IND VS ENG 4th Test Day: ਪਹਿਲੀ ਪਾਰੀ ‘ਚ 25 ਓਵਰਾਂ ਦੇ ਅੰਤ ਵਿਚ ਭਾਰਤ ਨੇ 2 ਵਿਕਟਾਂ ਗੁਆ ਕੇ 40 ਦੌੜਾਂ ਬਣਾਈਆਂ ਹਨ। ਰੋਹਿਤ ਸ਼ਰਮਾ 17 ਖੇਡ ਰਹੇ ਹਨ ਅਤੇ ਕਪਤਾਨ ਵਿਰਾਟ ਕੋਹਲੀ ਨੇ 0 ਦੌੜਾਂ ਬਣਾਈਆਂ। ਜੈਕ ਲੀਚ ਨੇ ਦੂਜੇ ਦਿਨ ਦਾ ਪਹਿਲਾ ਝਟਕਾ ਭਾਰਤ ਨੂੰ ਚੇਤੇਸ਼ਵਰ ਪੁਜਾਰਾ ਦੇ ਰੂਪ ਵਿਚ ਦਿੱਤਾ। ਦੂਜੇ ਦਿਨ ਬੱਲੇਬਾਜ਼ੀ ਕਰਨ ਪਹੁੰਚੀ ਭਾਰਤੀ ਟੀਮ ਨੂੰ ਵੱਡਾ ਝਟਕਾ ਲੱਗਾ। ਭਾਰਤ ਦੇ ਸੀਨੀਅਰ ਬੱਲੇਬਾਜ਼ ਚੇਤੇਸ਼ਵਰ ਪੁਜਾਰਾ 17 ਦੌੜਾਂ ਬਣਾ ਕੇ ਆਊਟ ਹੋ ਗਏ। ਪੁਜਾਰਾ ਦਾ ਵਿਕਟ ਜੈਕ ਲੀਚ ਨੇ ਲਿਆ। ਪਹਿਲੀ ਪਾਰੀ ਵਿਚ 20 ਓਵਰਾਂ ਦੇ ਅੰਤ ਵਿਚ ਭਾਰਤ ਨੇ 1 ਵਿਕਟ ਗਵਾ ਕੇ 34 ਦੌੜਾਂ ਬਣਾਈਆਂ ਹਨ। ਰੋਹਿਤ ਸ਼ਰਮਾ 17 ਅਤੇ ਚੇਤੇਸ਼ਵਰ ਪੁਜਾਰਾ 15 ਦੌੜਾਂ ਬਣਾ ਕੇ ਕ੍ਰੀਜ਼ ‘ਤੇ ਹਨ। ਇੰਗਲੈਂਡ ਦੀ ਤਰਫੋਂ, ਜੇਮਜ਼ ਐਂਡਰਸਨ ਨੇ ਭਾਰਤ ਦੇ ਸਲਾਮੀ ਬੱਲੇਬਾਜ਼ ਸ਼ੁਬਮਨ ਗਿੱਲ ਦਾ ਵਿਕਟ ਲਿਆ ਹੈ।
ਪਹਿਲੀ ਪਾਰੀ ਵਿਚ 15 ਓਵਰਾਂ ਦੇ ਅੰਤ ਵਿਚ ਭਾਰਤ ਨੇ 1 ਵਿਕਟ ਗਵਾ ਕੇ 27 ਦੌੜਾਂ ਬਣਾਈਆਂ ਹਨ। ਰੋਹਿਤ ਸ਼ਰਮਾ 11 ਅਤੇ ਚੇਤੇਸ਼ਵਰ ਪੁਜਾਰਾ 15 ਦੌੜਾਂ ਬਣਾ ਕੇ ਕ੍ਰੀਜ਼ ‘ਤੇ ਹਨ। ਟੀਮ ਇੰਡੀਆ ਹੁਣ ਇੰਗਲੈਂਡ ਤੋਂ 181 ਦੌੜਾਂ ਪਿੱਛੇ ਹੈ। ਭਾਰਤ ਨੇ 24 ਦੌੜਾਂ ‘ਤੇ 1 ਵਿਕਟ ਗੁਆ ਦਿੱਤਾ ਹੈ। ਦੂਜੇ ਦਿਨ ਦਾ ਖੇਡ ਸ਼ੁਰੂ ਹੋ ਗਿਆ ਹੈ ਅਤੇ ਰੋਹਿਤ-ਪੁਜਾਰਾ ਕ੍ਰੀਜ਼ ‘ਤੇ ਮੌਜੂਦ ਹਨ। ਚੌਥੇ ਟੈਸਟ ਦੇ ਦੂਜੇ ਦਿਨ ਦੀ ਖੇਡ ਕੁਝ ਦੇਰ ਵਿੱਚ ਸ਼ੁਰੂ ਹੋਣ ਜਾ ਰਹੀ ਹੈ। ਭਾਰਤ 24 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕਰੇਗਾ। ਰੋਹਿਤ ਸ਼ਰਮਾ 8 ਅਤੇ ਚੇਤੇਸ਼ਵਰ ਪੁਜਾਰਾ 15 ਦੌੜਾਂ ਬਣਾ ਕੇ ਕਰੀਜ਼ ‘ਤੇ ਹਨ।