CSK vs KXIP match prediction: ਆਈਪੀਐਲ ਦੇ 13ਵੇਂ ਸੀਜ਼ਨ ਦੇ 53ਵੇਂ ਮੈਚ ਵਿੱਚ ਐਤਵਾਰ ਨੂੰ ਕਿੰਗਜ਼ ਇਲੈਵਨ ਪੰਜਾਬ ਅਤੇ ਚੇੱਨਈ ਸੁਪਰ ਕਿੰਗਜ਼ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ । ਹੁਣ ਵੀ ਪਲੇਅ-ਆਫ ਦੌੜ ਵਿੱਚ ਬਰਕਰਾਰ ਪੰਜਾਬ ਨੂੰ ਚੇੱਨਈ ਖਿਲਾਫ ਵੱਡੀ ਜਿੱਤ ਦਰਜ ਕਰਨੀ ਪਵੇਗੀ। ਮਹਿੰਦਰ ਸਿੰਘ ਧੋਨੀ ਦੀ ਚੇੱਨਈ ਲਈ ਇਹ ਮੈਚ ਸਨਮਾਨ ਬਚਾਉਣ ਦਾ ਹੈ। ਇਹ ਮੈਚ ਦੁਪਹਿਰ 3.30 ਵਜੇ ਤੋਂ ਅਬੂ ਧਾਬੀ ਵਿੱਚ ਖੇਡਿਆ ਜਾਵੇਗਾ। ਰਾਜਸਥਾਨ ਰਾਇਲਜ਼ ਨੂੰ 7 ਵਿਕਟਾਂ ਨਾਲ ਹਰਾਉਣ ਤੋਂ ਬਾਅਦ ਪੰਜਾਬ ਦੀਆਂ ਉਮੀਦਾਂ ਨੂੰ ਝਟਕਾ ਲੱਗਿਆ ਹੈ । ਕੇਐਲ ਰਾਹੁਲ ਦੀ ਟੀਮ ਨੇ ਲਗਾਤਾਰ 5 ਮੈਚ ਜਿੱਤ ਕੇ ਪਲੇਅ ਆਫ ਦੀ ਸੰਭਾਵਨਾ ਨੂੰ ਮਜ਼ਬੂਤ ਕੀਤਾ ਸੀ । ਇਸ ਹਾਰ ਤੋਂ ਬਾਅਦ ਪੰਜਾਬ ਦਾ ਭਵਿੱਖ ਹੁਣ ਉਸ ਦੇ ਹੱਥ ਨਹੀਂ ਰਹਿ ਗਿਆ ਹੈ । ਚੇੱਨਈ ਨੂੰ ਹਰਾਉਣ ਤੋਂ ਬਾਅਦ ਵੀ ਉਸਨੂੰ ਦੂਜੇ ਮੈਚਾਂ ਦੇ ਅਨੁਕੂਲ ਨਤੀਜਿਆਂ ਲਈ ਪ੍ਰਾਰਥਨਾ ਕਰਨੀ ਪਵੇਗੀ।
ਜੇ ਸਨਰਾਈਜ਼ਰਜ਼ ਹੈਦਰਾਬਾਦ (13 ਮੈਚਾਂ ਵਿਚੋਂ 12 ਅੰਕ) ਆਪਣਾ ਆਖਰੀ ਮੈਚ 2 ਨਵੰਬਰ ਨੂੰ ਮੁੰਬਈ ਇੰਡੀਅਨਜ਼ ਨਾਲ ਜਿੱਤ ਜਾਂਦਾ ਹੈ, ਤਾਂ ਇਸ ਤੋਂ ਬਾਅਦ 3 ਨਵੰਬਰ ਨੂੰ ਦਿੱਲੀ ਕੈਪਿਟਲਸ (14) ਅਤੇ ਰਾਇਲ ਚੈਲੇਂਜਰਜ਼ ਬੈਂਗਲੁਰੂ (14) ਵਿਚਕਾਰ ਮੁਕਾਬਲਾ ਜਿੱਤਣ ਵਾਲੀ ਟੀਮ ਦੇ 16 ਅੰਕ ਹੋ ਜਾਣਗੇ। ਅਜਿਹੀ ਸਥਿਤੀ ਵਿੱਚ ਪੰਜਾਬ ਦੀ ਟੀਮ ਨੈਟ ਰਨਰੇਟ ਦੇ ਆਧਾਰ ‘ਤੇ ਵੀ ਕੁਆਲੀਫਾਈ ਨਹੀਂ ਕਰ ਸਕੇਗੀ । ਜੇਕਰ ਸਨਰਾਈਜ਼ਰਜ਼ ਦੀ ਟੀਮ ਆਪਣਾ ਆਖਰੀ ਮੈਚ ਹਾਰ ਜਾਂਦੀ ਹੈ, ਤਾਂ ਪੰਜਾਬ ਦੇ ਕੁਆਲੀਫਾਈ ਕਰਨ ਦੀ ਉਮੀਦ ਹੈ ਬਸ਼ਰਤੇ ਉਹ ਐਤਵਾਰ ਨੂੰ ਚੇੱਨਈ ਨੂੰ ਵੱਡੇ ਫਰਕ ਨਾਲ ਹਰਾ ਦੇਵੇ। ਪੰਜਾਬ ਦੇ ਫਿਲਹਾਲ 13 ਮੈਚਾਂ ਵਿਚੋਂ 12 ਅੰਕ ਹਨ ਅਤੇ ਉਸ ਦੀ ਨੈਟ ਰਰਨ ਰੇਟ -0.13 ਹੈ ਤੇ ਉੱਥੇ ਹੀ ਦੂਜੇ ਪਾਸੇ ਸਨਰਾਈਜ਼ਰਸ ਦੀ ਨੈਟ ਰਨ ਰੇਟ +9.56 ਹੈ।
ਪੰਜਾਬ ਲਈ ਕਪਤਾਨ ਰਾਹੁਲ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਦੌੜਾਂ ਬਣਾ ਚੁੱਕੇ ਹਨ, ਜਦਕਿ ਕ੍ਰਿਸ ਗੇਲ ਸ਼ਾਨਦਾਰ ਫਾਰਮ ਵਿੱਚ ਹਨ, ਜੋ ਪਿਛਲੇ ਮੈਚ ਵਿੱਚ 99 ਦੌੜਾਂ ਬਣਾ ਕੇ ਆਊਟ ਹੋ ਗਏ ਸਨ । ਇਸ ਦੇ ਨਾਲ ਹੀ ਨਿਕੋਲਸ ਪੂਰਨ ਨੇ ਚੌਥੇ ਨੰਬਰ ‘ਤੇ ਵੀ ਚੰਗਾ ਪ੍ਰਦਰਸ਼ਨ ਕੀਤਾ ਹੈ । ਮਯੰਕ ਅਗਰਵਾਲ ਦੇ ਖੇਡ ਨੂੰ ਲੈ ਕੇ ਸਥਿਤੀ ਅਸਪਸ਼ਟ ਹੈ, ਜੋ ਸੱਟ ਕਾਰਨ ਆਖਰੀ ਤਿੰਨ ਮੈਚ ਨਹੀਂ ਖੇਡ ਸਕਿਆ । ਉੱਥੇ ਹੀ ਦੂਜੇ ਪਾਸੇ 23 ਸਾਲਾਂ ਰਿਤੂਰਾਜ ਗਾਇਕਵਾੜ ਨੇ ਚੇੱਨਈ ਲਈ ਲਗਾਤਾਰ ਦੋ ਅਰਧ ਸੈਂਕੜੇ ਲਗਾਏ ਹਨ । ਰਵਿੰਦਰ ਜਡੇਜਾ ਵੀ ਸ਼ਾਨਦਾਰ ਫਾਰਮ ਵਿੱਚ ਹੈ, ਜਿਨ੍ਹਾਂ ਨੇ ਕੇਕੇਆਰ ਖਿਲਾਫ ਫਿਨਿਸ਼ਰ ਦੀ ਭੂਮਿਕਾ ਨਿਭਾਈ।
ਟੀਮਾਂ ਇਸ ਤਰ੍ਹਾਂ ਹਨ:
ਚੇੱਨਈ ਸੁਪਰ ਕਿੰਗਜ਼: ਮਹਿੰਦਰ ਸਿੰਘ ਧੋਨੀ (ਕਪਤਾਨ), ਮੁਰਲੀ ਵਿਜੇ, ਅੰਬਤੀ ਰਾਇਡੂ, ਫਾਫ ਡੂ ਪਲੇਸਿਸ, ਸ਼ੇਨ ਵਾਟਸਨ, ਕੇਦਾਰ ਜਾਧਵ, ਰਵਿੰਦਰ ਜਡੇਜਾ, ਲੁੰਗੀ ਨਾਗੀਦੀ, ਦੀਪਕ ਚਾਹਰ, ਪਿਯੂਸ਼ ਚਾਵਲਾ, ਇਮਰਾਨ ਤਾਹਿਰ, ਮਿਸ਼ੇਲ ਸੇਂਟਰ, ਜੋਸ਼ ਹੇਜ਼ਲਵੁੱਡ, ਸ਼ਾਰਦੂਲ ਠਾਕੁਰ , ਸੈਮ ਕਰੀਨ, ਐਨ ਜਗਦੀਸਨ, ਕੇਐਮ ਆਸਿਫ, ਮੋਨੂੰ ਕੁਮਾਰ, ਆਰ ਸਾਈ ਕਿਸ਼ੋਰ, ਰਿਤੂਰਾਜ ਗਾਇਕਵਾੜ, ਕਰਨ ਸ਼ਰਮਾ।
ਕਿੰਗਜ਼ ਇਲੈਵਨ ਪੰਜਾਬ: ਕੇਐਲ ਰਾਹੁਲ (ਕਪਤਾਨ), ਹਰਪ੍ਰੀਤ ਬਰਾੜ, ਈਸ਼ਾਨ ਪੋਰੇਲ, ਮਨਦੀਪ ਸਿੰਘ, ਜੇਮਜ਼ ਨੀਸ਼ਮ, ਤਜਿੰਦਰ ਸਿੰਘ, ਕ੍ਰਿਸ ਜੌਰਡਨ, ਕਰੁਣ ਨਾਇਰ, ਦੀਪਕ ਹੁੱਡਾ, ਰਵੀ ਬਿਸ਼ਨੋਈ, ਅਰਸ਼ਦੀਪ ਸਿੰਘ, ਗਲੇਨ ਮੈਕਸਵੈਲ, ਮੁਜੀਬ ਉਰ ਰਹਿਮਾਨ, ਸਰਫਰਾਜ ਖਾਨ, ਸ਼ੈਲਡਨ ਕੋਟਰਲ, ਮਯੰਕ ਅਗਰਵਾਲ, ਮੁਹੰਮਦ ਸ਼ਮੀ, ਦਰਸ਼ਨ ਨਲਕੰਡੇ, ਨਿਕੋਲਸ ਪੂਰਨ, ਕ੍ਰਿਸ ਗੇਲ, ਮੁਰੂਗਨ ਅਸ਼ਵਿਨ, ਜਗਦੀਸ਼ ਸੁਚਿਤ, ਕ੍ਰਿਸ਼ਨਾੱਪਾ ਗੌਥਮ, ਹਰਦਾਸ ਵਿਲਜੋਇਨ, ਸਿਮਰਨ ਸਿੰਘ।