IPL 2020 schedule: ਇੰਡੀਅਨ ਪ੍ਰੀਮੀਅਰ ਲੀਗ (IPL) ਦੇ 13ਵੇਂ ਸੀਜ਼ਨ ਦਾ ਪੂਰਾ ਸ਼ਡਿਊਲ ਅੱਜ ਜਾਰੀ ਕੀਤਾ ਜਾਵੇਗਾ । IPL ਵਿੱਚ ਅਜੇ ਸਿਰਫ 2 ਹਫ਼ਤੇ ਬਚੇ ਹਨ, ਅਜਿਹੇ ਵਿੱਚ ਸਾਰੀਆਂ ਫ੍ਰੈਂਚਾਇਜ਼ੀ ਸ਼ਡਿਊਲ ਅਨੁਸਾਰ ਆਪਣੀਆਂ ਯੋਜਨਾਵਾਂ ਤਿਆਰ ਕਰਨਗੀਆਂ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ IPL ਦੇ ਚੇਅਰਮੈਨ ਬ੍ਰਿਜੇਸ਼ ਪਟੇਲ ਨੇ ਕਿਹਾ ਸੀ ਕਿ IPL ਦਾ ਸ਼ਡਿਊਲ ਐਤਵਾਰ ਯਾਨੀ 6 ਸਤੰਬਰ ਨੂੰ ਜਾਰੀ ਕੀਤਾ ਜਾਵੇਗਾ । ਇੰਡੀਅਨ ਪ੍ਰੀਮੀਅਰ ਲੀਗ (IPL) 2020 ਦੀ ਸ਼ੁਰੂਆਤ ਚੇੱਨਈ ਸੁਪਰ ਕਿੰਗਜ਼ (CSK) ਅਤੇ ਮੁੰਬਈ ਇੰਡੀਅਨਜ਼ (MI) ਵਿਚਕਾਰ ਹੋਣ ਵਾਲੇ ਮੈਚ ਨਾਲ ਹੋ ਸਕਦੀ ਹੈ।
BCCI ਦੇ ਸੂਤਰਾਂ ਅਨੁਸਾਰ ਉਦਘਾਟਨੀ ਮੈਚ ਨੂੰ ਬਦਲਣ ਦੀ ਕੋਈ ਯੋਜਨਾ ਨਹੀਂ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) IPL ਦੇ 13ਵੇਂ ਸੰਸਕਰਣ ਦੀ ਸ਼ੁਰੂਆਤ ਮਹਿੰਦਰ ਸਿੰਘ ਧੋਨੀ ਅਤੇ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮਾਂ ਵਿਚਕਾਰ ਮੈਚ ਨਾਲ ਕਰਨ ਜਾ ਰਿਹਾ ਹੈ । ਪਿਛਲੇ ਸੈਸ਼ਨ ਦੀ ਜੇਤੂ ਟੀਮ ਮੁੰਬਈ ਇੰਡੀਅਨਜ਼ ਹੈ, ਜਦਕਿ ਉਪ ਜੇਤੂ ਚੇੱਨਈ ਸੁਪਰ ਕਿੰਗਜ਼ ਸੀ।
ਦਰਅਸਲ, ਇਸ ਵਾਰ ਇਹ ਟੂਰਨਾਮੈਂਟ 19 ਸਤੰਬਰ ਤੋਂ 10 ਨਵੰਬਰ ਤੱਕ ਖੇਡਿਆ ਜਾਵੇਗਾ । IPL ਦੇ 60 ਮੈਚ ਤਿੰਨ ਦਿਨ ਦੁਬਈ, ਅਬੂ-ਧਾਬੀ ਅਤੇ ਸ਼ਾਰਜਾਹ ਵਿੱਚ 53 ਦਿਨਾਂ ਲਈ ਖੇਡੇ ਜਾਣਗੇ । ਦੱਸ ਦੇਈਏ ਕਿ ਇਸ ਤੋਂ ਪਹਿਲਾਂ IPL ਦੇ ਸ਼ਡਿਊਲ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਸਨ ਕਿ BCCI ਇਸ ਨੂੰ ਜਾਰੀ ਕਰਨ ਵਿੱਚ ਇੰਨੀ ਦੇਰ ਕਿਉਂ ਕਰ ਰਿਹਾ ਹੈ, ਜਦੋਂ ਕਿ ਟੂਰਨਾਮੈਂਟ 19 ਸਤੰਬਰ ਨੂੰ ਸ਼ੁਰੂ ਹੋਣ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਇਸ ਸਾਲ ਇਹ ਟੂਰਨਾਮੈਂਟ 29 ਮਾਰਚ ਤੋਂ ਖੇਡਿਆ ਜਾਣਾ ਸੀ, ਪਰ ਕੋਰੋਨਾ ਵਾਇਰਸ ਦੇ ਖ਼ਤਰੇ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ। ਹੁਣ ਇਹ ਟੂਰਨਾਮੈਂਟ ਸੰਯੁਕਤ ਅਰਬ ਅਮੀਰਾਤ (UAE) ਦੇ ਬਾਇਓ ਸਿਕਿਓਰ ਬਬਲ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ।