IPL 2023 ਵਿਚ ਗੁਜਰਾਤ ਟਾਇਟੰਸ ਦੇ ਕਪਤਾਨ ਹਾਰਦਿਕ ਪਾਂਡਯਾ ‘ਤੇ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਇਹ ਜੁਰਮਾਨਾ ਵੀਰਵਾਰ ਨੂੰ ਪੰਜਾਬ ਕਿੰਗਸ ਖਿਲਾਫ ਖੇਡੇ ਗਏ ਮੈਚ ਵਿਚ ਸਲੋਅ ਓਵਰ ਰੇਟ ਮੇਂਟੇਨ ਨਾ ਹੋਣ ਦੀ ਵਜ੍ਹਾ ਨਾਲ ਲੱਗਾ ਹੈ। ਪਾਂਡਯਾ ‘ਤੇ ਇਹ ਜੁਰਮਾਨਾ IPL ਕੋਡ ਆਫ ਕੰਡਕਟ ਦੇ ਨਿਯਮਾਂ ਤਹਿਤ ਲਗਾਇਆ ਗਿਆ ਹੈ।
ਹਾਰਦਿਕ ਪਾਂਡਯਾ ਆਈਪੀਐੱਲ 2023 ਵਿਚ ਅਜਿਹੇ ਦੂਜੇ ਕਪਤਾਨ ਬਣੇ ਹਨ, ਜਿਨ੍ਹਾਂ ‘ਤੇ ਸਲੋਅ ਓਵਰ ਰੋਟ ਕਾਰਨ 12 ਲੱਖ ਦਾ ਜੁਰਮਾਨਾ ਲੱਗਾ ਹੈ। ਅਜਿਹਾ ਹੀ ਜੁਰਮਾਨਾ 3 ਦਿਨ ਪਹਿਲਾਂ ਆਰਸੀਬੀ ਦੇ ਕਪਤਾਨ ਫਾਫ ਡੁਪਲੇਸੀ ‘ਤੇ ਵੀ ਲੱਗਾ ਸੀ। ਲਖਨਊ ਖਿਲਾਫ ਮੈਚ ਦੌਰਾਨ ਹੌਲੀ ਓਵਰ ਰਫਤਾਰ ਲਈ ਉਨ੍ਹਾਂ ‘ਤੇ ਵੀ 12 ਲੱਖ ਦਾ ਜੁਰਮਾਨਾ ਲਗਾਇਆ ਗਿਆ ਸੀ। ਇਸ ਮੈਚ ਵਿਚ ਲਖਨਊ ਸੁਪਰ ਜਾਇੰਟਸ ਦੇ ਖਿਡਾਰੀ ਆਵੇਸ਼ ਖਾਨ ਨੂੰ ਮੈਰਚ ਰੈਫਰੀ ਤੋਂ ਫਟਕਾਰ ਵੀ ਲੱਗੀ ਸੀ। ਉਨ੍ਹਾਂ ਨੇ ਆਖਰੀ ਗੇਂਦ ‘ਤੇ ਜਿੱਤ ਦੇ ਬਾਅਦ ਮੈਦਾਨ ‘ਤੇ ਹੈਲਮੇਟ ਸੁੱਟ ਕੇ ਮਾਰਿਆ ਸੀ।
ਇਹ ਵੀ ਪੜ੍ਹੋ : ਰਾਜਸਥਾਨ ਪੁਲਿਸ ਨੇ ਲਾਰੈਂਸ ਗੈਂਗ ਦੇ 3 ਗੁਰਗੇ 12 ਕਿਲੋ ਹੈਰੋਇਨ ਸਣੇ ਕੀਤੇ ਕਾਬੂ
ਪੰਜਾਬ ਕਿੰਗਸ ਖਿਲਾਫ ਵੀਰਵਾਰ ਦੀ ਰਾਤ ਖੇਡੇ ਗਏ ਮੈਚ ਵਿਚ ਹਾਰਦਿਕ ਪਾਂਡਯਾ ਦੀ ਗੁਜਰਾਤ ਟਾਇਟੰਸ ਨੇ 6 ਵਿਕਟ ਨਾਲ ਜਿੱਤ ਦਰਜ ਕੀਤੀ ਸੀ। ਗੁਜਰਾਤ ਦੀ ਇਹ ਸੀਜਨ ਵਿਚ ਤੀਜੀ ਜਿੱਤ ਸੀ ਤਾਂ ਉਥੇ ਪੰਜਾਬ ਕਿੰਗਸ ਦੀ ਇਹ ਦੂਜੀ ਹਾਰ ਸੀ। ਗੁਜਰਾਤ ਟਾਇਟੰਸ ਇਸ ਜਿੱਤ ਦੇ ਬਾਅਦ ਤੀਜੇ ਸਥਾਨ ‘ਤੇ ਆ ਗਈ ਹੈ ਤੇ ਦੂਜੇ ਪਾਸੇ ਪੰਜਾਬ ਦੀ ਟੀਮ 4 ਮੈਚਾਂ ਵਿਚ 2 ਜਿੱਤ ਤੇ 2 ਹਾਰ ਦੇ ਬਾਅਦ ਛੇਵੇਂ ਸਥਾਨ ‘ਤੇ ਹੈ। ਪੰਜਾਬ ਖਿਲਾਫ ਕੱਲ੍ਹ ਰਾਤ ਹੋਏ ਮੈਚ ਵਿਚ ਗੁਜਰਾਤ ਦੇ ਫਿਨਿਸ਼ਰ ਰਾਹੁਲ ਤੇਵਤੀਆ ਨੇ ਆਖਰੀ ਗੇਂਦ ‘ਤੇ ਚੌਕਾ ਲਗਾ ਕੇ ਆਪਣੀ ਟੀਮ ਨੂੰ ਜਿੱਤ ਦਿਵਾਈ ਸੀ। ਗੁਜਰਾਤ ਦਾ ਅਗਲਾ ਮੁਕਾਬਲਾ ਐਤਵਾਰ ਨੂੰ ਰਾਜਸਥਾਨ ਰਾਇਲਸ ਨਾਲ ਹੋਵੇਗਾ ਜਦੋਂ ਕਿ ਪੰਜਾਬ ਦੀ ਟੀਮ ਸ਼ਨੀਵਾਰ ਨੂੰ ਲਖਨਊ ਨਾਲ ਭਿੜੇਗੀ।
ਵੀਡੀਓ ਲਈ ਕਲਿੱਕ ਕਰੋ -: