ਪੰਜਾਬ ਵਿੱਚ ਅਕਾਲੀ ਦਲ ਦੀ ਪਕੜ ਬਣਾਉਣ ਲਈ ਸੁਖਬੀਰ ਬਾਦਲ ਲਗਾਤਾਰ ਸ਼ਹਿਰਾਂ ਵਿੱਚ ਮੀਟਿੰਗਾਂ ਅਤੇ ਰੈਲੀਆਂ ਕਰ ਰਹੇ ਹਨ। ਇੱਕ ਹਫ਼ਤੇ ਬਾਅਦ ਸੁਖਬੀਰ ਬਾਦਲ ਮੁੜ ਅੰਮ੍ਰਿਤਸਰ ਪਹੁੰਚ ਰਹੇ ਹਨ। ਪਰ ਇਸ ਵਾਰ ਉਹ ਬਸਪਾ ਆਗੂਆਂ ਨੂੰ ਵੀ ਨਾਲ ਲੈ ਕੇ ਜਾਣਗੇ, ਜਦਕਿ ਪਿਛਲੇ ਦਿਨੀਂ ਹੋਈਆਂ ਮੀਟਿੰਗਾਂ ਅਤੇ ਰੈਲੀਆਂ ਵਿੱਚ ਬਸਪਾ ਦੇ ਸਥਾਨਕ ਆਗੂ ਗੈਰ- ਹਾਜ਼ਰ ਰਹੇ। ਉਥੇ ਹੀ ਅੱਜ ਸੁਖਬੀਰ ਬਾਦਲ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਵੀ ਇਲਾਕੇ ਵਿੱਚ ਰੈਲੀ ਕਰਨ ਪਹੁੰਚਣਗੇ।

ਪੇਂਡੂ ਖੇਤਰਾਂ ਵਿੱਚ ਅਕਾਲੀ ਦਲ ਦੀ ਹਮੇਸ਼ਾ ਪਕੜ ਰਹੀ ਹੈ, ਪਰ ਭਾਜਪਾ ਨਾਲ ਗਠਜੋੜ ਕਾਰਨ ਅਕਾਲੀ ਦਲ ਸ਼ਹਿਰਾਂ ਵਿੱਚ ਆਪਣੀ ਹੋਂਦ ਨਹੀਂ ਬਣਾ ਸਕਿਆ। ਪਰ ਹੁਣ ਅਕਾਲੀ ਦਲ ਪੂਰੇ ਪੰਜਾਬ ਵਿਚ ਆਪਣੀ ਪਕੜ ਮਜ਼ਬੂਤ ਕਰਨਾ ਚਾਹੁੰਦਾ ਹੈ ਅਤੇ ਬਹੁਜਨ ਸਮਾਜ ਪਾਰਟੀ ਇਸ ਗਠਜੋੜ ਨਾਲ ਪੰਜਾਬ ਵਿਚ ਆਪਣੀ ਪਛਾਣ ਬਣਾਉਣਾ ਚਾਹੁੰਦੀ ਹੈ।
ਵੀਡੀਓ ਲਈ ਕਲਿੱਕ ਕਰੋ-:
Coconut Burfi Recipe in Hindi | 400 ਰੁਪਏ ਦੀ ਬਰਫ਼ੀ ਘਰ ‘ਚ ਬਣਾਓ 100 ਰੁਪਏ ‘ਚ |Nariyal Ki Barfi Recipe

ਇਸੇ ਕੋਸ਼ਿਸ਼ ਦੇ ਤਹਿਤ ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਆਗੂ ਇਕੱਠੇ ਦੋ ਰੈਲੀਆਂ ਕਰਨਗੇ ਅਤੇ ਮਾਡਲ ਟਾਊਨ ਵਿੱਚ ਮਾਤਾ ਲਾਲ ਦੇਵੀ ‘ਚ ਮੱਥਾ ਵੀ ਟੇਕਣਗੇ।
ਇਹ ਵੀ ਪੜ੍ਹੋ : ਹਜ਼ਾਰਾਂ ਕਰੋੜੀ ਡਰੱਗ ਮਾਮਲੇ ‘ਤੇ ਅੱਜ ਅਦਾਲਤ ‘ਚ ਖੁਲ੍ਹੇਗੀ ਸੀਲਬੰਦ ਰਿਪੋਰਟ
ਪਹਿਲੀ ਰੈਲੀ 4 ਵਜੇ ਗਵਾਲਮੰਡੀ ਵਿਖੇ ਬੀ.ਐਮ. ਰਿਜ਼ੋਰਟ ‘ਤੇ ਹੋਣ ਜਾ ਰਹੀ ਹੈ। ਕਰੀਬ ਇੱਕ ਘੰਟੇ ਬਾਅਦ ਸੁਖਬੀਰ ਬਾਦਲ ਸ਼ਾਮ 5.15 ਵਜੇ ਮਾਤਾ ਲਾਲ ਦੇਵੀ ਮੰਦਰ ਰਾਣੀ ਕਾ ਬਾਗ ਪਹੁੰਚਣਗੇ ਅਤੇ ਮੱਥਾ ਟੇਕਣਗੇ। ਇਸ ਤੋਂ ਬਾਅਦ ਉਹ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਇਲਾਕੇ ਵਿੱਚ ਸਥਿਤ ਰਿਜੈਂਟਾ ਹੋਟਲ ਵਿੱਚ ਤੀਜੀ ਰੈਲੀ ਕਰਨ ਜਾ ਰਹੇ ਹਨ।






















