Big blow for Chennai Super Kings: 25 ਸਤੰਬਰ ਨੂੰ ਦਿੱਲੀ ਕੈਪੀਟਲਸ ਦਾ ਸਾਹਮਣਾ ਕਰਨ ਜਾ ਰਹੀ ਚੇੱਨਈ ਸੁਪਰ ਕਿੰਗਜ਼ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ। ਟੀਮ ਦੇ ਸਟਾਰ ਬੱਲੇਬਾਜ਼ ਅੰਬਾਤੀ ਰਾਇਡੂ ਦਿੱਲੀ ਦੇ ਖਿਲਾਫ ਮੈਚ ਵਿੱਚ ਨਹੀਂ ਖੇਡਣਗੇ । CSK ਦੀ ਮੈਨੇਜਮੈਂਟ ਵੱਲੋਂ ਰਾਇਡੂ ਦੇ ਮੈਚ ਤੋਂ ਬਾਹਰ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ। ਪਹਿਲੇ ਮੈਚ ਦੇ ਹੀਰੋ ਰਾਇਡੂ ਰਾਜਸਥਾਨ ਰਾਇਲਜ਼ ਖ਼ਿਲਾਫ਼ ਮੈਚ ਵਿੱਚ ਨਹੀਂ ਖੇਡ ਸਕੇ ਅਤੇ ਚੇੱਨਈ ਇਸ ਮੈਚ ਵਿੱਚ 16 ਦੌੜਾਂ ਨਾਲ ਹਾਰ ਗਈ ।
ਦਰਅਸਲ, CSK ਦੇ CEO ਨੇ ਰਾਇਡੂ ਦੀ ਸੱਟ ਨੂੰ ਵਧੇਰੇ ਗੰਭੀਰ ਨਹੀਂ ਦੱਸਿਆ ਹੈ। ਉਨ੍ਹਾਂ ਨੇ ਕਿਹਾ, “ਰਾਇਡੂ ਹੈਮਸਟ੍ਰਿੰਗ ਦੀ ਸੱਟ ਨਾਲ ਜੂਝ ਰਿਹਾ ਹੈ, ਪਰ ਉਸ ਦਾ ਇੱਕ ਹੋਰ ਮੈਚ ਖੇਡਣਾ ਨਿਸ਼ਚਤ ਨਹੀਂ ਹੈ। ਹਾਂ, ਇਸ ਤੋਂ ਬਾਅਦ ਰਾਇਡੂ ਪੂਰੀ ਤਰ੍ਹਾਂ ਖੇਡਣ ਲਈ ਤਿਆਰ ਹੋ ਜਾਣਗੇ।” ਦਿੱਲੀ ਖਿਲਾਫ ਮੈਚ ਤੋਂ ਬਾਅਦ ਚੇੱਨਈ ਸੁਪਰ ਕਿੰਗਜ਼ ਦੀ ਟੀਮ ਨੂੰ ਵੀ ਆਰਾਮ ਕਰਨ ਦਾ ਮੌਕਾ ਮਿਲੇਗਾ । ਫਿਰ ਸੀਐਸਕੇ ਦੀ ਟੀਮ ਇੱਕ ਹਫਤੇ ਬਾਅਦ 2 ਅਕਤੂਬਰ ਨੂੰ ਸਨਰਾਈਜ਼ਰਸ ਹੈਦਰਾਬਾਦ ਦੇ ਖਿਲਾਫ ਮੈਦਾਨ ਵਿੱਚ ਉਤਰੇਗੀ।
ਜ਼ਿਕਰਯੋਗ ਹੈ ਕਿ ਰੈਨਾ ਦੀ ਗੈਰਹਾਜ਼ਰੀ ਵਿੱਚ ਰਾਇਡੂ CSK ਦੇ ਮਿਡਲ ਆਰਡਰ ਦਾ ਇੱਕ ਮਹੱਤਵਪੂਰਣ ਹਿੱਸਾ ਹੈ। ਰਾਇਡੂ ਨੇ IPL-13 ਦੇ ਪਹਿਲੇ ਮੈਚ ਵਿੱਚ 71 ਦੌੜਾਂ ਬਣਾ ਕੇ ਸ਼ਾਨਦਾਰ ਫਾਰਮ ਵਿੱਚ ਹੋਣ ਦਾ ਸੰਕੇਤ ਦਿੱਤਾ ਸੀ । ਮੈਨ ਆਫ ਦਿ ਮੈਚ ਚੁਣੇ ਜਾਣ ਤੋਂ ਬਾਅਦ ਰਾਇਡੂ ਨੇ ਕਿਹਾ ਸੀ ਕਿ ਅਸੀਂ ਤਾਲਾਬੰਦੀ ਵਿੱਚ ਸਿਖਲਾਈ ਲੈ ਰਹੇ ਸੀ। ਮੈਂ ਸ਼ਾਨਦਾਰ ਵਾਪਸੀ ਕਰਨਾ ਚਾਹੁੰਦਾ ਸੀ ਅਤੇ ਮੈਂ ਇਸ ਲਈ ਆਪਣੇ ਆਪ ਨੂੰ ਪੂਰੀ ਤਰ੍ਹਾਂ ਤਿਆਰ ਕਰ ਲਿਆ ਸੀ।
ਦੱਸ ਦੇਈਏ ਕਿ ਪਿਛਲੇ ਸਾਲ ਅੰਬਾਤੀ ਰਾਇਡੂ ਨੂੰ ਇੰਗਲੈਂਡ ਵਿੱਚ ਖੇਡੇ ਗਏ ਵਿਸ਼ਵ ਕੱਪ ਵਿੱਚ ਜਗ੍ਹਾ ਨਹੀਂ ਮਿਲੀ ਸੀ। ਇਸ ਤੋਂ ਨਾਰਾਜ਼ ਰਾਇਡੂ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਵੀ ਕਰ ਦਿੱਤਾ ਸੀ । ਹਾਲਾਂਕਿ, ਬਾਅਦ ਵਿੱਚ ਉਸਨੇ ਦ੍ਰਾਵਿੜ ਦੀ ਰਾਇ ‘ਤੇ ਆਪਣਾ ਫੈਸਲਾ ਬਦਲ ਦਿੱਤਾ ਸੀ।