2016 ਤੋਂ ਹੀ ਟੀਮ ਇੰਡੀਆ ਤੋਂ ਬਾਹਰ ਚੱਲ ਰਹੇ ਦਿੱਗਜ਼ ਆਫ ਸਪਿਨਰ ਹਰਭਜਨ ਸਿੰਘ ਕ੍ਰਿਕਟ ਦੇ ਸਾਰੇ ਫਾਰਮੈਟ ਤੋਂ ਸੰਨਿਆਸ ਲੈ ਸਕਦੇ ਹਨ। ਇਸ ਤੋਂ ਬਾਅਦ ਉਹ IPL ਦੀ ਕਿਸੇ ਫ੍ਰੈਂਚਾਈਜੀ ਦੇ ਸਪੋਰਟ ਸਟਾਫ ਜਾਂ ਕੋਚ ਬਣ ਸਕਦੇ ਹਨ। ਹਰਭਜਨ ਮੈਗਾ ਆਕਸ਼ਨ ਵਿਚ ਵੀ ਅਹਿਮ ਭੂਮਿਕਾ ਨਿਭਾ ਸਕਦੇ ਹਨ।
ਭੱਜੀ ਅਗਲੇ ਹਫਤੇ ਆਫੀਸ਼ੀਅਲੀ ਆਪਣੇ ਸੰਨਿਆਸ ਦਾ ਐਲਾਨ ਕਰ ਸਕਦੇ ਹਨ। 41 ਸਾਲ ਦੇ ਹਰਭਜਨ ਇਸ ਆਈ. ਪੀ. ਐੱਲ. ਸੀਜਨ ਵਿਚ ਕੋਲਕਾਤਾ ਨਾਈਟ ਰਾਈਡਰਸ ਦਾ ਹਿੱਸਾ ਸਨ। ਹਾਲਾਂਕਿ ਆਈ. ਪੀ. ਐੱਲ. 2021 ਦੇ ਦੂਜੇ ਫੇਜ਼ ਵਿਚ ਉਨ੍ਹਾਂ ਨੂੰ ਇੱਕ ਵੀ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ। ਹਰਭਜਨ ਨੇ ਆਪਣਾ ਆਖਰੀ ਇੰਟਰਨੈਸ਼ਨਲ ਮੈਚ 2016 ਵਿਚ ਖੇਡਿਆ ਸੀ।
ਹਰਭਜਨ ਸਿੰਘ ਨੇ ਟੀਮ ਇੰਡੀਆ ਲਈ 103 ਟੈਸਟ ਮੈਚ ਖੇਡੇ ਹਨ। ਉਨ੍ਹਾਂ ਦੇ ਨਾਂ 417 ਵਿਕਟਾਂ ਦਰਜ ਹਨ। ਵਨਡੇ ਵਿਚ ਉਨ੍ਹਾਂ ਨੇ 236 ਮੈਰਚਾਂ ਵਿਚ 269 ਵਿਕਟਾਂ ਲਈਆਂ ਹਨ। ਟੀ-20 ਵਿਚ ਭੱਜੀ ਨੇ ਭਾਰਤ ਲਈ 28 ਮੁਕਾਬਲੇ ਖੇਡੇ ਹਨ। ਇਨ੍ਹਾਂ ‘ਚ ਉਸ ਨੇ 25 ਵਿਕਟਾਂ ਲਈਆਂ ਹਨ।
ਵੀਡੀਓ ਲਈ ਕਲਿੱਕ ਕਰੋ -:
CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”
ਪੰਜਾਬ ਤੋਂ ਆਉਣ ਵਾਲੇ ਹਰਭਜਨ ਸਿੰਘ ਨੇ ਆਪਣਾ ਪਹਿਲਾ ਟੈਸਟ ਮੈਚ 1998 ਵਿਚ ਆਸਟ੍ਰੇਲੀਆ ਖਿਲਾਫ ਖੇਡਿਆ ਸੀ। ਉਨ੍ਹਾਂ ਨੇ ਆਪਣਾ ਆਖਰੀ ਟੈਸਟ 2015 ਵਿਚ ਸ਼੍ਰੀਲੰਕਾ ਖਿਲਾਫ ਖੇਡਿਆ ਸੀ। ਭੱਜੀ ਨੇ ਆਪਣਾ ਪਹਿਲਾ ਵਨਡੇ ਮੈਚ ਨਿਊਜ਼ੀਲੈਂਡ ਖਿਲਾਫ 1998 ਵਿਚ ਖੇਡਿਆ ਸੀ। ਉਸ ਦਾ ਆਖਰੀ ਵਨਡੇ ਮੁਕਾਬਲਾ 2015 ‘ਚ ਸਾਊਥ ਅਫਰੀਕਾ ਦੇ ਖਿਲਾਫ ਸੀ।
2016 ‘ਚ ਹਰਭਜਨ ਨੇ ਯੂਈ ਖਿਲਾਫ ਏੇਸ਼ੀਆ ਕੱਪ ‘ਚ ਆਪਣਾ ਆਖਰੀ ਟੀ-20 ਮੈਚ ਖੇਡਿਆ ਸੀ। ਆਈ. ਪੀ. ਐੱਲ. ਵਿਚ ਹਰਭਜਨ ਦੇ ਨਾਂ 163 ਮੈਚ ਵਿਚ 150 ਵਿਕਟਾਂ ਦਰਜ ਹਨ। ਉਹ ਮੁੰਬਈ ਇੰਡੀਅਨਸ, ਚੇਨਈ ਸੁਪਰ ਕਿੰਗਰਸ ਅਤੇ ਕੋਲਕਾਤਾ ਨਾਈਟ ਰਾਈਡਰਸ ਲਈ ਖੇਡ ਚੁੱਕੇ ਹਨ।