IPL 2020 KKR vs CSK: IPL ਦੇ 13ਵੇਂ ਸੀਜ਼ਨ ਦੇ 21ਵੇਂ ਮੈਚ ਵਿੱਚ ਬੁੱਧਵਾਰ ਨੂੰ ਚੇੱਨਈ ਸੁਪਰ ਕਿੰਗਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਦੀਆਂ ਟੀਮਾਂ ਇੱਕ ਦੂਜੇ ਨਾਲ ਭਿੜਨਗੀਆਂ । ਕੋਲਕਾਤਾ ਦੀ ਟੀਮ ਵੱਡੇ ਸਿਤਾਰਿਆਂ ਦੀ ਮੌਜੂਦਗੀ ਦੇ ਬਾਵਜੂਦ ਉਮੀਦ ਅਨੁਸਾਰ ਪ੍ਰਦਰਸ਼ਨ ਨਹੀਂ ਕਰ ਸਕੀ, ਜਦੋਂਕਿ ਪਿਛਲੇ ਮੈਚ ਵਿੱਚ ਮਿਲੀ ਜਿੱਤ ਨਾਲ ਚੇੱਨਈ ਦੀ ਟੀਮ ਦੇ ਹੌਂਸਲੇ ਬੁਲੰਦ ਹਨ । ਇਹ ਮੈਚ ਅਬੂ ਧਾਬੀ ਵਿੱਚ ਸ਼ਾਮ 7.30 ਵਜੇ ਤੋਂ ਖੇਡਿਆ ਜਾਵੇਗਾ ।
CSK vs KKR : ਕੀ ਕਹਿੰਦੇ ਹਨ ਅੰਕੜੇ ?
ਆਈਪੀਐਲ ਰਿਕਾਰਡਾਂ ਦੀ ਗੱਲ ਕਰੀਏ ਤਾਂ ਚੇਨੱਈ ਸੁਪਰ ਕਿੰਗਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਹੁਣ ਤੱਕ 20 ਮੈਚ (2008 20082019) ਹੋ ਚੁੱਕੇ ਹਨ। ਚੇੱਨਈ ਨੇ 13 ਅਤੇ ਕੋਲਕਾਤਾ ਨੇ 7 ਮੁਕਾਬਲਿਆਂ ਵਿੱਚ ਜਿੱਤ ਹਾਸਿਲ ਕੀਤੀ। ਇਹ ਮੈਚ ਕਪਤਾਨ ਦਿਨੇਸ਼ ਕਾਰਤਿਕ ਲਈ ਅਗਨੀ ਪ੍ਰੀਖਿਆ ਤੋਂ ਘੱਟ ਨਹੀਂ ਹੋਵੇਗਾ, ਜੋ ਕਪਤਾਨੀ ਅਤੇ ਬੱਲੇਬਾਜ਼ੀ ਦੋਵਾਂ ਮੋਰਚਿਆਂ ‘ਤੇ ਇਸ ਸੀਜ਼ਨ ਵਿੱਚ ਹੁਣ ਤੱਕ ਨਹੀਂ ਚਲ ਸਕੇ ਹਨ। KKR ਨੇ ਇੰਗਲੈਂਡ ਵਿਸ਼ਵ ਕੱਪ ਦੇ ਜੇਤੂ ਕਪਤਾਨ ਈਯੋਨ ਮੋਰਗਨ ਨੂੰ ਖਰੀਦਿਆ, ਪਰ ਕਾਰਤਿਕ ਨੂੰ ਹੀ ਕਪਤਾਨ ਬਣਾ ਕੇ ਰੱਖਿਆ।
ਕਾਰਤਿਕ ਹੁਣ ਤੱਕ ਚਾਰ ਮੈਚਾਂ ਵਿੱਚ 37 ਦੌੜਾਂ ਬਣਾਉਣ ਵਿੱਚ ਕਾਮਯਾਬ ਰਿਹਾ ਹੈ ਅਤੇ ਉਸ ਦੇ ਕੁਝ ਫੈਸਲੇ ਵੀ ਗਲਤ ਵੀ ਸਾਬਿਤ ਹੋਏ ਹਨ। ਜਿਸ ਕਾਰਨ ਉਹ ਆਲੋਚਕਾਂ ਦੇ ਨਿਸ਼ਾਨੇ ‘ਤੇ ਬਣਿਆ ਹੋਇਆ ਹੈ। ਉਹ ਮੋਰਗਨ ਅਤੇ ਆਂਡਰੇ ਰਸਲ ਤੋਂ ਪਹਿਲਾਂ ਬੱਲੇਬਾਜ਼ੀ ਲਈ ਉਤਰੇ ਅਤੇ ਸੁਨੀਲ ਨਾਰਾਇਣ ਨੇ ਟੌਮ ਬੇਂਟਨ ਦੀ ਜਗ੍ਹਾ ਪਾਰੀ ਦੀ ਸ਼ੁਰੂਆਤ ਕੀਤੀ, ਜਿਸ ਨੇ ਬਿਗ ਬੈਸ਼ ਲੀਗ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਸੀ।
ਉੱਥੇ ਹੀ ਦੂਜੇ ਪਾਸੇ ਚੇੱਨਈ ਦੀ ਟੀਮ ਲਗਾਤਾਰ ਤਿੰਨ ਮੈਚ ਹਾਰਨ ਤੋਂ ਬਾਅਦ ਲੈਅ ਵਿੱਚ ਪਰਤ ਰਹੀ ਹੈ। ਮਹਿੰਦਰ ਸਿੰਘ ਧੋਨੀ ਦੀ ਟੀਮ ਹੁਣ ਚੋਟੀ ਦੇ ਚਾਰ ਵਿੱਚ ਜਗ੍ਹਾ ਬਣਾਉਣ ਲਈ ਬੇਤਾਬ ਹੋਵੇਗੀ । ਧੋਨੀ ਨੇ ਸ਼ੇਨ ਵਾਟਸਨ ‘ਤੇ ਭਰੋਸਾ ਕਰਨਾ ਜਾਰੀ ਰੱਖਿਆ, ਜਿਨ੍ਹਾਂ ਨੇ ਪਿਛਲੇ ਮੈਚ ਵਿੱਚ 53 ਗੇਂਦਾਂ ਵਿੱਚ ਨਾਬਾਦ 83 ਦੌੜਾਂ ਬਣਾਈਆਂ ਸਨ । ਕਿੰਗਜ਼ ਇਲੈਵਨ ਪੰਜਾਬ ਖ਼ਿਲਾਫ਼ ਵਾਟਸਨ ਅਤੇ ਫਾਫ ਡੂ ਪਲੇਸਿਸ ਵਿਚਕਾਰ ਰਿਕਾਰਡ 181 ਦੌੜਾਂ ਦੀ ਸਾਂਝੇਦਾਰੀ ਦੀ ਮਦਦ ਨਾਲ ਚੇੱਨਈ ਨੇ 10 ਵਿਕਟਾਂ ਨਾਲ ਜਿੱਤ ਹਾਸਿਲ ਕੀਤੀ ਸੀ ।
ਟੀਮਾਂ ਇਸ ਤਰ੍ਹਾਂ ਹਨ:
ਚੇੱਨਈ ਸੁਪਰ ਕਿੰਗਜ਼: ਮਹਿੰਦਰ ਸਿੰਘ ਧੋਨੀ (ਕਪਤਾਨ, ਵਿਕਟਕੀਪਰ), ਮੁਰਲੀ ਵਿਜੇ, ਅੰਬਤੀ ਰਾਇਡੂ, ਫਾਫ ਡੂ ਪਲੇਸਿਸ, ਸ਼ੇਨ ਵਾਟਸਨ, ਕੇਦਾਰ ਜਾਧਵ, ਡਵੇਨ ਬ੍ਰਾਵੋ, ਰਵਿੰਦਰ ਜਡੇਜਾ, ਲੁੰਗੀ ਨਾਗੀਦੀ, ਦੀਪਕ ਚਾਹਰ, ਪਿਯੂਸ਼ ਚਾਵਲਾ, ਇਮਰਾਨ ਤਾਹਿਰ, ਮਿਸ਼ੇਲ ਸੇਂਟਰ, ਜੋਸ਼ ਹੇਜ਼ਲਵੁੱਡ, ਸ਼ਾਰਦੂਲ ਠਾਕੁਰ, ਸੈਮ ਕੁਰੈਨ, ਐਨ ਜਗਦੀਸ਼ਨ, ਕੇਐਮ ਆਸਿਫ, ਮੋਨੂੰ ਕੁਮਾਰ, ਆਰ ਸਾਈ ਕਿਸ਼ੋਰ, ਰਿਤੂਰਾਜ ਗਾਇਕਵਾੜ, ਕਰਨ ਸ਼ਰਮਾ।
ਕੋਲਕਾਤਾ ਨਾਈਟ ਰਾਈਡਰਜ਼: ਦਿਨੇਸ਼ ਕਾਰਤਿਕ (ਕਪਤਾਨ, ਵਿਕਟਕੀਪਰ), ਆਂਦਰੇ ਰਸੇਲ, ਕਮਲੇਸ਼ ਨਾਗੇਰਕੋਟੀ, ਕੁਲਦੀਪ ਯਾਦਵ, ਲੋਕੀ ਫਰਗਸਨ, ਨਿਤੀਸ਼ ਰਾਣਾ, ਪ੍ਰਸਿੱਧ ਕ੍ਰਿਸ਼ਨਾ, ਰਿੰਕੂ ਸਿੰਘ, ਸੰਦੀਪ ਵਾਰੀਅਰ, ਸ਼ਿਵਮ ਮਾਵੀ, ਸ਼ੁਭਮਨ ਗਿੱਲ, ਸਿੱਧੇਸ਼ ਲਾਡ, ਸੁਨੀਲ ਨਰੇਨ, ਪੈਟ ਕਮਿੰਸ, ਈਯਨ ਮੋਰਗਨ, ਵਰੁਣ ਚੱਕਰਵਰਤੀ, ਟੌਮ ਬੇਂਟਨ, ਰਾਹੁਲ ਤ੍ਰਿਪਾਠੀ, ਕ੍ਰਿਸ ਗ੍ਰੀਨ, ਐਮ ਸਿਧਾਰਥ, ਨਿਖਿਲ ਨਾਇਕ, ਅਲੀ ਖਾਨ।