IPL 2020 RR vs CSK: ਇੰਡੀਅਨ ਪ੍ਰੀਮੀਅਰ ਲੀਗ (IPL) ਵਿੱਚ ਮੰਗਲਵਾਰ ਨੂੰ ਚੇੱਨਈ ਸੁਪਰ ਕਿੰਗਜ਼ ਅਤੇ ਰਾਜਸਥਾਨ ਰਾਇਲਜ਼ ਵਿਚਾਲੇ ਇਸ ਲੀਗ ਦਾ ਚੌਥਾ ਮੁਕਾਬਲਾ ਖੇਡਿਆ ਜਾਵੇਗਾ। ਇਸ ਮੈਚ ਨਾਲ ਰਾਜਸਥਾਨ ਇਸ ਟੂਰਨਾਮੈਂਟ ਦਾ ਆਪਣਾ ਪਹਿਲਾ ਮੈਚ ਖੇਡੇਗਾ । ਸਾਲ 2008 ਵਿੱਚ ਇੰਡੀਅਨ ਪ੍ਰੀਮੀਅਰ ਲੀਗ (IPL) ਦਾ ਪਹਿਲਾ ਖਿਤਾਬ ਜਿੱਤਣ ਵਾਲੀ ਰਾਜਸਥਾਨ ਰਾਇਲਜ਼ ਉਸ ਤੋਂ ਬਾਅਦ ਇਹ ਕਾਰਨਾਮਾ ਨਹੀਂ ਕਰ ਸਕੀ । ਟੀਮ ਆਪਣੇ ਉਦਘਾਟਨੀ ਮੈਚ ਵਿੱਚ ਬਹੁਤ ਸਾਰੇ ਸਟਾਰ ਖਿਡਾਰੀਆਂ ਦੀਆਂ ਸੇਵਾਵਾਂ ਪ੍ਰਾਪਤ ਨਹੀਂ ਕਰ ਸਕੇਗੀ, ਜਿਸ ਵਿੱਚ ਕਪਤਾਨ ਸਟੀਵ ਸਮਿਥ ਵੀ ਸ਼ਾਮਿਲ ਹਨ । ਸਮਿਥ ਤੋਂ ਇਲਾਵਾ ਸਟਾਰ ਆਲਰਾਊਂਡਰ ਬੇਨ ਸਟੋਕਸ ਅਤੇ ਵਿਕਟਕੀਪਰ ਬੱਲੇਬਾਜ਼ ਜੋਸ ਬਟਲਰ ਵੀ ਵੱਖ-ਵੱਖ ਕਾਰਨਾਂ ਕਰਕੇ ਪਹਿਲਾ ਮੈਚ ਨਹੀਂ ਖੇਡ ਸਕਣਗੇ ।
ਚੇੱਨਈ ਦੀ ਗੱਲ ਕਰੀਏ ਤਾਂ ਇਸ ਮੈਚ ਵਿੱਚ ਉਨ੍ਹਾਂ ਦਾ ਪਲੜਾ ਭਾਰੀ ਰਹਿਣ ਦੀ ਉਮੀਦ ਹੈ ਕਿਉਂਕਿ ਉਨ੍ਹਾਂ ਨੇ ਪਹਿਲੇ ਮੁਕਾਬਲੇ ਵਿੱਚ ਪਿਛਲੀ ਵਾਰ ਦੀ ਚੈਂਪੀਅਨ ਟੀਮ ਮੁੰਬਈ ਇੰਡੀਅਨਜ਼ ਨੂੰ ਹਰਾ ਕੇ ਪਹਿਲੇ ਮੈਚ ਵਿੱਚ ਸ਼ੁਰੂਆਤ ਕੀਤੀ ਸੀ । ਚੇੱਨਈ ਦੀ ਲਈ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ ਕਿਉਂਕਿ ਉਨ੍ਹਾਂ ਦੇ 13 ਮੈਂਬਰ ਕੋਰੋਨਾ ਪਾਜ਼ੀਟਿਵ ਨਿਕਲੇ ਸਨ। ਉੱਥੇ ਹੀ ਸੁਰੇਸ਼ ਰੈਨਾ ਅਤੇ ਹਰਭਜਨ ਸਿੰਘ ਨਿੱਜੀ ਕਾਰਨਾਂ ਦਾ ਹਵਾਲਾ ਦੇ ਕੇ ਟੂਰਨਾਮੈਂਟ ਤੋਂ ਪਿੱਛੇ ਹਟ ਗਏ । ਹਾਲਾਂਕਿ, ਇਸ ਮੈਚ ਤੋਂ ਪਹਿਲਾਂ ਟੀਮ ਲਈ ਇਹ ਰਾਹਤ ਦੀ ਗੱਲ ਹੈ ਕਿ ਕੋਰੋਨਾ ਪਾਜ਼ੀਟਿਵ ਪਾਏ ਗਏ ਰੁਤੂਰਾਜ ਗਾਇਕਵਾੜ ਇਸ ਤੋਂ ਵਾਪਸ ਆ ਗਏ ਹਨ।
ਟੀਮਾਂ ਇਸ ਤਰ੍ਹਾਂ ਹਨ:
ਚੇੱਨਈ ਸੁਪਰ ਕਿੰਗਜ਼: ਮਹਿੰਦਰ ਸਿੰਘ ਧੋਨੀ (ਕਪਤਾਨ), ਅੰਬਾਤੀ ਰਾਇਡੂ, ਕੇਐਮ ਆਸਿਫ, ਦੀਪਕ ਚਾਹਰ, ਡਵੇਨ ਬ੍ਰਾਵੋ, ਫਾਫ ਡੂ ਪਲੇਸੀ, ਇਮਰਾਨ ਤਾਹਿਰ, ਨਾਰਾਇਣ ਜਗਦੀਸ਼ਨ, ਕਰਨ ਸ਼ਰਮਾ, ਕੇਦਾਰ ਜਾਧਵ, ਲੂੰਗੀ ਐਨਗਿਡੀ, ਮਿਸ਼ੇਲ ਸੈਂਟਨਰ, ਮੋਨੂੰ ਕੁਮਾਰ, ਮੁਰਲੀ ਵਿਜੇ, ਰਵਿੰਦਰ ਜਡੇਜਾ, ਰਿਤੂਰਾਜ ਗਾਇਕਵਾੜ, ਸ਼ੇਨ ਵਾਟਸਨ, ਸ਼ਾਰਦੁਲ ਠਾਕੁਰ, ਸੈਮ ਕਰਨ, ਪਿਯੂਸ਼ ਚਾਵਲਾ, ਜੋਸ਼ ਹੇਜ਼ਲਵੁੱਡ, ਆਰ ਸਾਈ ਕਿਸ਼ੋਰ।
ਰਾਜਸਥਾਨ ਰਾਇਲਜ਼: ਸਟੀਵ ਸਮਿਥ, ਬੇਨ ਸਟੋਕਸ, ਸੰਜੂ ਸੈਮਸਨ, ਐਂਡਰਿਊ ਟਾਇ, ਕਾਰਤਿਕ ਤਿਆਗੀ, ਅੰਕਿਤ ਰਾਜਪੂਤ, ਸ਼੍ਰੇਅਸ ਗੋਪਾਲ, ਰਾਹੁਲ ਤੇਵਤਿਆ, ਜੈਦੇਵ ਉਨਾਦਕਟ, ਮਯੰਕ ਮਾਰਕੰਡੇ, ਮਹੀਪਾਲ ਲੋਮਰੋਰ, ਓਸ਼ਾਨੇ ਥਾਮਸ, ਰਿਆਨ ਪਰਾਗ, ਯਸ਼ਵੀ ਜੈਸਵਾਲ, ਅਨੁਜ ਰਾਵਤ, ਅਕਾਸ਼ ਸਿੰਘ, ਜੋਫਰਾ ਆਰਚਰ , ਡੇਵਿਡ ਮਿਲਰ, ਜੋਸ ਬਟਵਾਰ, ਮਨਨ ਵੋਹਰਾ, ਸ਼ਸ਼ਾਂਕ ਸਿੰਘ, ਵਰੁਣ ਆਰੋਨ, ਟੌਮ ਕਰਨ, ਰੋਬਿਨ ਉਥੱਪਾ, ਅਨਿਰੁੱਧ ਜੋਸ਼ੀ।