ਕੈਨੇਡਾ ਨੇ ਭਾਰਤੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਦਿੱਤਾ ਹੈ, ਉਥੋਂ ਦੀ ਟਰੂਡੋ ਸਰਕਾਰ ਨੇ ਵੀਜ਼ਾ ਨਿਯਮਾਂ ਵਿੱਚ ਕੁਝ ਬਦਲਾਅ ਕੀਤੇ ਹਨ। ਜੋ ਕਿ 21 ਜੂਨ ਤੋਂ ਲਾਗੂ ਵੀ ਹੋ ਗਿਆ ਹੈ। ਨਵੇਂ ਨਿਯਮਾਂ ਮੁਤਾਬਕ 21 ਜੂਨ 2024 ਤੋਂ ਬਾਅਦ ਵਿਦੇਸ਼ੀ ਨਾਗਰਿਕ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਲਈ ਅਪਲਾਈ ਨਹੀਂ ਕਰ ਸਕਣਗੇ। ਹੁਣ ਇਸ ਪ੍ਰਕਿਰਿਆ ਨੂੰ ਰੋਕ ਦਿੱਤਾ ਗਿਆ ਹੈ। ਇਸਦਾ ਮਤਲਬ ਹੈ ਕਿ ਪੋਸਟ-ਗ੍ਰੈਜੂਏਸ਼ਨ ਵਰਕ ਪਰਮਿਟ (PGWP) ਹੁਣ ਕੈਨੇਡਾ ਵਿੱਚ ਦਾਖਲੇ ਲਈ ਪ੍ਰਭਾਵੀ ਨਹੀਂ ਹੋਵੇਗਾ।
ਸਰਕਾਰ ਨੇ ਇਸ ਸਬੰਧੀ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਹਨ। ਕੈਨੇਡੀਅਨ ਸਰਕਾਰ ਨੇ ਕਿਹਾ ਕਿ ਵਿਦੇਸ਼ੀ ਨਾਗਰਿਕ ਹੁਣ ਸਰਹੱਦ ‘ਤੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਲਈ ਅਰਜ਼ੀ ਨਹੀਂ ਦੇ ਸਕਦੇ ਹਨ। ਇਹ ਫੈਸਲਾ ਤੁਰੰਤ ਪ੍ਰਭਾਵ ਨਾਲ ਲਾਗੂ ਹੋਵੇਗਾ, ਜਿਸ ਦਾ ਸੈਂਕੜੇ ਭਾਰਤੀ ਵਿਦਿਆਰਥੀਆਂ ‘ਤੇ ਭਾਰੀ ਅਸਰ ਪਵੇਗਾ।
ਰਿਪੋਰਟ ਮੁਤਾਬਕ ਜੇ ਕਿਸੇ ਵਿਦੇਸ਼ੀ ਨਾਗਰਿਕ ਨੇ ਆਪਣਾ ਸਟੱਡੀ ਪਰਮਿਟ ਵਧਾਉਣ ਲਈ ਅਪਲਾਈ ਕੀਤਾ ਹੈ ਅਤੇ ਉਹ ਅਸਲ ਵਿੱਚ ਪੜ੍ਹਾਈ ਕਰ ਰਿਹਾ ਹੈ ਤਾਂ ਇਹ ਨਿਯਮ ਉਸ ‘ਤੇ ਲਾਗੂ ਨਹੀਂ ਹੋਵੇਗਾ। ਹਾਲਾਂਕਿ, ਉਹਨਾਂ ਨੂੰ ਯੋਗ ਹੋਣ ਲਈ ਆਪਣਾ ਨਵਾਂ ਸਟੱਡੀ ਪਰਮਿਟ ਪ੍ਰਾਪਤ ਹੋਣ ਤੱਕ ਉਡੀਕ ਕਰਨੀ ਪਵੇਗੀ। ਬਿਨੈਕਾਰ ਜਿਨ੍ਹਾਂ ਦਾ ਪਰਮਿਟ ਅਵੈਧ ਹੋ ਜਾਂਦਾ ਹੈ ਜਾਂ ਵਰਕ ਪਰਮਿਟ ਲਈ ਅਰਜ਼ੀ ਦੇਣ ਤੋਂ ਪਹਿਲਾਂ ਮਿਆਦ ਪੁੱਗ ਜਾਂਦੀ ਹੈ, ਉਹ ਕੈਨੇਡਾ ਤੋਂ ਅਰਜ਼ੀ ਦੇ ਸਕਣਗੇ।
ਇਹ ਵੀ ਪੜ੍ਹੋ : ਅੰਮ੍ਰਿਤਸਰ ਪੁਲਿਸ ਕਮਿਸ਼ਨਰ ਦਾ ਵੱਡਾ ਹੁਕਮ! ਡਿਊਟੀ ਦੌਰਾਨ ਫੋਨ ‘ਤੇ ਚੈਟ ਕਰਨ ‘ਤੇ ਲਾਈ ਪਾਬੰਦੀ
PGWP ਦਾ ਅਰਥ ਹੈ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ। ਇੱਥੋਂ ਪੋਸਟ ਗ੍ਰੈਜੂਏਸ਼ਨ ਕਰਨ ਵਾਲੇ ਵਿਦਿਆਰਥੀ ਇਸ ਲਈ ਅਪਲਾਈ ਕਰਦੇ ਹਨ, ਤਾਂ ਜੋ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਸਬੰਧਤ ਖੇਤਰ ਵਿੱਚ ਸਿਖਲਾਈ ਲੈ ਸਕਣ। ਉਨ੍ਹਾਂ ਨੂੰ ਇਸ ਤਜ਼ਰਬੇ ਦਾ ਲਾਭ ਆਪਣੇ ਭਵਿੱਖ ਦੇ ਕਰੀਅਰ ਵਿੱਚ ਮਿਲਦਾ ਹੈ। ਦਰਅਸਲ, ਕੈਨੇਡਾ ਵਿੱਚ ਪੋਸਟ-ਗ੍ਰੈਜੂਏਸ਼ਨ ਵਰਕ ਪਰਮਿਟ ਕਿਸੇ ਵੀ ਨਾਗਰਿਕ ਨੂੰ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕੈਨੇਡਾ ਵਿੱਚ ਰਹਿਣ ਅਤੇ ਕੰਮ ਕਰਨ ਦੀ ਇਜਾਜ਼ਤ ਦੇਣ ਲਈ ਦਿੱਤਾ ਜਾਂਦਾ ਹੈ। ਇਹ ਤੁਹਾਨੂੰ ਕੈਨੇਡਾ ਵਿੱਚ ਰਹਿਣ ਅਤੇ ਕੈਨੇਡੀਅਨ ਪੋਸਟ-ਸੈਕੰਡਰੀ ਸੰਸਥਾ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ 3 ਸਾਲਾਂ ਤੱਕ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ।
ਹਾਲਾਂਕਿ, ਤੁਸੀਂ ਇਸ ਲਈ ਅਪਲਾਈ ਕਰਨ ਦੇ ਤਾਂ ਹੀ ਯੋਗ ਹੋਵੋਗੇ ਜੇਕਰ ਇੱਥੇ ਪੜ੍ਹਦਿਆਂ ਘੱਟੋ-ਘੱਟ 8 ਮਹੀਨੇ ਬੀਤ ਗਏ ਹੋਣ। ਕੈਨੇਡੀਅਨ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਜਾਂ ਪੋਸਟ-ਗ੍ਰੈਜੂਏਸ਼ਨ ਪੂਰੀ ਕਰਨੀ ਜ਼ਰੂਰੀ ਹੈ। ਪੋਸਟ-ਗ੍ਰੈਜੂਏਸ਼ਨ ਵਰਕ ਪਰਮਿਟ ਲਈ, ਤੁਹਾਨੂੰ ਨਤੀਜੇ ਦੇ 180 ਦਿਨਾਂ ਦੇ ਅੰਦਰ ਵਰਕ ਪਰਮਿਟ ਲਈ ਅਰਜ਼ੀ ਦੇਣੀ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -: