IPL-13 will be longest season: ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਲੰਬੇ ਇੰਤਜ਼ਾਰ ਤੋਂ ਬਾਅਦ ਇੰਡੀਅਨ ਪ੍ਰੀਮੀਅਰ ਲੀਗ (IPL) ਦਾ ਸ਼ਡਿਊਲ ਜਾਰੀ ਕਰ ਦਿੱਤਾ ਅਤੇ ਮੌਜੂਦਾ ਚੈਂਪੀਅਨ ਮੁੰਬਈ ਇੰਡੀਅਨਜ਼ ਦੀ ਟੀਮ ਅਬੂ ਧਾਬੀ ਵਿੱਚ 19 ਸਤੰਬਰ ਨੂੰ ਹੋਣ ਵਾਲੇ ਪਹਿਲੇ ਮੈਚ ਵਿੱਚ ਪਿਛਲੇ ਸਾਲ ਦੀ ਉਪ ਜੇਤੂ ਟੀਮ ਚੇੱਨਈ ਸੁਪਰ ਕਿੰਗਜ਼ ਨਾਲ ਭਿੜੇਗੀ। ਭਾਰਤ ਵਿੱਚ ਕੋਵਿਡ-19 ਦੇ ਮਾਮਲੇ ਵਧਣ ਕਾਰਨ ਦੁਨੀਆ ਦੀ ਸਭ ਤੋਂ ਵੱਡੀ ਟੀ-20 ਲੀਗ ਦਾ ਆਯੋਜਨ ਇਸ ਸਾਲ ਸੰਯੁਕਤ ਅਰਬ ਅਮੀਰਾਤ (UAE) ਦੇ ਤਿੰਨ ਸਥਾਨਾਂ ਦੁਬਈ, ਅਬੁ ਧਾਬੀ ਤੇ ਸ਼ਾਰਜਾਹ ਵਿੱਚ ਕੀਤਾ ਜਾਵੇਗਾ।
ਇਸ ਵਾਰ ਪ੍ਰਬੰਧਕਾਂ ਨੇ IPL ਮੈਚਾਂ ਦੇ ਨਿਯਮਤ ਸਮੇਂ ਤੋਂ 30 ਮਿੰਟ ਪਹਿਲਾਂ ਆਉਣ ਦਾ ਫੈਸਲਾ ਕੀਤਾ ਹੈ। ਦਿਨ ਦੇ ਮੁਕਾਬਲੇ ਹੁਣ ਸ਼ਾਮ 4 ਵਜੇ ਦੀ ਬਜਾਏ ਦੁਪਹਿਰ 3:30 ਵਜੇ ਸ਼ੁਰੂ ਹੋਣਗੇ। ਸ਼ਾਮ ਦੇ ਮੈਚ ਸ਼ਾਮ 7:30 ਵਜੇ ਤੋਂ ਖੇਡੇ ਜਾਣਗੇ, ਜੋ ਕਿ ਪਹਿਲਾਂ 8 ਵਜੇ ਤੋਂ ਖੇਡੇ ਜਾਂਦੇ ਸਨ।
ਇਸ ਵਾਰ IPL ਦੇ 10 ਡਬਲ ਹੈਡਰ (ਇੱਕ ਦਿਨ ਵਿੱਚ ਦੋ ਮੈਚ) ਖੇਡੇ ਜਾਣਗੇ। ਇਹ ਟੂਰਨਾਮੈਂਟ 19 ਸਤੰਬਰ ਨੂੰ ਸ਼ੁਰੂ ਹੋਵੇਗਾ ਅਤੇ 53 ਦਿਨਾਂ ਤੱਕ ਚੱਲੇਗਾ । IPL ਦਾ ਫਾਈਨਲ 10 ਨਵੰਬਰ ਨੂੰ ਹੋਵੇਗਾ। BCCI ਅਨੁਸਾਰ ਕੁੱਲ ਦਸ ਦਿਨਾਂ ਲਈ ਦੋ ਮੈਚ ਖੇਡੇ ਜਾਣਗੇ। IPL 2020 ਦੇ ਪਲੇਆਫ ਸਥਾਨਾਂ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ। ਇਹ ਟੂਰਨਾਮੈਂਟ ਕੁੱਲ 53 ਦਿਨਾਂ ਤੱਕ ਚੱਲੇਗਾ ਅਤੇ ਇਸ ਤਰ੍ਹਾਂ ਇਹ IPL ਦੇ ਇਤਿਹਾਸ ਵਿੱਚ ਸਭ ਤੋਂ ਲੰਬਾ ਚੱਲਣ ਵਾਲਾ ਸੀਜ਼ਨ ਬਣ ਜਾਵੇਗਾ।
ਦੱਸ ਦੇਈਏ ਕਿ ਇਹ ਪ੍ਰੋਗਰਾਮ ਅਗਸਤ ਦੇ ਅਖੀਰਲੇ ਹਫ਼ਤੇ ਵਿੱਚ ਜਾਰੀ ਕੀਤੇ ਜਾਣ ਦੀ ਉਮੀਦ ਸੀ, ਪਰ ਇਸ ਦੀ ਘੋਸ਼ਣਾ ਵਿੱਚ ਦੇਰੀ ਹੋਈ ਕਿਉਂਕਿ ਚੇੱਨਈ ਸੁਪਰ ਕਿੰਗਜ਼ ਦੇ 13 ਮੈਂਬਰ ਕੋਵਿਡ-19 ਪਾਜ਼ੀਟਿਵ ਪਾਏ ਗਏ ਸਨ। ਇਸ ਤੋਂ ਇਲਾਵਾ ਦੁਬਈ ਅਤੇ ਅਬੂ ਧਾਬੀ ਵਿੱਚ ਵੱਖ-ਵੱਖ ਨਿਯਮਾਂ ਦੇ ਕਾਰਨ ਆਈਪੀਐਲ ਦੀ ਆਪ੍ਰੇਸ਼ਨ ਟੀਮ ਨੂੰ ਪ੍ਰੋਗਰਾਮ ਨੂੰ ਅੰਤਮ ਰੂਪ ਦੇਣ ਵਿੱਚ ਵੀ ਦੇਰੀ ਹੋਈ ।