RCB vs CSK Match: ਆਈਪੀਐਲ ਦੇ 13ਵੇਂ ਸੀਜ਼ਨ ਦੇ 44ਵੇਂ ਮੈਚ ਵਿੱਚ ਐਤਵਾਰ ਨੂੰ ਰਾਇਲ ਚੈਲੇਂਜਰਜ਼ ਬੈਂਗਲੁਰੂ ਅਤੇ ਚੇੱਨਈ ਸੁਪਰ ਕਿੰਗਜ਼ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ । 11 ਵਿਚੋਂ 8 ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਲਗਭਗ ਟੂਰਨਾਮੈਂਟ ਤੋਂ ਬਾਹਰ ਹੋ ਚੁੱਕੀ ਚੇੱਨਈ ਦੀ ਕੋਸ਼ਿਸ਼ ਬੈਂਗਲੁਰੂ ਦੇ ਖਿਲਾਫ ਜਿੱਤ ਦਰਜ ਕਰਨ ਦੀ ਹੋਵੇਗੀ । ਦੁਬਈ ਵਿੱਚ ਇਹ ਮੈਚ ਦੁਪਹਿਰ 3.30 ਵਜੇ ਤੋਂ ਖੇਡਿਆ ਜਾਵੇਗਾ । CSK ਦੇ ਨਾਮ 11 ਮੈਚਾਂ ਵਿਚੋਂ 6 ਅੰਕ ਹਨ ਅਤੇ ਟੀਮ ਆਪਣੇ ਤਿੰਨੇ ਮੈਚ ਵੱਡੇ ਫਰਕ ਨਾਲ ਜਿੱਤ ਕੇ ਪਲੇਅ ਆਫ ਵਿੱਚ ਪਹੁੰਚ ਸਕਦੀ ਹੈ। ਇਸਦੇ ਲਈ, ਹੋਰ ਟੀਮਾਂ ਦੇ ਨਤੀਜੇ ਵੀ ਇਸਦੇ ਅਨੁਸਾਰ ਹੋਣੇ ਚਾਹੀਦੇ ਹਨ।
CSK vs RCB: ਕੀ ਕਹਿੰਦੇ ਹਨ ਅੰਕੜੇ?
ਆਈਪੀਐਲ ਰਿਕਾਰਡਾਂ ਦੀ ਗੱਲ ਕਰੀਏ ਤਾਂ ਚੇੱਨਈ ਸੁਪਰ ਕਿੰਗਜ਼ ਅਤੇ ਰਾਇਲ ਚੈਲੇਂਜਰਜ਼ ਬੈਂਗਲੁਰੂ ਵਿਚਾਲੇ ਹੁਣ ਤੱਕ 25 ਮੈਚ (2008-202020) ਹੋ ਚੁੱਕੇ ਹਨ । ਜਿਸ ਵਿੱਚੋਂ ਚੇੱਨਈ ਨੇ 15 ਅਤੇ ਬੈਂਗਲੁਰੂ ਨੇ 9 ਮੈਚਾਂ ਵਿੱਚ ਜਿੱਤ ਹਾਸਿਲ ਕੀਤੀ ਹੈ। ਇਸ ਸੀਜ਼ਨ ਵਿੱਚ ਦੋਨਾਂ ਟੀਮਾਂ ਵਿਚਾਲੇ ਪਿਛਲੇ ਮੈਚ ਵਿੱਚ RCB ਨੇ CSK ਨੂੰ 37 ਦੌੜਾਂ ਨਾਲ ਹਰਾਇਆ ਸੀ । ਤਿੰਨ ਵਾਰ ਦੀ ਆਈਪੀਐਲ ਚੈਂਪੀਅਨ ਮੌਜੂਦਾ ਸੀਜ਼ਨ ਵਿੱਚ ਹਰ ਵਿਭਾਗ ਵਿੱਚ ਸੰਘਰਸ਼ ਕਰ ਰਹੀ ਹੈ। ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਨੌਜਵਾਨ ਖਿਡਾਰੀਆਂ ‘ਤੇ ਭਰੋਸਾ ਨਾ ਕਰਨ ਦੀ ਅਲੋਚਨਾ ਕੀਤੀ ਗਈ । ਸੀਐਸਕੇ ਨੇ ਮੁੰਬਈ ਇੰਡੀਅਨਜ਼ ਦੇ ਖ਼ਿਲਾਫ਼ ਆਖਰੀ 11 ਵਿੱਚ ਨੌਜਵਾਨ ਰਿਤੂਰਾਜ ਗਾਇਕਵਾੜ ਅਤੇ ਨਾਰਾਇਣ ਜਗਾਦਿਸ਼ਨ ਨੂੰ ਸ਼ਾਮਿਲ ਕੀਤਾ, ਪਰ ਦੋਵੇਂ ਬੱਲੇਬਾਜ਼ ਬਿਨ੍ਹਾਂ ਖਾਤਾ ਖੋਲ੍ਹਦੇ ਹੀ ਆਊਟ ਹੋ ਗਏ। ਸ਼ੁੱਕਰਵਾਰ ਨੂੰ ਮੁੰਬਈ ਇੰਡੀਅਨਜ਼ ਖਿਲਾਫ ਟੀਮ ਦਾ ਕੋਈ ਵੀ ਬੱਲੇਬਾਜ਼ ਸੈਮ ਕਰੈਨ ਤੋਂ ਇਲਾਵਾ ਨਹੀਂ ਖੇਡ ਸਕਿਆ। ਟ੍ਰੇਂਟ ਬੋਲਟ ਅਤੇ ਜਸਪ੍ਰੀਤ ਬੁਮਰਾਹ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਅੱਗੇ CSK ਪਾਵਰਪਲੇ ਵਿੱਚ ਪੰਜ ਵਿਕਟਾਂ ਦੇ ਨੁਕਸਾਨ ‘ਤੇ 21 ਦੌੜਾਂ ਹੀ ਬਣਾ ਸਕਿਆ ।
ਉੱਥੇ ਹੀ ਦੂਜੇ ਪਾਸੇ RCB ਦੀ ਇਸ ਮੈਚ ਵਿੱਚ ਕੋਸ਼ਿਸ਼ ਦੋ ਅੰਕ ਹਾਸਿਲ ਕਰਨ ਤੋਂ ਇਲਾਵਾ ਨੈਟ ਰਨ ਰੇਟ ਸੁਧਾਰਨ ਦੀ ਵੀ ਹੋਵੇਗੀ ਤਾਂ ਜੋ ਟੀਮ ਨੂੰ ਪਲੇਅ ਆਫ ਵਿੱਚ ਫਾਇਦਾ ਮਿਲ ਸਕੇ। ਕੋਹਲੀ ਦੀ ਟੀਮ ਰਾਜਸਥਾਨ ਰਾਇਲਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਰੁੱਧ ਲਗਾਤਾਰ ਦੋ ਜਿੱਤਾਂ ਨਾਲ ਸ਼ਾਨਦਾਰ ਫਾਰਮ ਵਿੱਚ ਹੈ। ਰਾਜਸਥਾਨ ਦੇ ਖਿਲਾਫ ਏਬੀ ਡੀਵਿਲੀਅਰਜ਼ ਨੇ ਆਪਣੇ ਦਮ ‘ਤੇ ਟੀਮ ਨੂੰ ਜਿੱਤ ਦਿਵਾਈ ਤਾਂ ਉੱਥੇ ਹੀ ਕੇਕੇਆਰ ਖਿਲਾਫ ਮੁਹੰਮਦ ਸਿਰਾਜ ਨੇ ਵਧੀਆ ਗੇਂਦਬਾਜ਼ੀ ਕੀਤੀ।
ਰਾਇਲ ਚੈਲੇਂਜਰਜ਼ ਬੈਂਗਲੁਰੂ: ਵਿਰਾਟ ਕੋਹਲੀ (ਕਪਤਾਨ), ਏਬੀ ਡੀਵਿਲੀਅਰਜ਼, ਪਾਰਥਿਵ ਪਟੇਲ, ਐਰੋਨ ਫਿੰਚ, ਜੋਸ਼ ਫਿਲਿਪ, ਕ੍ਰਿਸ ਮੌਰਿਸ, ਮੋਇਨ ਅਲੀ, ਮੁਹੰਮਦ ਸਿਰਾਜ, ਸ਼ਾਹਬਾਜ਼ ਅਹਿਮਦ, ਦੇਵਦੱਤ ਪਡਿਕਲ, ਯੁਜਵੇਂਦਰ ਚਾਹਲ, ਨਵਦੀਪ ਸੈਣੀ, ਡੇਲ ਸਟੇਨ, ਪਵਨ ਨੇਗੀ, ਸ਼ਿਵਮ ਦੂਬੇ, ਉਮੇਸ਼ ਯਾਦਵ, ਗੁਰਕੀਰਤ ਸਿੰਘ ਮਾਨ, ਵਾਸ਼ਿੰਗਟਨ ਸੁੰਦਰ, ਪਵਨ ਦੇਸ਼ਪਾਂਡੇ, ਐਡਮ ਜ਼ੈਂਪਾ।
ਚੇੱਨਈ ਸੁਪਰ ਕਿੰਗਜ਼: ਮਹਿੰਦਰ ਸਿੰਘ ਧੋਨੀ (ਕਪਤਾਨ, ਵਿਕਟਕੀਪਰ), ਮੁਰਲੀ ਵਿਜੇ, ਅੰਬਤੀ ਰਾਇਡੂ, ਫਾਫ ਡੂ ਪਲੇਸਿਸ, ਸ਼ੇਨ ਵਾਟਸਨ, ਕੇਦਾਰ ਜਾਧਵ, ਰਵਿੰਦਰ ਜਡੇਜਾ, ਲੁੰਗੀ ਨਾਗੀਦੀ, ਦੀਪਕ ਚਾਹਰ, ਪਿਯੂਸ਼ ਚਾਵਲਾ, ਇਮਰਾਨ ਤਾਹਿਰ, ਮਿਸ਼ੇਲ ਸੇਂਟਰ, ਜੋਸ਼ ਹੇਜ਼ਲਵੁੱਡ, ਸ਼ਾਰਦੁਲ ਠਾਕੁਰ, ਸੈਮ ਕਰੀਨ, ਐਨ ਜਗਦੀਸ਼ਨ, ਕੇਐਮ ਆਸਿਫ, ਮੋਨੂੰ ਕੁਮਾਰ, ਆਰ ਸਾਈ ਕਿਸ਼ੋਰ, ਰਿਤੂਰਾਜ ਗਾਇਕਵਾੜ, ਕਰਨ ਸ਼ਰਮਾ ।