ਨਿਊਜ਼ੀਲੈਂਡ ਵਿਰੁੱਧ ਵਨਡੇ ਸੀਰੀਜ਼ ਲਈ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਗਿਆ ਹੈ। ਸ਼ੁਭਮਨ ਗਿੱਲ ਨੂੰ ਕਪਤਾਨ ਬਣਾਇਆ ਗਿਆ ਹੈ। ਇੱਕ ਹੈਰਾਨੀਜਨਕ ਫੈਸਲੇ ਵਿੱਚ ਸਿਲੈਕਰਾਂ ਨੇ ਤਿਲਕ ਵਰਮਾ ਅਤੇ ਰਿਤੁਰਾਜ ਗਾਇਕਵਾੜ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਹੈ। ਵੱਡੀ ਖ਼ਬਰ ਇਹ ਹੈ ਕਿ ਸ਼੍ਰੇਅਸ ਅਈਅਰ ਦੀ ਟੀਮ ਵਿੱਚ ਵਾਪਸੀ ਹੋਈ ਹੈ। ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਦੀ ਵੀ ਵਾਪਸੀ ਹੋਈ ਹੈ। ਸ਼ੁਭਮਨ ਗਿੱਲ ਟੀਮ ਦੀ ਕਪਤਾਨੀ ਕਰਨਗੇ ਅਤੇ ਨਿਤੀਸ਼ ਰੈੱਡੀ ਨੂੰ ਵੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ।
ਸ਼੍ਰੇਅਸ ਅਈਅਰ ਆਸਟ੍ਰੇਲੀਆ ਦੌਰੇ ‘ਤੇ ਵਨਡੇ ਸੀਰੀਜ਼ ਦੌਰਾਨ ਜ਼ਖਮੀ ਹੋ ਗਿਆ ਸੀ। ਉਹ ਦੋ ਮਹੀਨਿਆਂ ਤੋਂ ਬਾਹਰ ਹੈ। ਹਾਲਾਂਕਿ, ਪਿਛਲੇ 10 ਦਿਨਾਂ ਵਿੱਚ ਉਸ ਨੇ ਬੀਸੀਸੀਆਈ ਦੇ ਸੈਂਟਰ ਆਫ਼ ਐਕਸੀਲੈਂਸ ਵਿੱਚ ਆਪਣੀ ਫਿਟਨੈਸ ਮੁੜ ਪ੍ਰਾਪਤ ਕੀਤੀ ਹੈ। ਅਈਅਰ ਨੂੰ ਨਿਊਜ਼ੀਲੈਂਡ ਵਿਰੁੱਧ ਵਨਡੇ ਸੀਰੀਜ਼ ਵਿੱਚ ਸ਼ਾਮਲ ਕੀਤਾ ਗਿਆ ਹੈ, ਪਰ ਜੇ ਉਹ 6 ਜਨਵਰੀ ਨੂੰ ਵਿਜੇ ਹਜ਼ਾਰੇ ਟਰਾਫੀ ਮੈਚ ਲਈ ਪੂਰੀ ਤਰ੍ਹਾਂ ਫਿੱਟ ਨਹੀਂ ਹੁੰਦਾ ਹੈ, ਤਾਂ ਉਸ ਨੂੰ ਟੀਮ ਤੋਂ ਬਾਹਰ ਕੀਤਾ ਜਾ ਸਕਦਾ ਹੈ।
ਸ਼੍ਰੇਅਸ ਅਈਅਰ ਦੀ ਵਾਪਸੀ ਦਾ ਮਤਲਬ ਹੈ ਕਿ ਗਾਇਕਵਾੜ ਨੂੰ ਬਾਹਰ ਕਰ ਦਿੱਤਾ ਗਿਆ ਹੈ। ਇਸ ਖਿਡਾਰੀ ਨੇ ਦੱਖਣੀ ਅਫਰੀਕਾ ਵਿਰੁੱਧ ਵਨਡੇ ਸੀਰੀਜ਼ ਵਿੱਚ ਸ਼ਾਨਦਾਰ ਬੱਲੇਬਾਜ਼ੀ ਕੀਤੀ। ਚੌਥੇ ਨੰਬਰ ‘ਤੇ ਆ ਕੇ ਉਸ ਨੇ ਸੈਂਕੜਾ ਲਗਾਇਆ। ਗਾਇਕਵਾੜ ਥੋੜ੍ਹਾ ਬਦਕਿਸਮਤ ਸੀ, ਉਸ ਦੇ ਸੈਂਕੜੇ ਤੋਂ ਬਾਅਦ ਉਸ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਸੀ। ਟੀਮ ਇੰਡੀਆ ਨੇ ਟੀਮ ਵਿੱਚ ਤਿੰਨ ਆਲਰਾਊਂਡਰ, ਚਾਰ ਤੇਜ਼ ਗੇਂਦਬਾਜ਼, ਦੋ ਵਿਕਟਕੀਪਰ ਅਤੇ ਛੇ ਬੱਲੇਬਾਜ਼ ਸ਼ਾਮਲ ਕੀਤੇ ਹਨ।
ਇਹ ਵੀ ਪੜ੍ਹੋ : ਲਹਿਰਾਗਾਗਾ ‘ਚ ਵੱਡੀ ਵਾਰਦਾਤ, ਘਰ ‘ਚ ਮਾਂ ਨੂੰ ਬੰਧਕ ਬਣਾ ਕੇ ਪੁੱਤ ਦਾ ਬੇਰਹਿਮੀ ਨਾਲ ਕਤਲ
ਭਾਰਤ ਦੀ ਇੱਕ ਰੋਜ਼ਾ ਟੀਮ: ਸ਼ੁਭਮਨ ਗਿੱਲ (ਕਪਤਾਨ), ਰੋਹਿਤ ਸ਼ਰਮਾ, ਵਿਰਾਟ ਕੋਹਲੀ, ਕੇਐਲ ਰਾਹੁਲ, ਸ਼੍ਰੇਅਸ ਅਈਅਰ, ਵਾਸ਼ਿੰਗਟਨ ਸੁੰਦਰ, ਰਵਿੰਦਰ ਜਡੇਜਾ, ਮੁਹੰਮਦ ਸਿਰਾਜ, ਹਰਸ਼ਿਤ ਰਾਣਾ, ਪ੍ਰਸਿੱਧ ਕ੍ਰਿਸ਼ਨਾ, ਕੁਲਦੀਪ ਯਾਦਵ, ਰਿਸ਼ਭ ਪੰਤ, ਨਿਤੀਸ਼ ਕੁਮਾਰ ਰੈੱਡੀ, ਅਰਸ਼ਦੀਪ ਸਿੰਘ ਅਤੇ ਯਸ਼ਸਵੀ ਜੈਸਵਾਲ।
ਭਾਰਤ ਬਨਾਮ ਨਿਊਜ਼ੀਲੈਂਡ: ਇੱਕ ਰੋਜ਼ਾ ਲੜੀ ਦਾ ਸ਼ਡਿਊਲ
11 ਜਨਵਰੀ: ਪਹਿਲਾ ਵਨਡੇ, ਵਡੋਦਰਾ
14 ਜਨਵਰੀ: ਦੂਜਾ ਵਨਡੇ, ਰਾਜਕੋਟ
18 ਜਨਵਰੀ: ਤੀਜਾ ਵਨਡੇ, ਇੰਦੌਰ
ਵੀਡੀਓ ਲਈ ਕਲਿੱਕ ਕਰੋ -:
























