ਜਿੱਥੇ ਪੂਰਾ ਭਾਰਤ ਨੂੰ ਉਡੀਕ ਹੈ ਕਿ ਟੀਮ ਇੰਡੀਆ ਨਵੰਬਰ ਵਿੱਚ ਵਨਡੇ ਵਰਲਡ ਕੱਪ ਜਿੱਤ ਕੇ ਦੇਸ਼ ਨੂੰ ਖੁਸ਼ੀ ਦਾ ਮੌਕਾਦੇਵੇ, ਉਸ ਤੋਂ ਪਹਿਲਾਂ ਹੀ ਭਾਰਤ ਦੇ ਹਿੱਸੇ ‘ਚ ਖੁਸ਼ੀ ਆ ਗਈ ਹੈ। ਭਾਰਤ ਦੀ ਨੇਤਰਹੀਣ ਕ੍ਰਿਕਟ ਟੀਮ ਨੇ ਵਿਸ਼ਵ ਨੇਤਰਹੀਣ ਖੇਡਾਂ ਵਿੱਚ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ।
ਇੰਗਲੈਂਡ ਦੇ ਬਰਮਿੰਘਮ ‘ਚ ਹੋ ਰਹੀਆਂ ਇਨ੍ਹਾਂ ਖੇਡਾਂ ‘ਚ ਪਹਿਲੀ ਵਾਰ ਟੀ-20 ਕ੍ਰਿਕਟ ਨੂੰ ਸ਼ਾਮਲ ਕੀਤਾ ਗਿਆ, ਜਿੱਥੇ ਭਾਰਤ ਦੀ ਮਹਿਲਾ ਟੀਮ ਨੇ ਫਾਈਨਲ ‘ਚ ਆਸਟ੍ਰੇਲੀਆ ਨੂੰ 9 ਵਿਕਟਾਂ ਨਾਲ ਹਰਾ ਦਿੱਤਾ ਅਤੇ ਇਸ ਤਰ੍ਹਾਂ ਇਨ੍ਹਾਂ ਖੇਡਾਂ ‘ਚ ਕ੍ਰਿਕਟ ਦੀ ਪਹਿਲੀ ਚੈਂਪੀਅਨ ਟੀਮ ਬਣ ਗਈ।
ਭਾਰਤੀ ਮਹਿਲਾ ਨੇਤਰਹੀਣ ਕ੍ਰਿਕਟ ਟੀਮ ਨੇ ਵਿਸ਼ਵ ਨੇਤਰਹੀਣ ਖੇਡਾਂ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ ਹੈ। ਮਹਿਲਾ ਟੀਮ ਆਪਣੇ ਸਾਰੇ ਲੀਗ ਮੈਚ ਜਿੱਤ ਕੇ ਟੂਰਨਾਮੈਂਟ ਵਿੱਚ ਅਜੇਤੂ ਰਹੀ। ਭਾਰਤ ਨੇ ਨਿਰਧਾਰਤ 20 ਓਵਰਾਂ ਵਿੱਚ ਆਸਟਰੇਲੀਆ ਨੂੰ 114/8 ਤੱਕ ਸੀਮਤ ਕਰ ਦਿੱਤਾ ਅਤੇ ਫਿਰ ਚੌਥੇ ਓਵਰ ਵਿੱਚ 42 ਦੇ ਸੋਧੇ ਟੀਚੇ ਦਾ ਪਿੱਛਾ ਕਰਦਿਆਂ ਸੋਨ ਤਗ਼ਮਾ ਜਿੱਤ ਲਿਆ।
ਟੂਰਨਾਮੈਂਟ ਦਾ ਪਹਿਲਾ ਹੀ ਮੈਚ ਭਾਰਤ ਦਾ ਆਸਟਰੇਲੀਆ ਨਾਲ ਸੀ ਜਿਸ ਵਿੱਚ ਉਸ ਨੇ 8 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ। ਇਸ ਤੋਂ ਬਾਅਦ ਟੀਮ ਇੰਡੀਆ ਨੇ ਇੰਗਲੈਂਡ ਨੂੰ ਹਰਾਇਆ। ਭਾਰਤੀ ਟੀਮ ਦਾ ਤੀਜਾ ਮੈਚ ਵੀ ਆਸਟ੍ਰੇਲੀਆ ਨਾਲ ਹੋਇਆ। ਉਸ ਮੈਚ ਵਿੱਚ ਵੀ ਭਾਰਤ ਨੇ ਜ਼ਬਰਦਸਤ ਜਿੱਤ ਦਰਜ ਕੀਤੀ ਸੀ।
ਇਹ ਵੀ ਪੜ੍ਹੋ : ਹੁਸ਼ਿਆਰਪੁਰ : ਪੁਲਿਸ ਕਸਟਡੀ ਤੋਂ 2 ਸ਼ਰਾਬ ਤਸਕਰ ਫਰਾਰ, ਜੇਲ੍ਹ ਲਿਜਾਂਦੇ ਹੋਏ ਹਥਕੜੀ ਸਣੇ ਭੱਜੇ
ਇਸ ਸਾਲ ਅੰਤਰਰਾਸ਼ਟਰੀ ਨੇਤਰਹੀਣ ਖੇਡ ਫੈਡਰੇਸ਼ਨ ਵਿਸ਼ਵ ਖੇਡਾਂ ਵਿੱਚ ਪਹਿਲੀ ਵਾਰ ਨੇਤਰਹੀਣ ਕ੍ਰਿਕਟ ਨੂੰ ਸ਼ਾਮਲ ਕੀਤਾ ਗਿਆ ਸੀ। ਇਹ ਵਿਸ਼ਵ ਖੇਡਾਂ ਦਾ ਪਹਿਲਾ ਫਾਈਨਲ ਸੀ ਅਤੇ ਭਾਰਤ ਨੇ ਮੀਂਹ ਨਾਲ ਪ੍ਰਭਾਵਿਤ ਫਾਈਨਲ ਵਿੱਚ ਆਸਟਰੇਲੀਆ ਨੂੰ ਨੌਂ ਵਿਕਟਾਂ ਨਾਲ ਹਰਾ ਕੇ ਖ਼ਿਤਾਬ ਜਿੱਤਿਆ ਸੀ।
ਵੀਡੀਓ ਲਈ ਕਲਿੱਕ ਕਰੋ -: