1984 ਦੰਗਿਆਂ ਦੇ ਸ਼ੱਕੀ ਟਾਈਟਲਰ ਨੂੰ ਕਾਂਗਰਸ ਵੱਲੋਂ ਕਮੇਟੀ ‘ਚ ਸ਼ਾਮਲ ਕਰਨ ‘ਤੇ ਸਿਆਸਤ ਭਖ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਹੁਣ ਇਸ ਫੈਸਲੇ ਲਈ ਕਾਂਗਰਸ ‘ਤੇ ਹਮਲਾ ਬੋਲਿਆ।
ਸੁਖਬੀਰ ਨੇ ਟਾਈਟਲਰ ਨੂੰ ਕਾਂਗਰਸ ਪਾਰਟੀ ਦੇ ਸਥਾਈ ਮੈਂਬਰ ਵਜੋਂ ਨਾਮਜ਼ਦ ਕਰਨ ਨੂੰ ਸਿੱਖ ਕੌਮ ਦਾ ਅਪਮਾਨ ਦੱਸਿਆ। ਉਨ੍ਹਾਂ ਕਿਹਾ ਕਿ ਇਹ ਸਿੱਖਾਂ ਦੀਆਂ ਕੁਰਬਾਨੀਆਂ ਦਾ ਅਪਮਾਨ ਹੈ।
ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ, ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ, ਸੁਨੀਲ ਜਾਖੜ ਤੇ ਸੁਖਜਿੰਦਰ ਰੰਧਾਵਾ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਜਾਗੋ ਅਤੇ ਇਸ ਫੈਸਲੇ ਦਾ ਵਿਰੋਧ ਕਰਨ ਦੀ ਨੈਤਿਕ ਹਿੰਮਤ ਦਿਖਾਓ!
ਸੁਖਬੀਰ ਸਿੰਘ ਬਾਦਲ ਨੇ 1984 ਵਿੱਚ ਹਜ਼ਾਰਾਂ ਬੇਗੁਨਾਹ ਸਿੱਖਾਂ, ਮਰਦ-ਔਰਤਾਂ ਦੇ ਕਤਲੇਆਮ ਦੇ ਮੁੱਖ ਦੋਸ਼ੀ ਜਗਦੀਸ਼ ਟਾਈਟਲਰ ਨੂੰ ਨਾਮਜ਼ਦ ਕਰਨ ਲਈ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਨਿੰਦਾ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -:
Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts
ਸੁਖਬੀਰ ਨੇ ਕਿਹਾ ਕਿ ਇਹ ਸੋਨੀਆ ਗਾਂਧੀ ਅਤੇ ਕਾਂਗਰਸ ਪਾਰਟੀ ਨੇ ਸਿੱਖਾਂ ਦੇ ਜ਼ਖਮਾਂ ਪ੍ਰਤੀ ਸ਼ਰਮਨਾਕ ਅਸੰਵੇਦਨਸ਼ੀਲਤਾ ਦਿਖਾਈ ਹੈ। ਉਨ੍ਹਾਂ ਨੇ ਇਸ ਫੈਸਲੇ ਦਾ ਐਲਾਨ ਕਰਨ ਲਈ ਸਿੱਖਾਂ ਦੇ ਕਤਲੇਆਮ ਦੀ ਦਰਦਨਾਕ ਬਰਸੀ ਤੋਂ ਪਹਿਲਾਂ ਦਾ ਸਮਾਂ ਚੁਣਿਆ ਹੈ।
ਇਸ ਫੈਸਲੇ ਦਾ ਐਲਾਨ ਕਰਨ ਲਈ ਇਸ ਤੋਂ ਭੈੜਾ ਤਰੀਕਾ ਹੋਰ ਕੀ ਹੋ ਸਕਦਾ ਹੈ, ਇਸ ਫੈਸਲੇ ਨਾਲ ਖਾਲਸਾ ਪੰਥ ਦੇ ਜ਼ਖਮਾਂ ‘ਤੇ ਲੂਣ ਛਿੜਕਿਆ ਹੈ। ਉਨ੍ਹਾਂ ਕਿਹਾ ਕਿ ਇਹ ਫੈਸਲਾ ਦੁਖਾਂਤ ਦੀ 38ਵੀਂ ਬਰਸੀ ਤੋਂ ਕੁਝ ਦਿਨ ਪਹਿਲਾਂ ਆਇਆ ਹੈ।
ਇਹ ਵੀ ਪੜ੍ਹੋ : ਮੰਦਭਾਗੀ ਖਬਰ : ਸਿੰਘੂ ਬਾਰਡਰ ‘ਤੇ ਗੁਰਦਾਸਪੁਰ ਦੇ ਬਜ਼ੁਰਗ ਕਿਸਾਨ ਦੀ ਹੋਈ ਮੌਤ
ਸ. ਬਾਦਲ ਨੇ ਕਿਹਾ ਕਿ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਇਸ ਫੈਸਲੇ ਦਾ ਵਿਰੋਧ ਕਰਨ ਅਤੇ ਇਸ ਨੂੰ ਰੱਦ ਕਰਵਾਉਣ ਲਈ ਨੈਤਿਕ ਦਲੇਰੀ ਦਿਖਾਉਣ ਦੀ ਹਿੰਮਤ ਕਰਨ ਲਈ ਕਿਹਾ।
ਬਾਦਲ ਨੇ ਸਿੱਧੂ ਨੂੰ ਟਾਰਗੇਟ ਕਰਦਿਆਂ ਕਿ, “ਚਰਿੱਤਰ ਦਾ ਪਤਨ ਸਮਝੌਤੇ ਵਾਲੇ ਪਾਸਿਓਂ ਹੁੰਦਾ ਹੈ। ਹੁਣ ਉਸ ਕੋਨੇ ਤੋਂ ਬਾਹਰ ਆਓ, ਘੱਟੋ-ਘੱਟ ਸੱਚ ਬੋਲਣ ਦੀ ਨੈਤਿਕ ਹਿੰਮਤ ਦਿਖਾਓ ਅਤੇ ਆਪਣੇ ਚਰਿੱਤਰ ਨੂੰ ਡਿੱਗਣ ਤੋਂ ਰੋਕੋ।
ਟਾਈਟਲਰ ਨੂੰ ਸਥਾਈ ਤੌਰ ‘ਤੇ ਕਮੇਟੀ ਦਾ ਮੈਂਬਰ ਬਣਾਉਣਾ ਬਹਾਦਰ ਅਤੇ ਦੇਸ਼ ਭਗਤ ਸਿੱਖ ਕੌਮ ਦਾ ਅਪਮਾਨ ਹੈ। ਉਨ੍ਹਾਂ ਨਵਜੋਤ ਸਿੱਧੂ, CM ਚੰਨੀ, ਸੁਖਜਿੰਦਰ ਰੰਧਾਵਾ ਅਤੇ ਸੁਨੀਲ ਜਾਖੜ ਨੂੰ ਕਿਹਾ ਕਿ ਪੰਜਾਬ ਦੇ ਕਾਂਗਰਸੀ ਹੁਣ ਆਪਣੇ ਜ਼ਮੀਰ ਨੂੰ ਜਗਾਵੇ, ਉਸ ਦੀ ਆਵਾਜ਼ ਸੁਣਨ ਅਤੇ ਇਸ ਫੈਸਲੇ ਦਾ ਵਿਰੋਧ ਕਰ ਕੇ ਆਪਣੇ ਚਰਿੱਤਰ ਦਾ ਢਾਹ ਲੱਗਣ ਤੋਂ ਬਚਾ ਲੈਣ।