IPL 2020 RR vs CSK: ਸੰਜੂ ਸੈਮਸਨ ਦੀ ਤੂਫਾਨੀ ਪਾਰੀ ਅਤੇ ਸ਼ਾਨਦਾਰ ਵਿਕਟਕੀਪਿੰਗ ਦੀ ਬਦੌਲਤ ਰਾਜਸਥਾਨ ਰਾਇਲਜ਼ ਨੇ ਫਾਫ ਡੁਪਲੈਸਿਸ ਦੇ ਆਖਰੀ ਮਿੰਟ ਦੇ ਤੂਫਾਨੀ ਤੇਵਰਾਂ ਦੇ ਬਾਵਜੂਦ ਚੇੱਨਈ ਸੁਪਰ ਕਿੰਗਜ਼ ਨੂੰ 16 ਦੌੜਾਂ ਨਾਲ ਹਰਾਇਆ। ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ‘ਤੇ 7 ਵਿਕਟਾਂ ਦੇ ਨੁਕਸਾਨ ‘ਤੇ 216 ਦੌੜਾਂ ਦਾ ਵੱਡਾ ਸਕੋਰ ਬਣਾਇਆ । ਇਸ ਦੇ ਜਵਾਬ ਵਿੱਚ ਚੇੱਨਈ ਨੇ 6 ਵਿਕਟਾਂ ਦੇ ਨੁਕਸਾਨ ‘ਤੇ 200 ਦੌੜਾਂ ਬਣਾਈਆਂ । ਇਸਦੇ ਨਾਲ ਰਾਇਲਜ਼ ਨੇ IPL ਦੇ 13ਵੇਂ ਸੀਜ਼ਨ ਵਿੱਚ ਜਿੱਤ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਸੀਜ਼ਨ ਵਿੱਚ ਚੇੱਨਈ ਨੂੰ ਆਪਣੀ ਪਹਿਲੀ ਹਾਰ ਮਿਲੀ । ਉਸਨੇ 19 ਸਤੰਬਰ ਨੂੰ ਲੀਗ ਦੇ ਉਦਘਾਟਨੀ ਮੈਚ ਵਿੱਚ ਸਾਬਕਾ ਚੈਂਪੀਅਨ ਮੁੰਬਈ ਇੰਡੀਅਨਜ਼ ਨੂੰ ਹਰਾਇਆ ਸੀ ।
ਦਰਅਸਲ, ਮੁੰਬਈ ਇੰਡੀਅਨਜ਼ ਖ਼ਿਲਾਫ਼ ਸ਼ੁਰੂਆਤੀ ਮੈਚ ਵਿੱਚ 5 ਵਿਕਟਾਂ ਲੈਣ ਵਾਲੇ ਡੁਪਲੇਸਿਸ ਨੇ 37 ਗੇਂਦਾਂ ਵਿੱਚ 72 ਦੌੜਾਂ ਬਣਾਈਆਂ, ਜਿਸ ਵਿੱਚ ਇੱਕ ਚੌਕਾ ਅਤੇ 7 ਚੁੱਕੇ ਸ਼ਾਮਿਲ ਹਨ । ਮਹਿੰਦਰ ਸਿੰਘ ਧੋਨੀ ਨੇ ਤਿੰਨ ਛੱਕਿਆਂ ਦੀ ਮਦਦ ਨਾਲ 17 ਗੇਂਦਾਂ ‘ਤੇ 29 ਦੌੜਾਂ ਦੀ ਪਾਰੀ ਖੇਡੀ, ਪਰ ਉਨ੍ਹਾਂ ਦੀ ਟੀਮ ਅਖੀਰ ਵਿੱਚ 6 ਵਿਕਟਾਂ ‘ਤੇ 200 ਦੌੜਾਂ ਤਕ ਹੀ ਪਹੁੰਚ ਸਕੀ । ਸੈਮਸਨ ਨੇ ਦੋ ਸਟੰਪ ਕਰਨ ਤੋਂ ਇਲਾਵਾ ਦੋ ਕੈਚ ਵੀ ਲਏ, ਜਦਕਿ ਲੈੱਗ ਸਪਿੰਨਰ ਰਾਹੁਲ ਤੇਵਤੀਆ ਨੇ 37 ਦੌੜਾਂ ਦੇ ਕੇ 3 ਵਿਕਟਾਂ ਲਈਆਂ ।
ਇਸ ਦੌਰਾਨ ਵਾਟਸਨ ਨੇ ਜੋਫਰਾ ਆਰਚਰ (26 ਦੌੜਾਂ ‘ਤੇ ਇੱਕ) ਅਤੇ ਸ਼੍ਰੇਅਸ ਗੋਪਾਲ (38’ ‘ਤੇ ਇੱਕ) ‘ਤੇ ਲੰਬੇ ਸ਼ਾਟ ਖੇਡਣ ਤੋਂ ਬਾਅਦ ਟੌਮ ਕੁਰੇਨ (54 ਦੌੜਾਂ ‘ਤੇਇੱਕ) ‘ਤੇ ਲਗਾਤਾਰ ਦੋ ਛੱਕੇ ਲਗਾਏ । ਸੈਮਸਨ ਨੇ ਵਿਕਟਕੀਪਿੰਗ ਵਿੱਚ ਵੀ ਪ੍ਰਭਾਵ ਪਾਇਆ । ਉਨ੍ਹਾਂ ਨੇ ਤੇਵਤੀਆ ਦੇ ‘ਤੇ ਦੀ ਛੱਕੇ ਲਗਾਉਣ ਵਾਲੇ ਸੈਮ ਕੁਰੇਨ (ਛੇ ਗੇਂਦਾਂ ‘ਤੇ 17) ਅਤੇ ਰਿਤੂਰਾਜ ਗਾਇਕਵਾੜ ਨੂੰ ਇਸੇ ਗੇਂਦਬਾਜ਼ ਦੇ ਓਵਰ ਵਿੱਚ ਸਟੰਪ ਆਊਟ ਕੀਤਾ
ਚੇੱਨਈ ਸੁਪਰ ਕਿੰਗਜ਼ ਦੇ ਖਿਲਾਫ ਰਾਜਸਥਾਨ ਰਾਇਲਜ਼ ਨੇ 7 ਵਿਕਟਾਂ ‘ਤੇ 216 ਦੌੜਾਂ ਦਾ ਵੱਡਾ ਸਕੋਰ ਬਣਾਇਆ । ਸੰਜੂ ਸੈਮਸਨ (74 ਦੌੜਾਂ) ਬਣਾਉਂਦਿਆਂ ਹੀ ਛੱਕਿਆਂ ਦੀ ਬਾਰਿਸ਼ ਸ਼ੁਰੂ ਕਰ ਦਿੱਤੀ ਅਤੇ ਆਪਣੀ 32 ਗੇਂਦਾਂ ਦੀ ਪਾਰੀ ਵਿੱਚ 9 ਛੱਕੇ ਲਗਾਏ। ਸੰਜੂ ਸੈਮਸਨ ਨੇ ਕਪਤਾਨ ਸਟੀਵ ਸਮਿਥ ਦੇ ਨਾਲ ਦੂਜੀ ਵਿਕਟ ਲਈ 121 ਦੌੜਾਂ ਜੋੜੀਆਂ । ਸਮਿਥ ਨੇ 47 ਗੇਂਦਾਂ ਵਿੱਚ 69 ਦੌੜਾਂ ਬਣਾਈਆਂ, ਜਿਸ ਵਿੱਚ 4 ਚੌਕੇ ਅਤੇ ਇੰਨੇ ਹੀ ਛੱਕੇ ਸ਼ਾਮਿਲ ਹਨ। ਜੋਫਰਾ ਆਰਚੇਰ ਨੇ ਸਿਰਫ 8 ਗੇਂਦਾਂ ‘ਤੇ 27 ਦੌੜਾਂ ਬਣਾਈਆਂ ।