ਚੰਡੀਗੜ੍ਹ : ਟੋਕੀਓ ਓਲੰਪਿਕ ਵਿੱਚ ਅੱਜ ਭਾਰਤੀ ਸ਼ਾਟ ਪੁੱਟ ਖਿਡਾਰੀ ਤਜਿੰਦਰਪਾਲ ਸਿੰਘ ਤੂਰ ਓਲੰਪਿਕ ਤੋਂ ਬਾਹਰ ਹੋ ਗਿਆ ਹੈ। ਉਹ ਗਰੁੱਪ ਏ ਦੀ ਕੁਆਲੀਫਿਕੇਸ਼ਨ ਵਿਚ 13 ਵੇਂ ਸਥਾਨ ‘ਤੇ ਰਹਿਣ ਤੋਂ ਬਾਅਦ ਪੁਰਸ਼ ਸ਼ਾੱਟ ਪੁਟ ਫਾਈਨਲ ਮੁਕਾਬਲੇ ਲਈ ਕੁਆਲੀਫ਼ਾਈ ਕਰਨ ਵਿਚ ਅਸਫਲ ਰਿਹਾ।
ਤੂਰ ਨੇ ਜੂਨ ਵਿਚ ਇੰਡੀਅਨ ਗ੍ਰਾਂ ਪ੍ਰੀ ਵਿਚ 21.49 ਮੀਟਰ ਦੇ ਵਿਅਕਤੀਗਤ ਸਰਬੋਤਮ ਪ੍ਰਦਰਸ਼ਨ ਦੇ ਨਾਲ ਓਲੰਪਿਕ ਲਈ ਕੁਆਲੀਫਾਈ ਕੀਤਾ ਸੀ। ਉਹ ਓਲੰਪਿਕਸ ਦੀ ਪਹਿਲੀ ਕੋਸ਼ਿਸ਼ ਵਿਚ ਇੱਕ ਪ੍ਰਮਾਣਕ ਥ੍ਰੋ ਸੁੱਟ ਸਕਿਆ ਜੋ 19. 99 ਮੀਟਰ ਦਾ ਸੀ। ਉਹ 16 ਮੁਕਾਬਲੇਬਾਜ਼ਾਂ ਵਿਚੋਂ 13 ਵੇਂ ਸਥਾਨ ‘ਤੇ ਰਿਹਾ। ਆਪਣੇ ਮੋਢੇ ‘ਤੇ ਪੱਟੀ ਬੰਨ੍ਹ ਕੇ ਖੇਡਣ ਵਾਲੇ ਤੂਰ ਦੀਆਂ ਦੋ ਕੋਸ਼ਿਸ਼ਾਂ ਨਾਕਾਮ ਰਹੀਆਂ। ਦੂਜੇ ਕੁਆਲੀਫਾਇੰਗ ਤੋਂ ਪਹਿਲਾਂ ਦੀ ਤੂਰ ਬਾਹਰ ਹੋ ਗਿਆ। ਦੋਵਾਂ ਕੁਆਲੀਫਾਇੰਗ ਗੇੜਾਂ ਵਿਚ 21.20 ਮੀਟਰ ਪਾਰ ਕਰਨ ਵਾਲੇ ਜਾਂ ਘੱਟੋ-ਘੱਟ 12 ਪ੍ਰਤੀਯੋਗੀ ਫਾਈਨਲ ਵਿਚ ਪਹੁੰਚਣਗੇ।
ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਦਿਆਂ ਕਿਹਾ ਕਿ ਤੁਸੀਂ ਆਪਣਾ ਸਭ ਤੋਂ ਵਧੀਆ ਦਿੱਤਾ ਅਤੇ ਸਾਨੂੰ ਸਾਰਿਆਂ ਨੂੰ ਤੁਹਾਡੇ ‘ਤੇ ਮਾਣ ਹੈ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਜੇ ਤੁਸੀਂ ਇਸ ਵਾਰ ਕੋਈ ਤਗਮਾ ਨਹੀਂ ਜਿੱਤਿਆ। ਮੈਨੂੰ ਯਕੀਨ ਹੈ ਕਿ ਜਲਦੀ ਜਾਂ ਬਾਅਦ ਵਿੱਚ ਤੁਸੀਂ ਇਹ ਵੀ ਜਿੱਤ ਲਵੋਗੇ। ਮਿਹਨਤ ਜਾਰੀ ਰੱਖੋ।
ਇਹ ਵੀ ਪੜ੍ਹੋ : 67 ਸਾਲਾ ਵਿਅਕਤੀ ਨੇ 19 ਸਾਲ ਦੀ ਕੁੜੀ ਨਾਲ ਰਚਾਇਆ ਵਿਆਹ, ਹਾਈਕੋਰਟ ਨੇ ਚੁੱਕੇ ਸਵਾਲ, ਦਿੱਤੇ ਜਾਂਚ ਦੇ ਹੁਕਮ