ਭਾਰਤੀ ਟੀਮ ਫਿਲਹਾਲ ਸ਼੍ਰੀਲੰਕਾ ਖਿਲਾਫ ਪਹਿਲਾ ਟੈਸਟ ਮੈਚ ਖੇਡ ਰਹੀ ਹੈ। ਇਸ ਮੈਚ ‘ਚ ਇਕ ਖਿਡਾਰੀ ਦਾ ਪ੍ਰਦਰਸ਼ਨ ਕਾਫੀ ਖਰਾਬ ਰਿਹਾ ਹੈ। ਟੈਸਟ ਮੈਚਾਂ ‘ਚ ਪਹਿਲੀ ਵਾਰ ਕਪਤਾਨੀ ਕਰ ਰਹੇ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਇਸ ਦੇ ਨਾਲ ਹੀ ਸੁਪਰਸਟਾਰ ਬੱਲੇਬਾਜ਼ ਵਿਰਾਟ ਕੋਹਲੀ ਦਾ ਇਹ 100ਵਾਂ ਟੈਸਟ ਮੈਚ ਹੈ। ਇਸ ਮੈਚ ‘ਚ ਇਕ ਖਿਡਾਰੀ ਨੇ ਆਪਣੀ ਖੇਡ ਨਾਲ ਕੋਚ ਅਤੇ ਕਪਤਾਨ ਨੂੰ ਕਾਫੀ ਨਿਰਾਸ਼ ਕੀਤਾ ਹੈ। ਅਜਿਹੇ ‘ਚ ਦੂਜੇ ਟੈਸਟ ਮੈਚ ‘ਚ ਰੋਹਿਤ ਸ਼ਰਮਾ ਉਸ ਨੂੰ ਬਾਹਰ ਦਾ ਰਸਤਾ ਦਿਖਾ ਸਕਦੇ ਹਨ।
ਸ਼੍ਰੀਲੰਕਾ ਦੇ ਖਿਲਾਫ ਪਹਿਲੇ ਟੈਸਟ ਵਿੱਚ ਮਯੰਕ ਅਗਰਵਾਲ ਕਪਤਾਨ ਰੋਹਿਤ ਸ਼ਰਮਾ ਦੇ ਨਾਲ ਓਪਨਿੰਗ ਕਰਨ ਲਈ ਉਤਰੇ। ਕੇਐੱਲ ਰਾਹੁਲ ਨੂੰ ਲੰਕਾ ਖ਼ਿਲਾਫ਼ ਲੜੀ ਤੋਂ ਆਰਾਮ ਦਿੱਤਾ ਗਿਆ ਹੈ। ਅਜਿਹੇ ‘ਚ ਭਾਰਤੀ ਪ੍ਰਸ਼ੰਸਕਾਂ ਨੂੰ ਮਯੰਕ ਤੋਂ ਵੱਡੀ ਪਾਰੀ ਦੀ ਉਮੀਦ ਸੀ ਪਰ ਉਹ ਕੋਈ ਚਮਤਕਾਰ ਨਹੀਂ ਦਿਖਾ ਸਕੇ। ਉਸ ਦੇ ਬੱਲੇ ਤੋਂ ਦੌੜਾਂ ਨਹੀਂ ਨਿਕਲ ਰਹੀਆਂ ਹਨ। ਦੌੜਾਂ ਬਣਾਉਣਾ ਤਾਂ ਦੂਰ, ਉਹ ਕ੍ਰੀਜ਼ ‘ਤੇ ਟਿਕ ਨਹੀਂ ਪਾ ਰਿਹਾ ਹੈ। ਅਜਿਹੇ ‘ਚ ਕਪਤਾਨ ਰੋਹਿਤ ਸ਼ਰਮਾ ਉਸ ਨੂੰ ਦੂਜੇ ਟੈਸਟ ਮੈਚ ‘ਚ ਬਾਹਰ ਦਾ ਰਸਤਾ ਦਿਖਾ ਸਕਦੇ ਹਨ।
ਮਯੰਕ ਅਗਰਵਾਲ ਕਾਫੀ ਖਰਾਬ ਫਾਰਮ ਨਾਲ ਜੂਝ ਰਿਹਾ ਹੈ। ਉਹ ਫਲਾਪ ਸਾਬਤ ਹੋਇਆ ਹੈ। ਜਿਵੇਂ ਹੀ ਕੇਐੱਲ ਰਾਹੁਲ ਟੈਸਟ ਟੀਮ ‘ਚ ਵਾਪਸੀ ਕਰਨਗੇ, ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਪੱਤਾ ਕੱਟਿਆ ਜਾਵੇਗਾ। ਮਯੰਕ ਕਦੇ ਵੀ ਆਪਣੇ ਬੱਲੇ ਨਾਲ ਟੀਮ ਨੂੰ ਸੁਚਾਰੂ ਸ਼ੁਰੂਆਤ ਨਹੀਂ ਕਰਵਾ ਸਕੇ, ਜਿਸ ਕਾਰਨ ਬਾਅਦ ਦੇ ਬੱਲੇਬਾਜ਼ਾਂ ‘ਤੇ ਦਬਾਅ ਵੱਧ ਜਾਂਦਾ ਹੈ। ਦੱਖਣੀ ਅਫਰੀਕਾ ਦੌਰੇ ‘ਤੇ ਇਸ ਖਿਡਾਰੀ ਦਾ ਬੱਲਾ ਪੂਰੀ ਤਰ੍ਹਾਂ ਨਾਲ ਖਾਮੋਸ਼ ਰਿਹਾ। ਉੱਥੇ ਹੀ 6 ਪਾਰੀਆਂ ‘ਚ ਇਹ ਖਿਡਾਰੀ ਸਿਰਫ ਅਰਧ ਸੈਂਕੜਾ ਹੀ ਬਣਾ ਸਕਿਆ। ਅਜਿਹੇ ‘ਚ ਮਯੰਕ ਅਗਰਵਾਲ ਦੇ ਕਰੀਅਰ ‘ਤੇ ਤਲਵਾਰ ਲਟਕਦੀ ਨਜ਼ਰ ਆ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: