IPL 2020 CSK vs DC: ਇੰਡੀਅਨ ਪ੍ਰੀਮੀਅਰ ਲੀਗ ਵਿੱਚ ਅੱਜ ਚੇੱਨਈ ਸੁਪਰ ਕਿੰਗਜ਼ ਦਾ ਤੀਸਰਾ ਮੁਕਾਬਲਾ ਹੋਵੇਗਾ, ਜਿਸਦੇ ਸਾਹਮਣੇ ਆਤਮ-ਵਿਸ਼ਵਾਸ ਨਾਲ ਭਰੀ ਦਿੱਲੀ ਕੈਪੀਟਲਸ ਦੀ ਟੀਮ ਹੈ। ਮਾਹੀ ਬੱਲੇਬਾਜ਼ੀ ਕ੍ਰਮ ਵਿੱਚ ਆਪਣੀ ਜਗ੍ਹਾ ਬਦਲਣ ਬਾਰੇ ਵਿਚਾਰ ਕਰਨਾ ਚਾਹੁਣਗੇ । ਰਾਜਸਥਾਨ ਰਾਇਲਜ਼ ਖ਼ਿਲਾਫ਼ ਹਾਰ ਦਾ ਕਾਰਨ ਉਨ੍ਹਾਂ ਦੇ ਸਪਿਨਰਾਂ ਦੇ ਮਾੜੇ ਪ੍ਰਦਰਸ਼ਨ ਅਤੇ ਨਿਰਾਸ਼ਾਜਨਕ 20ਵੇਂ ਓਵਰ ਨੂੰ ਵੀ ਮੰਨਿਆ ਜਾ ਸਕਦਾ ਹੈ, ਪਰ ਬੱਲੇਬਾਜ਼ ਆਪਣੇ ਆਪ ਨੂੰ ਪੂਰੀ ਤਰ੍ਹਾਂ ਦੋਸ਼ ਤੋਂ ਮੁਕਤ ਨਹੀਂ ਕਰ ਸਕਦੇ, ਖ਼ਾਸਕਰ ਮੁਰਲੀ ਵਿਜੇ, ਕੇਦਾਰ ਜਾਧਵ। ਧੋਨੀ ਖੁਦ ਰਾਜਸਥਾਨ ਦੇ ਖਿਲਾਫ 7ਵੇਂ ਨੰਬਰ ‘ਤੇ ਬੱਲੇਬਾਜ਼ੀ ਕਰਨ ਪਹੁੰਚੇ ਸਨ। ਉਨ੍ਹਾਂ ਨੇ ਸੈਮ ਕੁਰੇਨ, ਜਾਧਵ ਅਤੇ ਰੁਤੁਰਜ ਗਾਇਕਵਾੜ ਨੂੰ ਆਪਣੇ ਅੱਗੇ ਬੱਲੇਬਾਜ਼ੀ ਲਈ ਭੇਜਿਆ ਪਰ ਇਹ ਰਣਨੀਤੀ ਬੁਰੀ ਤਰ੍ਹਾਂ ਅਸਫਲ ਰਹੀ, ਜਿਸ ਕਾਰਨ ਫਾਫ ਡੂ ਪਲੇਸਿਸ ‘ਤੇ ਘੱਟ ਸਮੇਂ ਵਿੱਚ ਜ਼ਿਆਦਾ ਦੌੜਾਂ ਬਣਾਉਣ ਦਾ ਦਬਾਅ ਵੱਧ ਗਿਆ। ਧੋਨੀ ਦੇ ਪ੍ਰਸ਼ੰਸਕ ਅਜੇ ਵੀ ਉਨ੍ਹਾਂ ਦੀ ਛੱਕੇ ਮਾਰਨ ਦੀ ਯੋਗਤਾ ਦੀ ਪ੍ਰਸ਼ੰਸਾ ਕਰਦੇ ਹਨ ਪਰ ਨਜ਼ਦੀਕੀ ਨਜ਼ਰੀਏ ਤੋਂ ਵੇਖਿਆ ਜਾਵੇ ਤਾਂ ਉਹ ਤੇਜ਼ ਗੇਂਦਬਾਜ਼ਾਂ ਵਿਰੁੱਧ ਤੇਜ਼ੀ ਨਾਲ ਨਹੀਂ ਖੇਡ ਸਕੇ।
ਇੱਥੇ ਹੀ ਜੇਕਰ ਦਿੱਲੀ ਦੀ ਟੀਮ ਦੀ ਗੱਲ ਕੀਤੀ ਜਾਵੇ ਤਾਂ ਸ਼ੁਰੂਆਤੀ ਮੈਚ ਵਿੱਚ ਮਿਲੀ ਜਿੱਤ ਨੇ ਉਸ ਦੇ ਖਿਡਾਰੀਆਂ ਦਾ ਵਿਸ਼ਵਾਸ ਵਧਾ ਦਿੱਤਾ ਹੈ, ਹਾਲਾਂਕਿ ਮੋਢੇ ਦੀ ਸੱਟ ਕਾਰਨ ਰਵੀਚੰਦਰਨ ਅਸ਼ਵਿਨ ਦੀ ਗੈਰਹਾਜ਼ਰੀ ਗੇਂਦਬਾਜ਼ੀ ਲਾਈਨ ਵਿੱਚ ਕੁਝ ਬਦਲਾਅ ਲਿਆ ਸਕਦੀ ਹੈ। ਜੇ ਅਸ਼ਵਿਨ ਖੇਡਣ ਵਿੱਚ ਅਸਮਰੱਥ ਹਨ ਤਾਂ ਸੀਨੀਅਰ ਸਪਿਨਰ ਅਮਿਤ ਮਿਸ਼ਰਾ ਕੋਲ ਅਕਸ਼ਰ ਪਟੇਲ ਨੂੰ ਮੈਦਾਨ ਵਿੱਚ ਉਤਾਰਨ ਦਾ ਵਿਕਲਪ ਹੋ ਸਕਦਾ ਹੈ। ਇਸ ਮੈਚ ਵਿੱਚ ਇੱਕ ਹੋਰ ਪਹਿਲੂ ਤੇਜ਼ ਗੇਂਦਬਾਜ਼ ਮੋਹਿਤ ਸ਼ਰਮਾ ਦਾ ਪ੍ਰਦਰਸ਼ਨ ਹੋਵੇਗਾ। ਮੋਹਿਤ ਨੇ ਸ਼ੁਰੂ ਵਿੱਚ ਲੋਕੇਸ਼ ਰਾਹੁਲ ਨੂੰ ਆਊਟ ਕੀਤਾ, ਪਰ ਅੰਤ ਵਿੱਚ ਉਸਦੀਆਂ ਢਿੱਲੀਆਂ ਗੇਂਦਾਂ ਦਿੱਲੀ ਲਈ ਮੁਸ਼ਕਲ ਬਣ ਗਈਆਂ।
ਦਰਅਸਲ, ਚੇੱਨਈ ਸੁਪਰ ਕਿੰਗਜ਼ ਦੀ ਟੀਮ ਆਖਰੀ 10 ਓਵਰਾਂ ਵਿੱਚ ਹਮਲਾ ਕਰਨਾ ਪਸੰਦ ਕਰਦੀ ਹੈ, ਤਾਂ ਦਿੱਲੀ ਕੈਪੀਟਲਸ ਹਰਸ਼ਲ ਪਟੇਲ ਨੂੰ ਅਜ਼ਮਾ ਸਕਦੀ ਹੈ ਜੋ ਕਿਸੇ ਜਗ੍ਹਾ ‘ਤੇ ਬੱਲੇਬਾਜ਼ ਵਜੋਂ ਕੰਮ ਆ ਸਕਦੇ ਹਨ ਕਿਉਂਕਿ ਉਸਨੇ ਘਰੇਲੂ ਕ੍ਰਿਕਟ ਵਿੱਚ ਪਾਰੀ ਦੀ ਸ਼ੁਰੂਆਤ ਕੀਤੀ ਹੈ। ਐਨਰਿਕ ਨੌਰਟਜੇ ਆਪਣੇ ਪਹਿਲੇ ਆਈਪੀਐਲ ਮੈਚ ਵਿੱਚ ਇੰਨੇ ਮਾੜੇ ਨਹੀਂ ਸਨ, ਪਰ ਖੱਬੇ ਹੱਥ ਦੇ ਡੈਨੀਅਲ ਸੈਮਜ਼ ਕੁਝ ਮੁਸ਼ਕਲ ਕੋਣਾਂ ਵਿੱਚ ਗੇਂਦਬਾਜ਼ੀ ਕਰ ਸਕਦੇ ਹਨ, ਜਿਸ ਨੂੰ ਬੱਲੇਬਾਜ਼ ਨਾਪਸੰਦ ਕਰਦੇ ਹਨ।
ਦੋਨੋਂ ਟੀਮਾਂ ਇਸ ਤਰ੍ਹਾਂ ਹਨ:
ਚੇੱਨਈ ਸੁਪਰ ਕਿੰਗਜ਼: ਮਹਿੰਦਰ ਸਿੰਘ ਧੋਨੀ (ਕਪਤਾਨ), ਮੁਰਲੀ ਵਿਜੇ, ਅੰਬਤੀ ਰਾਇਡੂ, ਫਾਫ ਡੂ ਪਲੇਸੀ, ਸ਼ੇਨ ਵਾਟਸਨ, ਕੇਦਾਰ ਜਾਧਵ, ਡਵੇਨ ਬ੍ਰਾਵੋ, ਰਵਿੰਦਰ ਜਡੇਜਾ, ਲੁੰਗੀ ਐਂਗਿਡੀ, ਦੀਪਕ ਚਾਹਰ, ਪਿਯੂਸ਼ ਚਾਵਲਾ, ਇਮਰਾਨ ਤਾਹਿਰ, ਮਿਸ਼ੇਲ ਸੇਂਟਨੇਰ, ਜੋਸ਼ ਹੇਜ਼ਲਵੁੱਡ, ਸ਼ਾਰਦੂਲ ਠਾਕੁਰ, ਸੈਮ ਕੁਰੈਨ, ਐਨ ਜਗਦੀਸ਼ਨ, ਕੇਐਮ ਆਸਿਫ, ਮੋਨੂੰ ਕੁਮਾਰ, ਆਰ ਸਾਈ ਕਿਸ਼ੋਰ, ਰੁਤੁਰਜ ਗਾਇਕਵਾੜ, ਕਰਨ ਸ਼ਰਮਾ।
ਦਿੱਲੀ ਕੈਪੀਟਲਸ: ਸ਼੍ਰੇਅਸ ਅਈਅਰ (ਕਪਤਾਨ), ਰਵੀਚੰਦਰਨ ਅਸ਼ਵਿਨ, ਸ਼ਿਖਰ ਧਵਨ, ਪ੍ਰਿਥਵੀ ਸ਼ਾ, ਸ਼ਿਮਰਨ ਹੇਟਮੇਅਰ, ਕਾਗੀਸੋ ਰਬਾਡਾ, ਅਜਿੰਕਯ ਰਹਾਣੇ, ਅਮਿਤ ਮਿਸ਼ਰਾ, ਰਿਸ਼ਭ ਪੰਤ (ਵਿਕਟਕੀਪਰ), ਇਸ਼ਾਂਤ ਸ਼ਰਮਾ, ਅਕਸ਼ਰ ਪਟੇਲ, ਸੰਦੀਪ ਲਾਮਿਛਾਨੇ, ਕੀਮੋ ਪਾਲ, ਡੈਨੀਅਲ ਸੈਮਸ , ਮੋਹਿਤ ਸ਼ਰਮਾ, ਐਨੀਰਿਕ ਨੋਰਜੇ, ਅਲੈਕਸ ਕੈਰੀ (ਵਿਕਟਕੀਪਰ), ਅਵੇਸ਼ ਖਾਨ, ਤੁਸ਼ਾਰ ਦੇਸ਼ਪਾਂਡੇ, ਹਰਸ਼ਲ ਪਟੇਲ, ਮਾਰਕਸ ਸਟੋਨੀਸ, ਲਲਿਤ ਯਾਦਵ।