ਭਾਰਤ ਦੇ ਸਟਾਰ ਆਲ ਰਾਊਂਡਰ ਹਾਰਦਿਕ ਪਾਂਡੇਯ ਨੂੰ ਪਿਛਲੇ ਹਫਤੇ ਬੰਗਲਾਦੇਸ਼ ਖਿਲਾਫ ਮੈਚ ਦੌਰਾਨ ਸੱਟ ਲੱਗ ਗਈ ਸੀ। ਬੀਸੀਸੀਆਈ ਨੇ ਜਾਣਕਾਰੀ ਦਿੱਤੀ ਸੀ ਕਿ ਉਹ ਨਿਊਜ਼ੀਲੈਂਡ ਖਿਲਾਫ ਮੈਚ ਵਿਚ ਨਹੀਂ ਖੇਡਣਗੇ ਤੇ 29 ਅਕਤੂਬਰ ਨੂੰ ਇੰਗਲੈਂਡ ਖਿਲਾਫ ਹੋਣ ਵਾਲੇ ਮੈਚ ਤੋਂ ਪਹਿਲਾਂ ਲਖਨਊ ਵਿਚ ਟੀਮ ਇੰਡੀਆ ਨਾਲ ਜੁੜ ਜਾਣਗੇ। ਹਾਲਾਂਕਿ ਹੁਣ ਉਨ੍ਹਾਂ ਨੂੰ ਲੈ ਕੇ ਵੱਡਾ ਅਪਡੇਟ ਸਾਹਮਣੇ ਆਇਆ ਹੈ। ਸੱਟ ਦੀ ਵਜ੍ਹਾ ਤੋਂ ਹਾਰਦਿਕ ਦੇ ਭਾਰਤ ਦੇ ਅਗਲੇ ਦੋ ਵਿਸ਼ਵ ਕੱਪ ਮੈਚਾਂ ਤੋਂ ਬਾਹਰ ਹੋਣ ਦਾ ਖਦਸ਼ਾ ਹੈ।
22 ਅਕਤੂਬਰ ਨੂੰ ਧਰਮਸ਼ਾਲਾ ਵਿਚ ਨਿਊਜ਼ੀਲੈਂਡ ਖਿਲਾਫ ਮੈਚ ਵਿਚ ਨਹੀਂ ਖੇਡ ਸਕੇ ਸਨ। ਬੜੌਦਾ ਦੇ ਖਿਡਾਰੀ ਨੇ ਸੋਮਵਾਰ ਨੂੰ ਸੱਟ ਪ੍ਰਬੰਧਨ ਲਈ ਬੈਂਗਲੁਰੂ ਸਥਿਤ ਨੈਸ਼ਨਲ ਕ੍ਰਿਕਟ ਅਕੈਡਮੀ ਨੂੰ ਰਿਪੋਰਟ ਕੀਤੀ ਸੀ। ਹੁਣ ਉਸ ਦੇ ਇੰਗਲੈਂਡ ਅਤੇ ਸ਼੍ਰੀਲੰਕਾ ਖਿਲਾਫ ਹੋਣ ਵਾਲੇ ਮੈਚਾਂ ਤੋਂ ਦੂਰ ਰਹਿਣ ਦੀ ਸੰਭਾਵਨਾ ਹੈ।
ਹਾਰਦਿਕ ਦਾ ਇਲਾਜ ਅਜੇ ਵੀ ਚੱਲ ਰਿਹਾ ਹੈ। ਉਨ੍ਹਾਂਦੇ ਖੱਬੇ ਗਿੱਟੇ ਵਿੱਚ ਸੋਜ ਕਾਫੀ ਘੱਟ ਗਈ ਹੈ ਪਰ ਉਹ ਇਸ ਹਫਤੇ ਦੇ ਅੰਤ ਵਿੱਚ ਹੀ ਗੇਂਦਬਾਜ਼ੀ ਸ਼ੁਰੂ ਕਰਨਗੇ। ਇਸ ਸਮੇਂ ਮਹੱਤਵਪੂਰਨ ਇਹ ਹੈ ਕਿ ਉਨ੍ਹਾਂ ਨੂੰ ਠੀਕ ਹੋਣ ਲਈ ਸਮਾਂ ਦਿੱਤਾ ਜਾਵੇ। ਭਾਰਤ ਸੈਮੀਫਾਈਨਲ ‘ਚ ਜਗ੍ਹਾ ਬਣਾਉਣ ਦਾ ਸਭ ਤੋਂ ਮਜ਼ਬੂਤ ਦਾਅਵੇਦਾਰ ਹੈ। ਭਾਰਤ ਨੇ ਅਜੇ ਤੱਕ ਸਾਰੇ 5 ਮੈਚ ਜਿੱਤੇ ਹਨ ਤੇ ਪਾਂਡੇਯ ਨੂੰ ਆਸਾਨੀ ਨਾਲ ਅਗਲੇ ਦੋ ਮੈਚਾਂ ਵਿਚ ਆਰਾਮ ਦਿੱਤਾ ਜਾ ਸਕਦਾ ਹੈ ਜਿਸ ਨਾਲ ਉਹ ਨਾਕਆਊਟ ਤੋਂ ਪਹਿਲਾਂ ਪੂਰੀ ਤਰ੍ਹਾਂ ਤੋਂ ਉਭਰ ਜਾਣਗੇ।
ਇਹ ਵੀ ਪੜ੍ਹੋ : PSEB ਨੇ 88 ਸਕੂਲਾਂ ਨੂੰ ਜਾਰੀ ਕੀਤਾ ਨੋਟਿਸ, ਸਮਰੱਥਾ ਤੋਂ ਵੱਧ ਬੱਚੇ ਦਾਖਲ ਕਰਨ ‘ਤੇ ਮੰਗਿਆ ਜਵਾਬ
ਪਾਂਡੇਯ ਨੂੰ ਮੋਚ ਆਈ ਹੈ ਪਰ ਚੰਗੀ ਕਿਸਮਤ ਰਹੀ ਕਿ ਫਰੈਕਚਰ ਨਹੀਂ ਹੋਇਆ। ਬੀਸੀਸੀਆਈ ਦੀ ਮੈਡੀਕਲ ਟੀਮ ਅਹਿਤਿਆਤ ਵਰਤਣਾ ਚਾਹੁੰਦੀ ਹੈ। ਉਨ੍ਹਾਂ ਦੇ ਅਗਲੇ ਦੋ ਤੋਂ ਤਿੰਨ ਮੈਚਾਂ ਤੋਂ ਬਾਹਰ ਰਹਿਣ ਦਾ ਅਨੁਮਾਨ ਹੈ। ਟੀਮ ਚਾਹੁੰਦੀ ਹੈ ਕਿ ਉਹ ਨਾਕਆਊਟ ਪੜਾਅ ਲਈ ਪੂਰੀ ਤਰ੍ਹਾਂ ਤੋਂ ਫਿੱਟ ਹੋਣ।
ਭਾਰਤ ਨੂੰ ਆਪਣਾ ਅਗਲਾ ਮੈਚ 29 ਅਕਤੂਬਰ ਨੂੰ ਲਖਨਊ ਵਿਚ ਪਿਛਲੀ ਚੈਂਪੀਅਨ ਇੰਗਲੈਂਡ ਨਾਲਤੇ 2 ਨਵੰਬਰ ਨੂੰ ਮੁੰਬਈ ਵਿਚ ਸ਼੍ਰੀਲੰਕਾ ਨਾਲ ਖੇਡਣ ਹੈ। ਪਾਂਡੇਯ ਦੀ ਗੈਰਹਾਜ਼ਰੀ ਵਿਚ ਨਿਊਜ਼ੀਲੈਂਡ ਖਿਲਾਫ ਪਲੇਇੰਗ ਇਲੈਵਨ ਵਿਚ ਸੂਰਯਕੁਮਾਰ ਯਾਦਵ ਤੇ ਮੁਹੰਮਦ ਸ਼ਮੀ ਨੇ ਜਗ੍ਹਾ ਬਣਾਈ ਸੀ। ਇੰਗਲੈਂਡ ਖਿਲਾਫ ਸੂਰਯਾ ਤੇ ਸ਼ਰਮੀ ਦੇ ਟੀਮ ਵਿਚ ਆਪਣਾ ਸਥਾਨ ਬਰਕਰਾਰ ਰੱਖਣ ਦੀ ਸੰਭਾਵਨਾ ਹੈ।
ਵੀਡੀਓ ਲਈ ਕਲਿੱਕ ਕਰੋ -: