KKR vs CSK IPL 2020: ਨਵੀਂ ਦਿੱਲੀ: IPL 2020 ਦੇ 21ਵੇਂ ਮੈਚ ਵਿੱਚ ਚੇੱਨਈ ਸੁਪਰ ਕਿੰਗਜ਼ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 10 ਦੌੜਾਂ ਨਾਲ ਹਰਾਇਆ । ਸਿਰਫ 168 ਦੌੜਾਂ ਦਾ ਪਿੱਛਾ ਕਰਦਿਆਂ ਚੇੱਨਈ ਦੀ ਟੀਮ 20 ਓਵਰਾਂ ਵਿੱਚ 157 ਦੌੜਾਂ ਹੀ ਬਣਾ ਸਕੀ ਅਤੇ ਮੈਚ ਹਾਰ ਗਈ । 6 ਮੈਚਾਂ ਵਿੱਚ ਇਹ ਚੇੱਨਈ ਦੀ ਚੌਥੀ ਹਾਰ ਹੈ। ਇਸ ਦੇ ਨਾਲ ਹੀ ਕੋਲਕਾਤਾ ਨਾਈਟ ਰਾਈਡਰਜ਼ ਨੇ 5 ਮੈਚਾਂ ਵਿੱਚ ਤੀਜੀ ਜਿੱਤ ਦਰਜ ਕੀਤੀ ਹੈ। ਕੋਲਕਾਤਾ ਨਾਈਟ ਰਾਈਡਰਜ਼ ਇਸ ਜਿੱਤ ਦੇ ਨਾਲ ਪੁਆਇੰਟ ਟੇਬਲ ਵਿੱਚ ਤੀਜੇ ਨੰਬਰ ‘ਤੇ ਪਹੁੰਚ ਗਈ ਹੈ। ਕੋਲਕਾਤਾ ਦੀ ਜਿੱਤ ਦੇ ਹੀਰੋ ਉਸ ਦੇ ਗੇਂਦਬਾਜ਼ ਰਹੇ । ਕੋਲਕਾਤਾ ਦੇ ਸਪਿਨਰਾਂ ਨੇ ਜ਼ਬਰਦਸਤ ਗੇਂਦਬਾਜ਼ੀ ਕੀਤੀ। ਵਰੁਣ ਚੱਕਰਵਰਤੀ ਨੇ 4 ਓਵਰਾਂ ਵਿੱਚ 28 ਦੌੜਾਂ ਦੇ ਕੇ 1 ਵਿਕਟ ਲਈ। ਨਰੇਨ ਨੇ 4 ਓਵਰਾਂ ਵਿੱਚ 31 ਦੌੜਾਂ ਦੇ ਕੇ 1 ਵਿਕਟ ਤੇ ਆਂਦਰੇ ਰਸੇਲ ਨੇ ਵੀ ਆਖਰੀ ਓਵਰਾਂ ਵਿੱਚ ਚੰਗੀ ਗੇਂਦਬਾਜ਼ੀ ਕੀਤੀ।
ਚੇੱਨਈ ਦੀ ਬੱਲੇਬਾਜ਼ੀ
ਡੁਪਲੇਸੀ ਅਤੇ ਵਾਟਸਨ ਨੇ ਚੇੱਨਈ ਸੁਪਰ ਕਿੰਗਜ਼ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ। ਚੇੱਨਈ ਨੇ ਤੇਜ਼ੀ ਨਾਲ 30 ਦੌੜਾਂ ਬਣਾਈਆਂ ਪਰ ਡੁਪਲੇਸੀ ਜਲਦੀ ਆਊਟ ਹੋ ਗਏ। ਇਸ ਤੋਂ ਬਾਅਦ ਰਾਇਡੂ ਅਤੇ ਵਾਟਸਨ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਟੀਮ ਦਾ ਸਕੋਰ 10 ਓਵਰਾਂ ਵਿੱਚ 90 ਦੌੜਾਂ ‘ਤੇ ਪਹੁੰਚਾਇਆ ਅਤੇ ਟੀਮ ਦੀ ਜਿੱਤ ਤੈਅ ਹੋਣੀ ਸ਼ੁਰੂ ਹੋ ਗਈ। ਹਾਲਾਂਕਿ ਇਸ ਤੋਂ ਬਾਅਦ ਦਿਨੇਸ਼ ਕਾਰਤਿਕ ਨੇ ਆਪਣੇ ਸਪਿਨਰ ਸੁਨੀਲ ਨਰੇਨ ਨੂੰ ਗੇਂਦਬਾਜ਼ੀ ‘ਤੇ ਲਗਾਇਆ ਅਤੇ ਇਸ ਤੋਂ ਬਾਅਦ ਚੇੱਨਈ ਦੀਆਂ ਵਿਕਟਾਂ ਡਿੱਗਣੀਆਂ ਸ਼ੁਰੂ ਹੋ ਗਈਆਂ। ਪਹਿਲਾਂ ਰਾਇਡੂ 30 ਦੌੜਾਂ ‘ਤੇ ਆਊਟ ਹੋਇਆ। ਇਸ ਤੋਂ ਬਾਅਦ ਵਾਟਸਨ 50 ਦੌੜਾਂ ਬਣਾ ਕੇ ਆਊਟ ਹੋ ਗਿਆ। ਧੋਨੀ ਦਾ ਬੈਟ ਵੀ ਕੰਮ ਨਹੀਂ ਕਰ ਸਕਿਆ ਅਤੇ ਉਹ 11 ਦੌੜਾਂ ‘ਤੇ ਆਉਟ ਹੋ ਗਿਆ। ਸੈਮ ਕੁਰਨ ਨੇ ਵੀ ਤੇਜ਼ ਬੱਲੇਬਾਜ਼ੀ ਕੀਤੀ ਪਰ ਉਹ ਸਿਰਫ 17 ਦੌੜਾਂ ਹੀ ਬਣਾ ਸਕਿਆ । ਅੰਤ ਵਿੱਚ, ਜਡੇਜਾ ਨੇ 8 ਗੇਂਦਾਂ ਵਿੱਚ 21 ਦੌੜਾਂ ਬਣਾਉਣ ਦੀ ਕੋਸ਼ਿਸ਼ ਕੀਤੀ, ਪਰ ਜਾਧਵ ਨੇ 12 ਗੇਂਦਾਂ ਵਿੱਚ 7 ਦੌੜਾਂ ਦੀ ਪਾਰੀ ਖੇਡ ਕੇ ਆਪਣੀ ਟੀਮ ਦੀ ਹਾਰ ਤੈਅ ਕਰ ਦਿੱਤੀ।
ਕੋਲਕਾਤਾ ਦੀ ਬੱਲੇਬਾਜ਼ੀ
ਇਸ ਤੋਂ ਪਹਿਲਾਂ ਨਾਈਟ ਰਾਈਡਰਜ਼ ਦੇ ਕਪਤਾਨ ਕਾਰਤਿਕ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ, ਜਿਸ ਤੋਂ ਬਾਅਦ ਤ੍ਰਿਪਾਠੀ ਅਤੇ ਸ਼ੁਭਮਨ ਗਿੱਲ ਦੀ ਸ਼ੁਰੂਆਤੀ ਜੋੜੀ ਨੇ ਟੀਮ ਨੂੰ ਵਧੀਆ ਸ਼ੁਰੂਆਤ ਦਿੱਤੀ । ਤ੍ਰਿਪਾਠੀ ਨੇ ਦੀਪਕ ਚਾਹਰ ਦੇ ਸ਼ੁਰੂਆਤੀ ਦੋ ਓਵਰਾਂ ਵਿੱਚ ਤਿੰਨ ਚੌਕੇ ਮਾਰੇ ਜਦਕਿ ਗਿੱਲ ਨੇ ਵੀ ਇੱਕ ਚੌਕਾ ਮਾਰਿਆ । ਗਿੱਲ ਹਾਲਾਂਕਿ ਜ਼ਿਆਦਾ ਸਮੇਂ ਤੱਕ ਨਹੀਂ ਟਿਕ ਸਕਿਆ ਅਤੇ 11 ਦੌੜਾਂ ਬਣਾਉਣ ਤੋਂ ਬਾਅਦ ਸ਼ਾਰਦੂਲ ਦੀ ਗੇਂਦ ‘ਤੇ ਵਿਕਟਕੀਪਰ ਧੋਨੀ ਨੂੰ ਕੈਚ ਦੇ ਦਿੱਤਾ । ਨਾਈਟ ਰਾਈਡਰਜ਼ ਨੇ ਪਾਵਰ ਪਲੇਅ ਵਿੱਚ 1 ਵਿਕਟ ਦੇ ਨੁਕਸਾਨ ‘ਤੇ 52 ਦੌੜਾਂ ਬਣਾਈਆਂ।
ਨਿਤੀਸ਼ ਰਾਣਾ ਨੇ ਹਾਲਾਂਕਿ ਕਰਨ ਦੀ ਗੇਂਦ ‘ਤੇ ਵੱਡਾ ਸ਼ਾਟ ਖੇਡਣ ਦੀ ਕੋਸ਼ਿਸ਼ ਕਰਦਿਆਂ ਰਵਿੰਦਰ ਜਡੇਜਾ ਨੂੰ ਬਾਊਂਡਰੀ ‘ਤੇ ਆਸਾਨ ਕੈਚ ਦੇ ਦਿੱਤਾ। ਉਸਨੇ ਨੌਂ ਦੌੜਾਂ ਬਣਾਈਆਂ। ਤ੍ਰਿਪਾਠੀ ਨੇ ਬ੍ਰਾਵੋ ‘ਤੇ ਚੌਕਿਆਂ ਦੀ ਮਦਦ ਨਾਲ 31 ਗੇਂਦਾਂ ਵਿੱਚ ਅਰਧ ਸੈਂਕੜਾ ਪੂਰਾ ਕੀਤਾ ਜਦੋਂਕਿ ਸੁਨੀਲ ਨਰਾਇਣ (17) ਨੇ ਉਸੇ ਹੀ ਓਵਰ ਵਿੱਚ ਲਗਾਤਾਰ ਗੇਂਦਾਂ ਵਿੱਚ ਇੱਕ ਛੱਕਾ ਅਤੇ ਇੱਕ ਚੌਕਾ ਜੜਿਆ । ਨਾਰਾਇਣ ਫਿਰ ਬਾਊਂਡਰੀ ‘ਤੇ ਕੈਚ ਦਾ ਸ਼ਿਕਾਰ ਹੋ ਗਿਆ। ਉਸਨੇ ਕਰਨ ਦੀ ਗੇਂਦ ਨੂੰ ਜ਼ਬਰਦਸਤ ਮਾਰਿਆ ਪਰ ਜਡੇਜਾ ਨੇ ਗੇਂਦ ਨੂੰ ਚਲਦੇ ਹੋਏ ਸੰਭਾਲਿਆ ਪਰ ਜਦੋਂ ਇਹ ਬਾਉਂਡਰੀ ਲਾਈਨ ਦੇ ਨਜ਼ਦੀਕ ਗਿਆ ਤਾਂ ਉਸਨੇ ਇਸ ਨੂੰ ਡੂਪਲੇਸੀ ਵੱਲ ਕਰ ਦਿੱਤਾ ਜਿਸਨੇ ਇਸਨੂੰ ਕੈਚ ਵਿੱਚ ਬਦਲ ਦਿੱਤਾ।
ਮਿਡਲ ਓਵਰਾਂ ‘ਚ KKR ਦੀ ਰਫ਼ਤਾਰ ਹੋਈ ਹੌਲੀ
ਮੋਰਗਨ ਨੇ ਸ਼ਾਰਦੁਲ ‘ਤੇ ਚੌਕਿਆਂ ਦੀ ਮਦਦ ਨਾਲ ਖਾਤਾ ਖੋਲ੍ਹਿਆ ਅਤੇ 12ਵੇਂ ਓਵਰ ਵਿੱਚ ਟੀਮ ਦੀਆਂ ਦੌੜਾਂ ਦਾ ਸੈਂਕੜਾ ਪੂਰਾ ਕੀਤਾ । ਸੁਪਰਕਿੰਗਜ਼ ਗੇਂਦਬਾਜ਼ਾਂ ਨੇ ਮੱਧ ਓਵਰਾਂ ਵਿੱਚ ਦੌੜਾਂ ਨੂੰ ਰੋਕ ਦਿੱਤਾ। ਨਾਈਟ ਰਾਈਡਰਜ਼ 11ਵੇਂ ਤੋਂ 14ਵੇਂ ਓਵਰ ਵਿੱਚ 21 ਦੌੜਾਂ ਹੀ ਬਣਾ ਸਕੀ ਅਤੇ ਇਸਦਾ ਫਾਇਦਾ ਟੀਮ ਨੂੰ ਮੋਰਗਨ (07) ਦੇ ਰੂਪ ਵਿੱਚ ਹੋਇਆ ਜਿਸਨੇ ਧੋਨੀ ਨੂੰ ਕਰਨ ਦੇ ਬਾਊਂਸਰ ’ਤੇ ਕੈਚ ਦਿੱਤਾ । ਤ੍ਰਿਪਾਠੀ ਨੇ ਚਾਹਰ ‘ਤੇ ਇੱਕ ਚੌਕਾ ਅਤੇ ਇੱਕ ਛੱਕਾ ਮਾਰਿਆ ਪਰ ਆਂਦਰੇ ਰਸੇਲ (02) ਨੇ ਧੋਨੀ ਨੂੰ ਕੈਚ ਦੇ ਦਿੱਤਾ।