ਆਈ. ਸੀ. ਸੀ. ਨੇ 2026 ਤੋਂ 2031 ਤੱਕ ਹੋਣ ਵਾਲੇ ਮੈਗਾ ਈਵੈਂਟਸ ਲਈ ਮੇਜ਼ਬਾਨਾਂ ਦਾ ਐਲਾਨ ਕਰ ਦਿੱਤਾ ਹੈ। ਭਾਰਤ ਨੂੰ ਤਿੰਨ ਵੱਡੇ ਟੂਰਨਾਮੈਂਟ ਦੀ ਮੇਜ਼ਬਾਨੀ ਮਿਲੀ ਹੈ। ਭਾਰਤ 2026 ‘ਚ ਸ਼੍ਰੀਲੰਕਾ ਨਾਲ ਟੀ-20 ਵਰਲਡ ਕੱਪ ਅਤੇ 2031 ‘ਚ ਬੰਗਲਾਦੇਸ਼ ਨਾਲ ਵਨਡੇ ਵਰਲਡ ਕੱਪ ਨੂੰ ਹੋਸਟ ਕਰੇਗਾ। 2029 ‘ਚ ਹੋਣ ਵਾਲੀ ਚੈਂਪੀਅਨਸ ਟਰਾਫੀ ਵੀ ਭਾਰਤ ‘ਚ ਹੋਵੇਗੀ।
ਪਾਕਿਸਤਾਨ ਨੂੰ ਵੀ ਵੱਡੇ ਟੂਰਨਾਮੈਂਟ ਦੀ ਮੇਜ਼ਬਾਨੀ ਮਿਲੀ ਹੈ. ਉਹ 2025 ‘ਚ ਚੈਂਪੀਅਨਸ ਟਰਾਫੀ ਹੋਸਟ ਕਰੇਗਾ। 2024 ਤੋਂ 2031 ਦੇ ਵਿਚ ਵਨਡੇ ਤੇ ਟੀ-20 ਨੂੰ ਮਿਲਾ ਕੇ ਕੁੱਲ 6 ਵਰਲਡ ਕੱਪ ਖੇਡੇ ਜਾਣਗੇ।
2023 ਦਾ ਇੱਕ ਦਿਨ ਵਿਸ਼ਵ ਕੱਪ ਵੀ ਭਾਰਤ ਵਿਚ ਹੀ ਖੇਡਿਆ ਜਾਵੇਗਾ। ਇਸ ਸਾਲਖੇਡਿਆ ਗਿਆ ਟੀ-20 ਵਰਲਡ ਕੱਪ ਵੀ ਇਸ ਤੋਂ ਪਹਿਲਾਂ ਭਾਰਤ ਵਿਚ ਹੀ ਖੇਡਿਆ ਜਾਣਾ ਸੀ ਪਰ ਕੋਰੋਨਾ ਕਾਰਨ ਇਸ ਦਾ ਆਯੋਜਨ ਓਮਾਨ ਤੇ ਯੂ. ਏ. ਈ. ਵਿਚ ਕੀਤਾ ਗਿਆ। ਸਾਲ 2011 ‘ਚ ਵਨਡੇ ਵਰਲਡ ਕੱਪ ਵੀ ਭਾਰਤ ਨੇ ਬੰਗਲਾਦੇਸ਼ ਤੇ ਸ਼੍ਰੀਲੰਕਾ ਨਾਲ ਕੋ-ਹੋਸਟ ਕੀਤਾ ਸੀ ਅਤੇ ਟੂਰਨਾਮੈਂਟ ਦਾ ਫਾਈਨਲ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਖੇਡਿਆ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -:
Vidhan Sabha ‘ਚ ਭਿੜੇ CM Channi, Sidhu, Majithia ਹੱਥੋਪਾਈ ਤੱਕ ਪਹੁੰਚੀ ਨੌਬਤ”
ਪਾਕਿਸਤਾਨ ਨੂੰ 2025 ਦੇ ਆਈ. ਸੀ. ਸੀ. ਚੈਂਪੀਅਨਸ ਟਰਾਫੀ ਦੀ ਮੇਜ਼ਬਾਨੀ ਸੌਂਪੀ ਗਈ ਹੈ। ਪਾਕਿਸਤਾਨ ਵਿਚ ਲਗਭਗ 25 ਸਾਲਾਂ ਦੇ ਲੰਮੇ ਵਕਫੇ ਤੋਂ ਬਾਅਦ ਕੋਈ ਆਈ. ਸੀ. ਸੀ. ਟੂਰਨਾਮੈਂਟ ਖੇਡਿਆ ਜਾਵੇਗਾ। ਆਖਰੀ ਵਾਰ ਸਾਲ 1996 ਦੇ ਵਨਡੇ ਵਰਲਡ ਕੱਪ ਦੇ ਕੁਝ ਮੁਕਾਬਲੇ ਪਾਕਿਸਤਾਨ ਵਿਚ ਖੇਡੇ ਗਏ ਸਨ.