ਵਿਸ਼ਵ ਕੱਪ ਦੇ 18ਵੇਂ ਮੈਚ ਵਿਚ ਆਸਟ੍ਰੇਲੀਆਨੇ ਪਾਕਿਸਤਾਨ ਨੂੰ 62 ਦੌੜਾਂ ਤੋਂ ਹਰਾ ਦਿੱਤਾ ਹੈ। ਵਨਡੇ ਵਿਸ਼ਵ ਕੱਪ ਵਿਚ ਇਹ ਪਾਕਿਸਤਾਨ ਦੀ ਲਗਾਤਾਰ ਦੂਜੀ ਹਾਰ ਹੈ। ਬੰਗਲੁਰੂ ਦੇ ਐੱਮ ਚਿੰਨਾਸਵਾਮੀ ਸਟੇਡੀਅਮ ਵਿਚ ਪਾਕਿਸਤਾਨ ਦੇ ਕਪਤਾਨ ਬਾਬਰ ਆਜਮ ਨੇ ਟੌਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਲਿਆ।ਆਸਟ੍ਰੇਲੀਆ ਨੇ 50 ਓਵਰਾਂ ਵਿਚ 9 ਵਿਕਟਾਂ ‘ਤੇ 367 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿਚ ਪਾਕਿਸਤਾਨ 305 ਦੌੜਾਂ ਹੀ ਬਣਾ ਸਕਿਆ ਤੇ ਮੈਚ ਹਾਰ ਗਿਆ।
ਆਸਟ੍ਰੇਲੀਆ ਨੇ ਪਾਕਿਸਾਤਨ ਨੂੰ 62 ਦੌੜਾਂ ਤੋਂ ਹਰਾ ਦਿੱਤਾ ਹੈ। ਇਸ ਦੇ ਨਾਲ ਹੀ ਕੰਗਾਰੂ ਟੀਮ ਨੇ ਟੂਰਨਾਮੈਂਟ ਵਿਚ ਦੂਜੀ ਜਿੱਤ ਹਾਸਲ ਕਰ ਲਈ ਹੈ। ਇਸ ਵਿਸ਼ਵ ਕੱਪ ਵਿਚ ਇਹ ਪਾਕਿਸਤਾਨ ਦੀ ਲਗਾਤਾਰ ਦੂਜੀ ਹਾਰ ਹੈ। ਇਸ ਤੋਂ ਪਹਿਲਾਂ ਭਾਰਤ ਖਿਲਾਫ ਵੀ ਪਾਕਿਸਤਾਨ ਨੂੰ ਹਾਰ ਝੇਲਣੀ ਪਈ ਸ। ਹੁਣ ਆਸਟ੍ਰੇਲੀਆ ਦੀ ਟੀਮ ਅੰਕ ਤਾਲਿਕਾ ਵਿਚ ਚੋਟੀ ਦੀਆਂ 4 ਟੀਮਾਂ ਵਿਚ ਸ਼ਾਮਲ ਹੋ ਗਈ ਹੈ।
ਇਹ ਵੀ ਪੜ੍ਹੋ : ਡੇਵਿਡ ਵਾਰਨਰ ਤੇ ਮਿਚੇਲ ਮਾਰਸ਼ ਨੇ ਰਚਿਆ ਇਤਿਹਾਸ, ਵਾਟਸਨ ਤੇ ਹਾਡਿਨ ਦੇ 12 ਸਾਲ ਪੁਰਾਣੇ ਰਿਕਾਰਡ ਨੂੰ ਤੋੜਿਆ
ਇਸ ਮੈਚ ਵਿਚ ਆਸਟ੍ਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਡੇਵਿਡ ਵਾਰਨਰ ਦੇ 163 ਅਤੇ ਮਿਸ਼ੇਲ ਮਾਰਸ਼ ਦੀਆਂ 121 ਦੌੜਾਂ ਦੀ ਬਦੌਲਤ 367 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ। ਪਾਕਿਸਤਾਨ ਲਈ ਸ਼ਾਹੀਨ ਅਫਰੀਦੀ ਨੇ 5 ਤੇ ਹਾਰਿਸ ਰਊਫ ਨੇ ਤਿੰਨ ਵਿਕਟਾਂ ਲਈਆਂ ਤੇ ਆਸਟ੍ਰੇਲੀਆ ਨੂੰ 400 ਦੌੜਾਂ ਤੱਕ ਪਹੁੰਚਣ ਤੋਂ ਰੋਕਿਆ। ਪਾਕਿਸਤਾਨ ਲਈ ਇਮਾਮ ਉਲ ਹਕ ਨੇ 70 ਤੇ ਅਬਦੁੱਲਾਹ ਸ਼ਫੀਕ ਦੇ 64 ਦੌੜਾਂ ਦੀ ਪਾਰੀ ਖੇਡ ਚੰਗੀ ਸ਼ੁਰੂਆਤ ਕੀਤੀ ਪਰ ਬਾਅਦ ਵਿਚ ਕੋਈ ਬੱਲੇਬਾਜ਼ ਵੱਡੀ ਪਾਰੀ ਨਹੀਂ ਖੇਡ ਸਕਿਆ।