ਅੱਜ ਤੋਂ ਇੰਡੀਅਨ ਪ੍ਰੀਮੀਅਰ ਲੀਗ (IPL) 2025 ਸ਼ੁਰੂ ਹੋ ਜਾਵੇਗਾ। ਉਦਘਾਟਨੀ ਮੈਚ ਕੋਲਕਾਤਾ ਨਾਈਟ ਰਾਈਡਰਜ਼ (KKR) ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਵਿਚਕਾਰ ਹੋਵੇਗਾ। ਇਹ ਟੂਰਨਾਮੈਂਟ 65 ਦਿਨਾਂ ਤੱਕ ਖੇਡਿਆ ਜਾਵੇਗਾ ਅਤੇ ਇਸ ਵਿੱਚ ਕੁੱਲ 74 ਮੈਚ ਹੋਣਗੇ। ਆਈਪੀਐਲ 2024 ਦਾ ਖ਼ਿਤਾਬ ਕੋਲਕਾਤਾ ਨਾਈਟ ਰਾਈਡਰਜ਼ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ ਹਰਾ ਕੇ ਜਿੱਤਿਆ ਸੀ।
ਜਿਨ੍ਹਾਂ ਟੀਮਾਂ ਨੇ ਆਈਪੀਐਲ ਦਾ ਖ਼ਿਤਾਬ ਸਭ ਤੋਂ ਵੱਧ ਵਾਰ ਜਿੱਤਿਆ ਹੈ ਉਨ੍ਹਾਂ ਵਿੱਚ ਮੁੰਬਈ ਇੰਡੀਅਨਜ਼ ਅਤੇ ਚੇਨਈ ਸੁਪਰ ਕਿੰਗਜ਼ ਸ਼ਾਮਲ ਹਨ। ਦੋਵੇਂ 5-5 ਵਾਰ ਇਹ ਖਿਤਾਬ ਜਿੱਤ ਚੁੱਕੇ ਹਨ।
ਆਈਪੀਐਲ 2025 ਸੀਜ਼ਨ 22 ਮਾਰਚ ਯਾਨੀ ਅੱਜ ਤੋਂ ਸ਼ੁਰੂ ਹੋਵੇਗਾ, ਜਦਕਿ ਫਾਈਨਲ ਮੈਚ 25 ਮਈ ਨੂੰ ਹੋਵੇਗਾ। ਇਸ ਵਾਰ ਟੂਰਨਾਮੈਂਟ ਦੇ ਪਲੇਆਫ ਮੈਚ ਹੈਦਰਾਬਾਦ ਅਤੇ ਕੋਲਕਾਤਾ ਵਿੱਚ ਹੋਣਗੇ। ਕੁਆਲੀਫਾਇਰ-2 ਅਤੇ ਫਾਈਨਲ ਮੈਚ ਵੀ ਇਸੇ ਮੈਦਾਨ ‘ਤੇ ਹੋਣਗੇ। ਜਦਕਿ ਕੁਆਲੀਫਾਇਰ-1 ਅਤੇ ਐਲੀਮੀਨੇਟਰ ਮੈਚ ਹੈਦਰਾਬਾਦ ‘ਚ ਹੋਣਗੇ। IPL 2025 ਸੀਜ਼ਨ ਦਾ ਉਦਘਾਟਨੀ ਮੈਚ ਕੋਲਕਾਤਾ ਨਾਈਟ ਰਾਈਡਰਜ਼ (KKR) ਅਤੇ ਰਾਇਲ ਚੈਲੰਜਰਜ਼ ਬੰਗਲੌਰ (RCB) ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ ਕੋਲਕਾਤਾ ਦੇ ਈਡਨ ਗਾਰਡਨ ‘ਚ ਹੋਵੇਗਾ।
ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਆਈਪੀਐਲ ਵਿੱਚ 10 ਟੀਮਾਂ ਹਿੱਸਾ ਲੈਣਗੀਆਂ। ਇਨ੍ਹਾਂ ਟੀਮਾਂ ਵਿਚਾਲੇ 65 ਦਿਨਾਂ ‘ਚ ਫਾਈਨਲ ਸਮੇਤ ਕੁੱਲ 74 ਮੈਚ ਖੇਡੇ ਜਾਣਗੇ। ਇਹ ਸਾਰੇ ਮੈਚ ਭਾਰਤ ਦੇ 13 ਸਥਾਨਾਂ ‘ਤੇ ਹੀ ਹੋਣਗੇ। IPL ਦੇ 62 ਮੈਚ ਸ਼ਾਮ ਨੂੰ ਹੀ ਖੇਡੇ ਜਾਣਗੇ। ਜਦਕਿ ਦੁਪਹਿਰ ਦੇ ਸਮੇਂ 12 ਮੈਚ ਹੋਣਗੇ। ਇਹ ਮੈਚ ਭਾਰਤੀ ਸਮੇਂ ਮੁਤਾਬਕ ਦੁਪਹਿਰ 3.30 ਵਜੇ ਤੋਂ ਖੇਡੇ ਜਾਣਗੇ। ਜਦੋਂ ਕਿ ਸ਼ਾਮ ਦੇ ਮੈਚ ਸ਼ਾਮ 7.30 ਵਜੇ ਤੋਂ ਸ਼ੁਰੂ ਹੋਣਗੇ।
ਇਹ ਵੀ ਪੜ੍ਹੋ : ਖਰੜ ‘ਚ HRTC ਦੀ ਬੱਸ ‘ਤੇ ਹਮਲੇ ਦੇ ਮਾਮਲੇ ‘ਚ ਪੁਲਿਸ ਦਾ ਵੱਡਾ ਐਕਸ਼ਨ, 2 ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ
ਇਸ ਵਾਰ ਆਈਪੀਐਲ 2025 ਸੀਜ਼ਨ ਵਿੱਚ ਕੁੱਲ 12 ਡਬਲ ਹੈਡਰ ਮੈਚ ਹੋਣਗੇ। ਇਹ ਸਾਰੇ ਡਬਲ ਹੈਡਰ ਸ਼ਨੀਵਾਰ ਅਤੇ ਐਤਵਾਰ ਨੂੰ ਹੀ ਹੋਣਗੇ। ਆਈਪੀਐਲ ਵਿੱਚ ਡਬਲ ਹੈਡਰ ਦਾ ਮਤਲਬ ਹੈ ਇੱਕ ਦਿਨ ਵਿੱਚ ਦੋ ਮੈਚ। ਡਬਲ ਹੈਡਰ ਦੇ ਦਿਨ, ਪ੍ਰਸ਼ੰਸਕਾਂ ਨੂੰ ਰੋਮਾਂਚ ਦੀ ਡਬਲ ਖੁਰਾਕ ਮਿਲਦੀ ਹੈ।
IPL 2025 ਦਾ ਉਦਘਾਟਨੀ ਮੈਚ ਸ਼ਨੀਵਾਰ (22 ਮਾਰਚ) ਨੂੰ ਹੋਵੇਗਾ। ਅਗਲੇ ਦਿਨ ਐਤਵਾਰ ਨੂੰ ਪਹਿਲਾ ਡਬਲ ਹੈਡਰ ਦੇਖਿਆ ਜਾਵੇਗਾ। ਇਸ ਦੌਰਾਨ, ਸਨਰਾਈਜ਼ਰਜ਼ ਹੈਦਰਾਬਾਦ (SRH) ਦੁਪਹਿਰ ਨੂੰ ਰਾਜਸਥਾਨ ਰਾਇਲਜ਼ (RR) ਨਾਲ ਭਿੜੇਗੀ। ਜਦੋਂਕਿ ਸ਼ਾਮ ਨੂੰ ਚੇਨਈ ਸੁਪਰ ਕਿੰਗਜ਼ (CSK) ਦਾ ਸਾਹਮਣਾ ਮੁੰਬਈ ਇੰਡੀਅਨਜ਼ (MI) ਨਾਲ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -:
