ਟੀਮ ਇੰਡੀਆ ਇਸ ਸਮੇਂ ਇੰਗਲੈਂਡ ਦੇ ਖਿਲਾਫ ਘਰੇਲੂ ਮੈਦਾਨ ‘ਤੇ 5 ਮੈਚਾਂ ਦੀ ਟੈਸਟ ਸੀਰੀਜ਼ ਖੇਡ ਰਹੀ ਹੈ। ਇਸ ਸੀਰੀਜ਼ ‘ਚ ਉਸ ਨੇ 3-1 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਇਸ ਟੀਮ ਦੇ ਇੱਕ ਸਟਾਰ ਖਿਡਾਰੀ ਨੇ ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕਾਂ ਨੂੰ ਵੱਡਾ ਅਪਡੇਟ ਦਿੱਤਾ ਹੈ। ਸੱਟ ਕਾਰਨ ਇਸ ਖਿਡਾਰੀ ਨੂੰ ਪੈਰ ਦੀ ਸਰਜਰੀ ਕਰਵਾਉਣੀ ਪਈ। ਅਜਿਹੇ ‘ਚ ਇਸ ਖਿਡਾਰੀ ਨੂੰ ਮੈਦਾਨ ‘ਤੇ ਪਰਤਣ ‘ਚ ਕਾਫੀ ਸਮਾਂ ਲੱਗੇਗਾ।
ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਵਿਸ਼ਵ ਕੱਪ 2023 ਤੋਂ ਬਾਅਦ ਤੋਂ ਮੈਦਾਨ ਤੋਂ ਦੂਰ ਹਨ। ਉਹ ਲੱਤ ਦੀ ਸੱਟ ਤੋਂ ਪ੍ਰੇਸ਼ਾਨ ਸਨ। ਹੁਣ ਮੁਹੰਮਦ ਸ਼ਮੀ ਨੂੰ ਆਖਿਰਕਾਰ ਸਰਜਰੀ ਕਰਾਉਣੀ ਪਈ ਹੈ। ਗਿੱਟੇ ਦੀ ਸੱਟ ਤੋਂ ਪੀੜਤ ਮੁਹੰਮਦ ਸ਼ਮੀ ਦੀ ਸਫਲ ਸਰਜਰੀ ਹੋਈ ਹੈ, ਇਸ ਸਟਾਰ ਗੇਂਦਬਾਜ਼ ਨੇ ਖੁਦ ਸੋਸ਼ਲ ਮੀਡੀਆ ‘ਤੇ ਫੋਟੋ ਸ਼ੇਅਰ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ।
Just had a successful heel operation on my achilles tendon! 👟 Recovery is going to take some time, but looking forward to getting back on my feet. #AchillesRecovery #HeelSurgery #RoadToRecovery pic.twitter.com/LYpzCNyKjS
— 𝕸𝖔𝖍𝖆𝖒𝖒𝖆𝖉 𝖘𝖍𝖆𝖒𝖎 (@MdShami11) February 26, 2024
ਸ਼ਮੀ ਨੇ ਸਰਜਰੀ ਤੋਂ ਬਾਅਦ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਸ਼ੇਅਰ ਕੀਤੀਆਂ ਹਨ। ਇਹਨਾਂ ਫੋਟੋਆਂ ਦੇ ਨਾਲ ਉਸ ਨੇ ਦੱਸਿਆ ਹੈ ਕਿ ਮੇਰਾ ਹੁਣੇ ਹੀ ਮੇਰੀ ਅੱਡੀ ਦੇ ਐਕਿਲੀਜ ਟੈਂਡਨ ਦਾ ਸਫਲ ਆਪ੍ਰੇਸ਼ਨ ਹੋਇਆ ਹੈ! ਪੈਰ ਨੂੰ ਠੀਕ ਹੋਣ ਵਿੱਚ ਕੁਝ ਸਮਾਂ ਲੱਗੇਗਾ, ਪਰ ਮੈਂ ਆਪਣੇ ਪੈਰਾਂ ‘ਤੇ ਵਾਪਸ ਖੜ੍ਹੇ ਹੋਣ ਲਈ ਉਤਸੁਕ ਹਾਂ। ਇਸ ਸਰਜਰੀ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਉਸ ਨੂੰ ਮੈਦਾਨ ‘ਤੇ ਪਰਤਣ ‘ਚ 6 ਮਹੀਨੇ ਤੋਂ ਜ਼ਿਆਦਾ ਦਾ ਸਮਾਂ ਲੱਗੇਗਾ।
ਇਹ ਵੀ ਪੜ੍ਹੋ : ਕਿਸਾਨੀ ਅੰਦੋਲਨ ਨਾਲ ਜੁੜੀ ਵੱਡੀ ਖਬਰ, ਪ੍ਰਸ਼ਾਸਨ ਨੇ ਦਿੱਲੀ ਤੋਂ ਪੰਜਾਬ ਅਤੇ ਚੰਡੀਗੜ੍ਹ ਆਉਣ-ਜਾਣ ਵਾਲੇ ਰਸਤੇ ਖੋਲ੍ਹੇ
ਹਾਲ ਹੀ ‘ਚ ਖਬਰ ਆਈ ਸੀ ਕਿ ਇਸ ਸੱਟ ਕਾਰਨ ਉਹ IPL 2024 ਸੀਜ਼ਨ ਦਾ ਹਿੱਸਾ ਨਹੀਂ ਹੋਵੇਗਾ। ਪਰ ਹੁਣ ਇਸ ਸਰਜਰੀ ਤੋਂ ਬਾਅਦ ਉਸ ਦਾ ਟੀ-20 ਵਿਸ਼ਵ ਕੱਪ 2024 ਤੋਂ ਬਾਹਰ ਹੋਣਾ ਲਗਭਗ ਤੈਅ ਹੈ। ਟੀ-20 ਵਿਸ਼ਵ ਕੱਪ 2024 1 ਜੂਨ ਤੋਂ ਸ਼ੁਰੂ ਹੋਵੇਗਾ। ਅਜਿਹੇ ‘ਚ ਇਸ ਟੂਰਨਾਮੈਂਟ ਤੋਂ ਪਹਿਲੇ ਮੈਚ ਲਈ ਫਿਟਨੈੱਸ ਹਾਸਲ ਕਰਨਾ ਸੌਖਾ ਨਹੀਂ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਮੁਹੰਮਦ ਸ਼ਮੀ ਨੇ ਪਿਛਲੇ ਸਾਲ ਨਵੰਬਰ 2023 ਵਿੱਚ ਖੇਡੇ ਗਏ ਵਨਡੇ ਵਿਸ਼ਵ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਅਤੇ 7 ਮੈਚਾਂ ਵਿੱਚ 24 ਵਿਕਟਾਂ ਲਈਆਂ ਸਨ।