ਭਾਰਤ ਤੇ ਸ਼੍ਰੀਲੰਕਾ ਵਿਚ ਕੱਲ੍ਹ ਤੋਂ ਟੀ-20 ਸੀਰੀਜ ਦਾ ਆਗਾਜ਼ ਹੋਣਾ ਹੈ। ਮੁੰਬਈ ਦੇ ਵਾਨਖੇੜੇ ਮੈਦਾਨ ਵਿਚ ਦੋਵੇਂ ਟੀਮਾਂ ਪਹਿਲਾਂ ਟੀ-20 ਮੈਚ ਵਿਚ ਆਹਮੋ-ਸਾਹਮਣੇ ਹੋਣਗੀਆਂ। ਹਾਰਦਿਕ ਪਾਂਡੇਯ ਦੀ ਅਗਵਾਈ ਵਿਚ ਟੀਮ ਇੰਡੀਆ ਇਹ ਸੀਰੀਜ ਫਤਿਹ ਕਰਨ ਉਤਰੇਗੀ। ਇਸ ਸੀਰੀਜ ਤੋਂ ਪਹਿਲਾਂ ਟੀਮ ਇੰਡੀਆ ਦੀ ਜਰਸੀ ਵਿਚ ਕੁਝ ਬਦਲਾਅ ਹੋਇਆ ਹੈ।
ਸੀਰੀਜ ਸ਼ੁਰੂ ਹੋਣ ਤੋਂ ਪਹਿਲਾਂ ਖਿਡਾਰੀਆਂ ਦਾ ਫੋਟੋਸ਼ੂਟ ਹੋਇਆ ਹੈ, ਜਿਸ ਦੇ ਬਾਅਦ ਯੁਜਵੇਂਦਰ ਚਹਿਲ ਨੇ ਇਕ ਫੋਟੋ ਸ਼ੇਅਰ ਕੀਤੀ ਹੈ। ਇਸ ਵਿਚ ਸ਼੍ਰੀਲੰਕਾ ਸੀਰੀਜ ਵਿਚ ਹਿੱਸਾ ਲੈਣ ਵਾਲੇ ਬਾਲਿੰਗ ਯੂਨਿਟ ਸ਼ਾਮਲ ਹਨ। ਤਸਵੀਰ ਵਿਚ ਯੁਜਵੇਂਦ ਚਹਿਲ ਦੇ ਇਲਾਵਾ ਉਮਰਾਨ ਮਲਿਕ, ਅਰਸ਼ਦੀਪ ਸਿੰਘ, ਮੁਕੇਸ਼ ਕੁਮਾਰ ਹਨ ਤੇ ਨਾਲ ਰਿਤੂਰਾਜ ਗਾਇਕਵਾੜ ਵੀ ਹੈ।
ਇਹ ਵੀ ਪੜ੍ਹੋ : ਵਿਜੀਲੈਂਸ ਦੀ ਰਾਡਾਰ ‘ਤੇ ਸਾਬਕਾ ਮੰਤਰੀ ਬਲਬੀਰ ਸਿੱਧੂ, ਆਮਦਨ ਤੋਂ ਵਧ ਜਾਇਦਾਦ ਮਾਮਲੇ ‘ਚ ਹੋਵੇਗੀ ਜਾਂਚ
ਟੀਮ ਇੰਡੀਆ ਇਸ ਸੀਰੀਜ ਵਿਚ ਨਵੀਂ ਜਰਸੀ ਨਾਲ ਉਤਰ ਰਹੀ ਹੈ। ਹੁਣ ਟੀਮ ਇੰਡੀਆ ਦੀ ਜਰਸੀ ‘ਤੇ ਨਵੀਂ ਕਿਟ ਸਪਾਂਸਰ ਦਾ ਨਾਂ ਦਿਖਾਈ ਦੇਵੇਗਾ। ਪਹਿਲਾਂ ਬੀਸੀਸੀਆਈ ਦੇ ਲੋਗੋ ਤੋਂ ਇਲਾਵਾ MPL ਸਪੋਰਟਸ ਦਾ ਨਾਂ ਦਿਖਦਾ ਸੀ ਪਰ ਹੁਣ ਇਥੇ ‘KILLER’ ਲਿਖਿਆ ਹੋਇਆ ਦਿਖਾਈ ਦੇਵੇਗਾ।
ਟੀਮ ਇੰਡੀਆ ਦੀ ਕਿਟ ਸਪਾਂਸਰ ਦਾ ਜਿੰਮਾ ਪਹਿਲਾਂ MPL ਸਪੋਰਟਸ ਕੋਲ ਸੀ ਜੋ ਦਸੰਬਰ 2023 ਤੱਕ ਰਹਿਣਾ ਸੀ। ਹਾਲਾਂਕਿ ਕੰਪਨੀ ਨੇ ਆਪਣੇ ਆਖਰੀ ਸਾਲ ਦਾ ਕਾਂਟ੍ਰੈਕਟ Kewal Kiran Clothing Limit ਨੂੰ ਦੇ ਦਿੱਤਾ। ਇਸੇ ਕਾਰਨ ਹੁਣ ਟੀਮ ਇੰਡੀਆ ਦੀ ਜਰਸੀ ‘ਤੇ ਉਨ੍ਹਾਂ ਦਾ ਲੋਗੋ ਲੱਗਾ ਹੈ।
ਵੀਡੀਓ ਲਈ ਕਲਿੱਕ ਕਰੋ -: