ਗੁਜਰਾਤ ਦੇ ਅਹਿਮਦਾਬਾਦ ਏਅਰਪੋਰਟ ‘ਤੇ ਮੰਗਲਵਾਰ ਨੂੰ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਦਫਤਰ ਦੇ ਕਰਮਚਾਰੀਆਂ ਨੂੰ ਫਲਾਈਟ ‘ਚ ਬੰਬ ਹੋਣ ਦੀ ਸੂਚਨਾ ਮਿਲੀ। ਸੂਚਨਾ ਮਿਲਣ ਤੋਂ ਤੁਰੰਤ ਬਾਅਦ ਅਹਿਮਦਾਬਾਦ-ਦਿੱਲੀ ਫਲਾਈਟ, ਜੋ ਰਨਵੇਅ ‘ਤੇ ਉਤਰਨ ਵਾਲੀ ਸੀ, ਨੂੰ ਉਸੇ ਰਨਵੇ ‘ਤੇ ਅੱਗੇ ਵਧਣ ਤੋਂ ਰੋਕ ਦਿੱਤਾ ਗਿਆ। ਮਾਮਲੇ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਨੇ ਵੀ ਏਅਰਪੋਰਟ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਪੁਲਿਸ ਦੀ ਜਾਂਚ ‘ਚ ਇਹ ਗੱਲ ਅਫਵਾਹ ਨਿਕਲੀ।
ਇਹ ਮਾਮਲਾ ਅਹਿਮਦਾਬਾਦ ਤੋਂ ਦਿੱਲੀ ਜਾ ਰਹੀ ਫਲਾਈਟ ਦਾ ਹੈ। ਦਰਅਸਲ ਮੰਗਲਵਾਰ ਸ਼ਾਮ 5.20 ਵਜੇ ਅਹਿਮਦਾਬਾਦ ਤੋਂ ਦਿੱਲੀ ਜਾ ਰਹੀ ਫਲਾਈਟ ਟੇਕ ਆਫ ਕਰਨ ਲਈ ਤਿਆਰ ਸੀ। ਇਸ ਫਲਾਈਟ ‘ਚ ਜਾ ਰਿਹਾ ਇਕ ਯਾਤਰੀ ਜਦੋਂ ਹਵਾਈ ਅੱਡੇ ‘ਤੇ ਨਹੀਂ ਪਹੁੰਚਿਆ ‘ਤਾਂ ਅਧਿਕਾਰੀਆਂ ਨੇ ਉਸ ਵਿਅਕਤੀ ਦੀ ਟਿਕਟ ਦੇ ਰਿਕਾਰਡ ਵਿੱਚ ਦਿੱਤੇ ਮੋਬਾਈਲ ਨੰਬਰ ‘ਤੇ ਕਾਲ ਕੀਤੀ।
ਇਹ ਵੀ ਪੜ੍ਹੋ : ਵੱਡੀ ਖ਼ਬਰ: ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਦੀ ਅਹੁਦੇ ਤੋਂ ਛੁੱਟੀ
ਫੋਨ ਚੁੱਕਣ ਵਾਲੇ ਨੇ ਕਿਹਾ ਕਿ ਮੈਂ ਕਿਉਂ ਆਵਾਂ? ਮੈਂ ਮਰਨਾ ਨਹੀਂ ਚਾਹੁੰਦਾ। ਤੁਹਾਡੀ ਫਲਾਈਟ ਵਿੱਚ ਬੰਬ ਹੈ। ਜਦੋਂ ਏਅਰਪੋਰਟ ਸਟਾਫ ਨੇ ਫੋਨ ਕਰਨ ਵਾਲੇ ਨੂੰ ਉਸਦਾ ਨਾਮ ਪੁੱਛਿਆ ਤਾਂ ਉਸਨੇ ਕਾਲ ਕੱਟ ਦਿੱਤੀ। ਇਸ ਤੋਂ ਬਾਅਦ ਹਵਾਈ ਅੱਡੇ ‘ਤੇ ਹੰਗਾਮਾ ਮੱਚ ਗਿਆ ਅਤੇ ਫਲਾਈਟ ਨੂੰ ਰੋਕ ਦਿੱਤਾ ਗਿਆ। ਇਹ ਖਬਰ ਮਿਲਦੇ ਹੀ ਪੁਲਿਸ ਨੇ ਜਹਾਜ਼ ਦੀ ਤਲਾਸ਼ੀ ਲਈ ਤਾਂ ਸਭ ਕੁਝ ਆਮ ਵਾਂਗ ਪਾਇਆ ਗਿਆ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਇਸ ਦੌਰਾਨ ਉਹ ਯਾਤਰੀ ਵੀ ਏਅਰਪੋਰਟ ‘ਤੇ ਪਹੁੰਚ ਗਿਆ, ਜਿਸ ਨੂੰ ਫਲਾਈਟ ‘ਚ ਸਵਾਰ ਹੋਣ ਲਈ ਸੱਦਾ ਦਿੱਤਾ ਗਿਆ ਸੀ। ਜਦੋਂ ਉਸ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਫਲਾਈਟ ਦੀ ਟਿਕਟ ਉਸ ਦੀ ਕੰਪਨੀ ਦੇ ਐਡਮਿਨ ਵਿਭਾਗ ਨੇ ਬੁੱਕ ਕਰਵਾਈ ਸੀ। ਟਿਕਟ ਬੁਕਿੰਗ ਦੌਰਾਨ ਦਰਜ ਕੀਤਾ ਗਿਆ ਮੋਬਾਈਲ ਨੰਬਰ ਅਤੇ ਈਮੇਲ ਪਤਾ ਵੀ ਉਸ ਦਾ ਨਹੀਂ ਹੈ। ਇਸ ਤੋਂ ਬਾਅਦ ਪੁਲਿਸ ਨੇ ਫੋਨ ਚੁੱਕਣ ਵਾਲੇ ਵਿਅਕਤੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜਿਸ ਨੇ ਫਲਾਈਟ ‘ਚ ਬੰਬ ਹੋਣ ਦੀ ਝੂਠੀ ਅਫਵਾਹ ਫੈਲਾਈ ਸੀ।