CSK vs SRH IPL 2020: ਦੁਬਈ ਦੇ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਖੇਡੇ ਗਏ ਮੈਚ ਵਿੱਚ ਸਨਰਾਈਜ਼ਰਸ ਹੈਦਰਾਬਾਦ ਨੇ ਚੇੱਨਈ ਸੁਪਰ ਕਿੰਗਜ਼ ਨੂੰ 7 ਦੌੜਾਂ ਨਾਲ ਹਰਾਇਆ । ਸਨਰਾਈਜ਼ਰਸ ਹੈਦਰਾਬਾਦ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨੌਜਵਾਨ ਪ੍ਰਿਯਮ ਗਰਗ ਅਤੇ ਅਭਿਸ਼ੇਕ ਸ਼ਰਮਾ ਦੀ ਧਮਾਕੇਦਾਰ ਅਰਧ ਸੈਂਕੜੇ ਦੀ ਸ਼ਾਨਦਾਰ ਸਾਂਝੇਦਾਰੀ ਦੀ ਮਦਦ ਨਾਲ 5 ਵਿਕਟਾਂ ‘ਤੇ 164 ਦੌੜਾਂ ਬਣਾਈਆਂ । ਜਵਾਬ ਵਿੱਚ ਚੇੱਨਈ ਦੀ ਟੀਮ 5 ਵਿਕਟਾਂ ਗੁਆਉਣ ਤੋਂ ਬਾਅਦ 157 ਦੌੜਾਂ ਹੀ ਬਣਾ ਸਕੀ । ਇਸ ਮੈਚ ਵਿੱਚ ਉਤਰਨ ਤੋਂ ਬਾਅਦ ਚੇੱਨਈ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਆਈਪੀਐਲ ਵਿੱਚ 194 ਮੈਚ ਖੇਡਣ ਵਾਲੇ ਸਰਬੋਤਮ ਕ੍ਰਿਕਟਰ ਬਣੇ । ਉਨ੍ਹਾਂ ਨੇ ਚੇੱਨਈ ਦੇ ਹੀ ਸੁਰੇਸ਼ ਰੈਨਾ ਨੂੰ ਪਛਾੜਿਆ ਜੋ ਨਿੱਜੀ ਕਾਰਨਾਂ ਕਰਕੇ ਆਈਪੀਐਲ ਨਹੀਂ ਖੇਡ ਰਹੇ ਹਨ ।
ਹੈਦਰਾਬਾਦ ਦੀ ਪਾਰੀ
ਸਨਰਾਈਜ਼ਰਸ ਦੇ ਟਾਪ ਆਰਡਰ ਦੇ ਨਾਕਾਮ ਰਹਿਣ ਤੋਂ ਬਾਅਦ ਗਰਗ ਨੇ ਨਾਬਾਦ 51 ਅਤੇ ਅਭਿਸ਼ੇਕ ਨੇ 31 ਦੌੜਾਂ ਬਣਾ ਕੇ 5ਵੇਂ ਵਿਕਟ ਲਈ 77 ਦੌੜਾਂ ਦੀ ਸਾਂਝੇਦਾਰੀ ਕੀਤੀ। ਸਨਰਾਈਜ਼ਰਜ਼ ਨੇ ਆਖ਼ਰੀ 4 ਓਵਰਾਂ ਵਿੱਚ 53 ਦੌੜਾਂ ਜੋੜੀਆਂ । ਆਖਰੀ ਓਵਰ ਵਿੱਚ ਚੇੱਨਈ ਦੀ ਢਿੱਲੀ ਫੀਲਡਿੰਗ ਦਾ ਫਾਇਦਾ ਵੀ ਸਨਰਾਈਜ਼ਰਸ ਨੂੰ ਮਿਲਿਆ । ਚੇੱਨਈ ਨੇ ਅਭਿਸ਼ੇਕ ਸ਼ਰਮਾ ਨੂੰ ਦੋ ਵਾਰ ਜੀਵਨ ਦਾਨ ਦਿੱਤਾ । ਸ਼ੁਰੂਆਤੀ ਮੈਚਾਂ ਵਿੱਚ ਜੂਝਦੀ ਨਜ਼ਰ ਆਈ ਤਿੰਨ ਬਾਰ ਦੀ ਚੈਂਪੀਅਨ ਚੇੱਨਈ ਦੀ ਟੀਮ ਵਿੱਚ ਅੰਬਤੀ ਰਾਇਡੂ, ਡਵੇਨ ਬ੍ਰਾਵੋ ਅਤੇ ਸ਼ਾਰਦੂਲ ਠਾਕੁਰ ਨੇ ਇਸ ਮੈਚ ਵਿੱਚ ਜਗ੍ਹਾ ਪੱਕੀ ਕੀਤੀ । ਚੇੱਨਈ ਨੇ ਇੱਕ ਹਫਤਾ ਪਹਿਲਾਂ ਆਖਰੀ ਮੈਚ ਖੇਡਿਆ ਸੀ ਅਤੇ ਬਰੇਕ ਤੋਂ ਬਾਅਦ ਉਨ੍ਹਾਂ ਦੇ ਗੇਂਦਬਾਜ਼ ਬਹੁਤ ਤਾਜ਼ੇ ਲੱਗ ਰਹੇ ਸਨ। ਦੀਪਕ ਚਾਹਰ ਨੇ 31 ਦੌੜਾਂ ਦੇ ਕੇ 2 ਵਿਕਟ ਲਈਆਂ, ਜਦਕਿ ਸੈਮ ਕੁਰੇਨ ਨੇ ਵੀ ਚੰਗੀ ਗੇਂਦਬਾਜ਼ੀ ਕੀਤੀ।
ਚਾਹਰ ਨੇ ਵਧੀਆ ਇੰਸਵਿੰਗਰ ‘ਤੇ ਜੌਨੀ ਬੇਅਰਸਟੋ ਨੂੰ ਆਊਟ ਕਰ ਦਿੱਤਾ ਅਤੇ ਖਾਤਾ ਖੋਲ੍ਹਣ ਤੱਕ ਦਾ ਮੌਕਾ ਵੀ ਨਹੀਂ ਮਿਲਿਆ। ਮਨੀਸ਼ ਪਾਂਡੇ (29) ਫਾਰਮ ਵਿੱਚ ਲੱਗ ਰਹੇ ਸਨ ਅਤੇ ਕਈ ਚੰਗੇ ਸ਼ਾਟ ਵੀ ਲਗਾਏ। ਡੇਵਿਡ ਵਾਰਨਰ ਅਤੇ ਪਾਂਡੇ ਨੇ ਪਾਵਰਪਲੇ ਵਿੱਚ 42 ਦੌੜਾਂ ਬਣਾਈਆਂ । ਓਵਰ ਨਿਕਲਦੇ ਵੇਖ ਕੇ ਵਾਰਨਰ ਨੇ ਉੱਚ ਸ਼ਾਟ ਲਗਾਉਣ ਦੀ ਕੋਸ਼ਿਸ਼ ਕੀਤੀ, ਪਰ ਫਾਫ ਡੁਪਲੈਸਿਸ ਨੂੰ ਕੈਚ ਦੇ ਦਿੱਤਾ । ਉਥੇ ਹੀ ਕੇਨ ਵਿਲੀਅਮਸਨ ਅਗਲੀ ਗੇਂਦ ‘ਤੇ ਗਰਗ ਨਾਲ ਤਾਲਮੇਲ ਨਾ ਬਣਾਈ ਰੱਖਣ ਤੋਂ ਬਾਅਦ ਰਨ ਆਊਟ ਹੋ ਗਏ।
ਚੇੱਨਈ ਦੀ ਪਾਰੀ
ਚੇੱਨਈ ਦੀ ਸ਼ੁਰੂਆਤ ਖ਼ਰਾਬ ਰਹੀ ਅਤੇ ਤੀਜੇ ਓਵਰ ਵਿੱਚ ਸ਼ੇਨ ਵਾਟਸਨ 1 ਦੌੜ ਬਣਾ ਕੇ ਭੁਵਨੇਸ਼ਵਰ ਕੁਮਾਰ ਦੀ ਵਿਕਟ ਲਈ । ਇਸ ਤੋਂ ਬਾਅਦ ਪਹਿਲੇ ਮੈਚ ਦੇ ਹੀਰੋ ਅੰਬਾਤੀ ਰਾਇਡੂ ਤੋਂ ਚੇੱਨਈ ਨੂੰ ਬਹੁਤ ਉਮੀਦਾਂ ਸਨ। ਪਰ ਉਹ ਵੀ ਕੁਝ ਖਾਸ ਨਹੀਂ ਕਰ ਸਕਿਆ ਅਤੇ ਛੇਵੇਂ ਓਵਰ ਦੀ ਪਹਿਲੀ ਗੇਂਦ ‘ਤੇ 8 ਦੌੜਾਂ ਬਣਾ ਕੇ ਆਊਟ ਹੋ ਗਿਆ । ਇਸੇ ਓਵਰ ਦੀ ਆਖਰੀ ਗੇਂਦ ‘ਤੇ ਚੇੱਨਈ ਨੂੰ ਇੱਕ ਹੋਰ ਝਟਕਾ ਲੱਗਿਆ । ਫਾਫ ਡੁਪਲੈਸਿਸ 19 ਗੇਂਦਾਂ ਵਿੱਚ 22 ਦੌੜਾਂ ਬਣਾ ਕੇ ਆਊਟ ਹੋ ਗਏ ।
ਇਸ ਤੋਂ ਬਾਅਦ ਵੀ ਵਿਕਟ ਡਿੱਗਣ ਦੀ ਪ੍ਰਕਿਰਿਆ ਰੁਕੀ ਨਹੀਂ ਅਤੇ ਜਾਧਵ ਵੀ ਟੀਮ ਦੇ 42 ਦੌੜਾਂ ‘ਤੇ ਸਕੋਰ ‘ਤੇ 3 ਦੌੜਾਂ ਬਣਾ ਕੇ ਆਊਟ ਹੋ ਗਏ ।ਉਨ੍ਹਾਂ ਨੂੰ ਅਬਦੁੱਲ ਸਮਦ ਨੇ ਆਪਣਾ ਸ਼ਿਕਾਰ ਬਣਾਇਆ । ਲਗਾਤਾਰ ਵਿਕਟਾਂ ਨੂੰ ਡਿੱਗਦਿਆਂ ਹੋਇਆਂ ਦੇਖ ਕੇ ਧੋਨੀ ਕ੍ਰੀਜ਼ ‘ਤੇ ਆਏ । ਪਰ ਉਦੋਂ ਤੱਕ ਮੈਚ ਕਾਫ਼ੀ ਨਿਕਲ ਚੁੱਕਿਆ ਸੀ। ਚੇੱਨਈ ਦੀ ਮਾੜੀ ਬੱਲੇਬਾਜ਼ੀ ਦਾ ਅਸਰ ਇਹ ਹੋਇਆ ਕਿ ਟੀਮ ਪਹਿਲੇ 10 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ ‘ਤੇ ਸਿਰਫ 44 ਦੌੜਾਂ ਹੀ ਬਣਾ ਸਕੀ । ਇੱਥੋਂ, ਚੇੱਨਈ ਨੂੰ 10 ਓਵਰਾਂ ਵਿੱਚ 121 ਦੌੜਾਂ ਦੀ ਲੋੜ ਸੀ । ਇਸ ਤੋਂ ਬਾਅਦ ਧੋਨੀ ਨੇ ਜਡੇਜਾ ਨਾਲ 72 ਦੌੜਾਂ ਦੀ ਸਾਂਝੇਦਾਰੀ ਕੀਤੀ । ਇਸ ਦੌਰਾਨ ਜਡੇਜਾ ਨੇ 35 ਗੇਂਦਾਂ ‘ਤੇ 50 ਦੌੜਾਂ ਬਣਾਈਆਂ ਪਰ ਨਟਰਾਜਨ ਦੀ ਗੇਂਦ ‘ਤੇ ਕੈਚ ਆਊਟ ਹੋ ਗਿਆ। ਧੋਨੀ ਨੇ 36 ਗੇਂਦਾਂ ਵਿੱਚ ਨਾਬਾਦ 47 ਦੌੜਾਂ ਬਣਾਈਆਂ, ਪਰ ਉਹ ਟੀਮ ਨੂੰ ਜਿਤਾਉਣ ਵਿੱਚ ਅਸਫਲ ਰਹੀ । ਉਸ ਤੋਂ ਇਲਾਵਾ ਸੈਮ ਕੁਰੇਨ 15 ਦੌੜਾਂ ਬਣਾ ਕੇ ਨਾਬਦ ਰਿਹਾ।