਮੌਤ ਹੋ ਗਈ। ਪੁਲਿਸ ਨੇ ਉਕਤ ਮਾਮਲੇ ‘ਚ ਦੋਸ਼ੀ ਪੁੱਤਰ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਦੱਸਿਆ ਜਾ ਰਿਹਾ ਹੈ।
ਮ੍ਰਿਤਕ ਔਰਤ ਦੇ ਵੱਡੇ ਬੇਟੇ ਰਾਜਨ ਬਹਿਲ ਵਾਸੀ ਤ੍ਰਿਪੜੀ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਮਾਂ ਰੇਖਾ ਰਾਣੀ (52) ਆਪਣੇ ਛੋਟੇ ਪੁੱਤਰ ਗੋਬਿੰਦ ਬਹਿਲ ਨਾਲ ਆਨੰਦ ਨਗਰ-ਏ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਸੀ। ਮੰਗਲਵਾਰ ਤੜਕੇ ਤਿੰਨ ਵਜੇ ਉਸ ਨੂੰ ਸੂਚਨਾ ਮਿਲੀ ਕਿ ਉਸ ਦਾ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਭਰਾ ਗੋਬਿੰਦ ਬਹਿਲ ਆਪਣੀ ਮਾਂ ਨਾਲ ਲੜਾਈ-ਝਗੜਾ ਕਰ ਰਿਹਾ ਹੈ। ਉਸ ਨੇ ਲੜਾਈ ਦੌਰਾਨ ਮਾਂ ਨੂੰ ਪਹਿਲੀ ਮੰਜ਼ਿਲ ਤੋਂ ਹੇਠਾਂ ਧੱਕਾ ਦੇ ਦਿੱਤਾ ਹੈ। ਜਿਸ ਕਾਰਨ ਮਾਂ ਦੇ ਸਿਰ ‘ਤੇ ਗੰਭੀਰ ਸੱਟ ਲੱਗੀ ਹੈ।
ਇਹ ਵੀ ਪੜ੍ਹੋ : ਜਲੰਧਰ : ਨਸ਼ੇ ‘ਚ ਧੁੱਤ ਡਰਾਈਵਰ ਨੇ ਗੱਡੀਆਂ ਦੀ ਕੀਤੀ ਭੰਨ-ਤੋੜ, ਪੁਲਿਸ ਨੇ ਕੀਤਾ ਗ੍ਰਿਫਤਾਰ
ਇਹ ਸੂਚਨਾ ਮਿਲਣ ‘ਤੇ ਰਾਜਨ ਬਹਿਲ ਤੁਰੰਤ ਮੌਕੇ ‘ਤੇ ਪਹੁੰਚਿਆ ਅਤੇ ਜ਼ਖਮੀ ਮਾਂ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਲੈ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਰਾਜਨ ਬਹਿਲ ਅਨੁਸਾਰ ਮਾਂ ਨੇ ਆਪਣੇ ਭਰਾ ਨੂੰ ਮੋਬਾਈਲ ਬੰਦ ਕਰਕੇ ਸੌਣ ਲਈ ਕਿਹਾ ਸੀ। ਇਸ ਕਾਰਨ ਉਸ ਨੂੰ ਬਹੁਤ ਗੁੱਸਾ ਆ ਗਿਆ। ਇਸ ਮਗਰੋਂ ਉਸ ਨੇ ਪਹਿਲਾਂ ਮਾਂ ਦੀ ਕੁੱਟਮਾਰ ਕੀਤੀ ਅਤੇ ਫਿਰ ਉਸ ਨੂੰ ਪਹਿਲੀ ਮੰਜ਼ਿਲ ਤੋਂ ਹੇਠਾਂ ਧੱਕਾ ਦੇ ਦਿੱਤਾ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
ਜਾਣਕਾਰੀ ਦਿੰਦਿਆਂ ਰਾਜਨ ਬਹਿਲ ਨੇ ਦੱਸਿਆ ਕਿ ਉਸ ਦਾ ਭਰਾ ਗੋਬਿੰਦ ਬਹਿਲ ਮਾਨਸਿਕ ‘ਤੌਰ ‘ਤੇ ਬਿਮਾਰ ਹੈ। ਉਹ ਸਾਲ 2017 ਤੋਂ ਡਿਪਰੈਸ਼ਨ ਵਿੱਚ ਹੈ ਅਤੇ ਉਸਦਾ ਇਲਾਜ ਵੀ ਚੱਲ ਰਿਹਾ ਹੈ। ਫਿਲਹਾਲ ਪੁਲਿਸ ਨੇ ਦੋਸ਼ੀ ਪੁੱਤਰ ਦੇ ਖ਼ਿਲਾਫ਼ ਇਰਾਦਾ ਕਤਲ ਦਾ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।