IPL 2020 CSK vs RCB: IPL ਦੇ 13ਵੇਂ ਸੀਜ਼ਨ ਦੇ 25ਵੇਂ ਮੈਚ ਵਿੱਚ ਸ਼ਨੀਵਾਰ ਨੂੰ ਮਹਿੰਦਰ ਸਿੰਘ ਧੋਨੀ ਦੀ ਚੇੱਨਈ ਸੁਪਰ ਕਿੰਗਜ਼ ਅਤੇ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਰਾਇਲ ਚੈਲੇਂਜਰਜ਼ ਬੰਗਲੌਰ ਦਾ ਸਾਹਮਣਾ ਹੋਵੇਗਾ । ਇਹ ਮੈਚ ਦੁਬਈ ਵਿੱਚ ਸ਼ਾਮ 7.30 ਵਜੇ ਤੋਂ ਖੇਡਿਆ ਜਾਵੇਗਾ । ਚੇੱਨਈ ਦੀ ਟੀਮ ਲਗਾਤਾਰ ਚੰਗਾ ਪ੍ਰਦਰਸ਼ਨ ਕਰਨ ਵਿੱਚ ਅਸਫਲ ਰਹੀ ਹੈ। ਉਹ 6 ਮੈਚਾਂ ਵਿਚੋਂ ਸਿਰਫ ਦੋ ਮੈਚ ਜਿੱਤਣ ਵਿੱਚ ਕਾਮਯਾਬ ਰਹੀ ਹੈ ਅਤੇ ਉਹ ਪੁਆਇੰਟ ਟੇਬਲ ਵਿੱਚ ਛੇਵੇਂ ਨੰਬਰ ‘ਤੇ ਹੈ, ਜਦੋਂਕਿ ਬੰਗਲੁਰੂ 5 ਮੈਚਾਂ ਵਿੱਚ 3 ਜਿੱਤਾਂ ਨਾਲ 5ਵੇਂ ਸਥਾਨ‘ ਤੇ ਹੈ। ਯਾਨੀ ਦੋਵੇਂ ਟੀਮਾਂ ਟਾਪ 4 ਤੋਂ ਬਾਹਰ ਹਨ।
CSK vs RCB :ਕੀ ਕਹਿੰਦੇ ਹਨ ਅੰਕੜੇ?
ਆਈਪੀਐਲ ਰਿਕਾਰਡਾਂ ਦੀ ਗੱਲ ਕਰੀਏ ਤਾਂ ਚੇੱਨਈ ਸੁਪਰ ਕਿੰਗਜ਼ ਅਤੇ ਰਾਇਲ ਚੈਲੇਂਜਰਜ਼ ਬੈਂਗਲੁਰੂ ਦੇ ਵਿੱਚ ਹੁਣ ਤੱਕ 24 ਮੈਚ (2008-2019) ਹੋਏ ਹਨ। ਜਿਨ੍ਹਾਂ ਵਿਚੋਂ ਚੇੱਨਈ ਨੇ 15 ਤੇ ਬੈਂਗਲੁਰੂ ਨੇ 8 ਜਿੱਤੇ ਹਨ. ਜਦਕਿ ਇੱਕ ਮੈਚ ਬੇਨਤੀਜਾ ਰਿਹਾ।
CSK ਨੂੰ ਲੈਣਾ ਪਵੇਗਾ ਵੱਡਾ ਫੈਸਲਾ
ਅੱਜ ਦੇ ਮੁਕਾਬਲੇ ਵਿੱਚ ਚੇੱਨਈ ਦੀ ਟੀਮ ਦੇ ਆਲਰਾਊਂਡਰ ਖਿਡਾਰੀ ਕੇਦਾਰ ਜਾਧਵ ਦਾ ਪੱਤਾ ਕੱਟ ਸਕਦਾ ਹੈ, ਜੋ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਖਿਲਾਫ ਜਿੱਤ ਹਾਸਿਲ ਕਰਵਾਉਣ ਵਿੱਚ ਅਸਫਲ ਰਿਹਾ। ਚੇੱਨਈ ਨੂੰ ਉਸ ਮੁਕਾਬਲੇ ਵਿੱਚ 10 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਜਾਧਵ ਦੀ ਰੱਖਿਆਤਮਕ ਬੱਲੇਬਾਜ਼ੀ ਦੀ ਅਲੋਚਨਾ ਕੀਤੀ ਗਈ। ਹੁਣ ਇਹ ਵੇਖਣਾ ਬਾਕੀ ਹੈ ਕਿ ਟੀਮ, ਜੋ ਆਮ ਤੌਰ ‘ਤੇ ਤਬਦੀਲੀਆਂ ਕਰਨ ਤੋਂ ਝਿਜਕਦੀ ਹੈ, 35 ਸਾਲਾ ਜਾਧਵ ਜਾਂ ਕਿਸੇ ਹੋਰ ਨੂੰ ਬਾਹਰ ਕਰ ਦਿੰਦੀ ਹੈ।
ਉਥੇ ਹੀ ਦੂਜੇ ਪਾਸੇ RCB ਕੋਲ ਕੋਹਲੀ ਵਰਗਾ ਬੱਲੇਬਾਜ਼ ਹੈ ਜੋ ਰਾਜਸਥਾਨ ਰਾਇਲਜ਼ ਦੇ ਖਿਲਾਫ ਫਾਰਮ ਵਿੱਚ ਪੇਸ਼ ਹੋਇਆ ਸੀ। ਨੌਜਵਾਨ ਦੇਵਦੱਤਾ ਪਡਿਕਲ ਅਤੇ ਅਨੁਭਵੀ ਏਬੀ ਡੀਵਿਲੀਅਰਜ਼ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ, ਐਰੋਨ ਫਿੰਚ ਵੀ ਹਮਲਾਵਰ ਪਾਰੀ ਦੀ ਉਮੀਦ ਕਰੇਗਾ। ਗੇਂਦਬਾਜ਼ੀ ਵਿੱਚ ਸਪਿਨਰ ਯੁਜਵੇਂਦਰ ਚਾਹਲ ਅਤੇ ਵਾਸ਼ਿੰਗਟਨ ਸੁੰਦਰ ਨੂੰ ਛੱਡ ਕੇ ਕਿਸੇ ਨੇ ਵੀ ਪ੍ਰਭਾਵਿਤ ਨਹੀਂ ਕੀਤਾ। ਉਮੇਸ਼ ਯਾਦਵ, ਮੁਹੰਮਦ ਸਿਰਾਜ ਅਤੇ ਨਵਦੀਪ ਸੈਣੀ ਮਹਿੰਗੇ ਸਾਬਿਤ ਹੋਏ । ਸ਼੍ਰੀਲੰਕਾ ਦੇ ਈਸੁਰੂ ਉਡਾਨਾ ਦੀ ਆਮਦ ਨਾਲ ਗੇਂਦਬਾਜ਼ੀ ਨੂੰ ਬਲ ਮਿਲੇਗਾ।
ਟੀਮਾਂ ਇਸ ਤਰ੍ਹਾਂ ਹਨ:
ਚੇੱਨਈ ਸੁਪਰ ਕਿੰਗਜ਼: ਮਹਿੰਦਰ ਸਿੰਘ ਧੋਨੀ (ਕਪਤਾਨ, ਵਿਕਟਕੀਪਰ), ਮੁਰਲੀ ਵਿਜੇ, ਅੰਬਤੀ ਰਾਇਡੂ, ਫਾਫ ਡੂ ਪਲੇਸਿਸ, ਸ਼ੇਨ ਵਾਟਸਨ, ਕੇਦਾਰ ਜਾਧਵ, ਡਵੇਨ ਬ੍ਰਾਵੋ, ਰਵਿੰਦਰ ਜਡੇਜਾ, ਲੁੰਗੀ ਨਾਗੀਦੀ, ਦੀਪਕ ਚਾਹਰ, ਪਿਯੂਸ਼ ਚਾਵਲਾ, ਇਮਰਾਨ ਤਾਹਿਰ, ਮਿਸ਼ੇਲ ਸੇਂਟਰ, ਜੋਸ਼ ਹੇਜ਼ਲਵੁੱਡ, ਸ਼ਾਰਦੂਲ ਠਾਕੁਰ, ਸੈਮ ਕੁਰੈਨ, ਐਨ ਜਗਦੀਸ਼ਨ, ਕੇਐਮ ਆਸਿਫ, ਮੋਨੂੰ ਕੁਮਾਰ, ਆਰ ਸਾਈ ਕਿਸ਼ੋਰ, ਰਿਤੂਰਾਜ ਗਾਇਕਵਾੜ, ਕਰਨ ਸ਼ਰਮਾ।
ਰਾਇਲ ਚੈਲੇਂਜਰਜ਼ ਬੈਂਗਲੁਰੂ: ਵਿਰਾਟ ਕੋਹਲੀ (ਕਪਤਾਨ), ਏਬੀ ਡੀਵਿਲੀਅਰਜ਼, ਪਾਰਥਿਵ ਪਟੇਲ, ਆਰੋਨ ਫਿੰਚ, ਜੋਸ਼ ਫਿਲਿਪ, ਕ੍ਰਿਸ ਮੌਰਿਸ, ਮੋਇਨ ਅਲੀ, ਮੁਹੰਮਦ ਸਿਰਾਜ, ਸ਼ਾਹਬਾਜ਼ ਅਹਿਮਦ, ਦੇਵਦੱਤ ਪਡਿਕਲ, ਯੁਜਵੇਂਦਰ ਚਾਹਲ, ਨਵਦੀਪ ਸੈਣੀ, ਡੇਲ ਸਟੇਨ, ਪਵਨ ਨੇਗੀ, ਸ਼ਿਵਮ ਦੂਬੇ, उमेश ਯਾਦਵ , ਗੁਰਕੀਰਤ ਸਿੰਘ ਮਾਨ, ਵਾਸ਼ਿੰਗਟਨ ਸੁੰਦਰ, ਪਵਨ ਦੇਸ਼ਪਾਂਡੇ, ਐਡਮ ਜ਼ੈਂਪਾ।