ਫੀਫਾ ਵਰਲਡ ਕੱਪ ਵਿਚ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ ਹੈ। ਖਿਤਾਬ ਦੀ ਦਾਅਵੇਦਾਰ ਮੰਨੀ ਜਾ ਹੀ ਅਰਜਨਟੀਨਾ ਨੂੰ ਦੁਨੀਆ ਦੀ 49ਵੇਂ ਨੰਬਰ ਦੀ ਟੀਮ ਸਾਊਦੀ ਅਬ ਨੇ 2-1 ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਹੁਣ ਗਰੁੱਪ-ਸੀ ਵਿਚ ਅਰਜਨਟੀਨਾ ਆਖਰੀ ਪਾਇਦਾਨ ‘ਤੇ ਪਹੁੰਚ ਗਈ ਹੈ।
ਸਾਊਦੀ ਅਰਬ ਨੇ ਦੂਜੇ ਹਾਫ ਵਿੱਚ ਹਮਲਾਵਰ ਖੇਡ ਦਿਖਾਉਂਦੇ ਹੋਏ ਦੋ ਗੋਲ ਕੀਤੇ। ਅਲ-ਸ਼ਹਰਾਨੀ ਨੇ 48ਵੇਂ ਮਿੰਟ ਵਿੱਚ ਪਹਿਲਾ ਗੋਲ ਕੀਤਾ। ਇਸ ਤੋਂ ਬਾਅਦ ਸਲੇਮ ਅਲ-ਦੌਸਾਰੀ ਨੇ 53ਵੇਂ ਮਿੰਟ ਵਿੱਚ ਗੋਲ ਕੀਤਾ। ਅਰਜਨਟੀਨਾ ਲਈ ਲਿਓਨੇਲ ਮੇਸੀ ਨੇ 10ਵੇਂ ਮਿੰਟ ‘ਚ ਪੈਨਲਟੀ ‘ਤੇ ਗੋਲ ਕੀਤਾ। ਇਸ ਤੋਂ ਬਾਅਦ ਉਸ ਦੀ ਟੀਮ ਇਕ ਵੀ ਗੋਲ ਨਹੀਂ ਕਰ ਸਕੀ।
ਇਸ ਹਾਰ ਨਾਲ ਅਰਜਨਟੀਨਾ ਦਾ ਲਗਾਤਾਰ 36 ਮੈਚਾਂ ਵਿੱਚ ਅਜੇਤੂ ਰਹਿਣ ਦਾ ਸਿਲਸਿਲਾ ਟੁੱਟ ਗਿਆ। ਇਸ ਦੌਰਾਨ ਉਸ ਨੇ 25 ਮੈਚ ਜਿੱਤੇ ਅਤੇ 11 ਡਰਾਅ ਖੇਡੇ। ਅਰਜਨਟੀਨਾ ਹੁਣ 27 ਨਵੰਬਰ ਨੂੰ ਮੈਕਸੀਕੋ ਅਤੇ 30 ਦਸੰਬਰ ਨੂੰ ਪੋਲੈਂਡ ਨਾਲ ਭਿੜੇਗੀ। ਵਿਸ਼ਵ ਕੱਪ ਦੇ ਇਤਿਹਾਸ ਵਿੱਚ ਸਾਊਦੀ ਅਰਬ ਦੀ ਇਹ ਤੀਜੀ ਜਿੱਤ ਹੈ।
ਵੀਡੀਓ ਲਈ ਕਲਿੱਕ ਕਰੋ -: