ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲੇ ਦੇ ਉੜੀ ਸੈਕਟਰ ‘ਚ ਫੌਜ ਨੇ ਐਤਵਾਰ ਨੂੰ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਇਸ ਹਮਲੇ ਸਬੰਧੀ GOC ਮੇਜਰ ਜਨਰਲ ਅਜੈ ਚਾਂਦਪੁਰੀਆ ਨੇ ਦੱਸਿਆ ਕਿ ਫੌਜੀ ਖੁਫ਼ੀਆ ਅਤੇ ਕੇਂਦਰੀ ਏਜੰਸੀਆਂ ਦੇ ਇਨਪੁਟਸ ਦੇ ਆਧਾਰ ‘ਤੇ ਮਸਜਿਦ ਨਾਲਾ ਖੇਤਰ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ ਸੀ। ਇੱਥੇ ਕੰਟਰੋਲ ਰੇਖਾ (LOC) ਦੇ ਨੇੜੇ ਹਥਲੰਗਾ ਪਿੰਡ ਤੋਂ ਹਥਿਆਰਾਂ ਅਤੇ ਗੋਲਾ ਬਾਰੂਦ ਬਰਾਮਦ ਕੀਤੇ ਗਏ।
GOC ਨੇ ਕਿਹਾ, ਸਾਡੇ ਆਪ੍ਰੇਸ਼ਨ ਨੂੰ ਆਪਟੀਕਲ ਇੰਟੈਲੀਜੈਂਸ ਦੁਆਰਾ ਸਹਾਇਤਾ ਦਿੱਤੀ ਗਈ ਸੀ। ਤਲਾਸ਼ੀ ਮੁਹਿੰਮ ਦੌਰਾਨ ਵੱਡੀ ਮਾਤਰਾ ਵਿੱਚ ਜੰਗੀ ਸਮੱਗਰੀ ਬਰਾਮਦ ਕੀਤੀ ਗਈ, ਜਿਸ ਵਿੱਚ 24 ਮੈਗਜ਼ੀਨਾਂ ਅਤੇ 560 ਲਾਈਵ ਰਾਉਂਡਾਂ ਦੇ ਨਾਲ ਅੱਠ AK ਸੀਰੀਜ਼ ਦੀਆਂ ਰਾਈਫਲਾਂ, 24 ਮੈਗਜ਼ੀਨਾਂ ਦੇ ਨਾਲ 12 ਚੀਨੀ ਹੈਂਡ ਗ੍ਰਨੇਡ ਅਤੇ 244 ਲਾਈਵ ਰਾਉਂਡ, 9 ਚੀਨੀ ਹੈਂਡ ਗ੍ਰੇਨੇਡ ਅਤੇ 5 ਪਾਕਿਸਤਾਨੀ ਹੈਂਡ ਗ੍ਰੇਨੇਡ ਸ਼ਾਮਲ ਸਨ।
ਇਹ ਵੀ ਪੜ੍ਹੋ : ਭਾਰਤੀ ਵਿਦਿਆਰਥੀਆਂ ਨੂੰ 1 ਮਹੀਨੇ ‘ਚ ਮਿਲੇਗਾ ਸਟੂਡੈਂਟ ਵੀਜ਼ਾ, ਇੰਟਰਵਿਊ ‘ਚ ਮਿਲੇਗੀ ਛੋਟ
ਦੱਸਣਯੋਗ ਗੱਲ ਇਹ ਹੈ ਕਿ ਬਰਾਮਦ ਕੀਤੇ ਗਏ ਗੁਬਾਰਿਆਂ ‘ਚੋਂ 81 ‘ਤੇ ‘ਆਈ ਲਵ ਪਾਕਿਸਤਾਨ’ ਲਿਖਿਆ ਹੋਇਆ ਸੀ, ਜਿਨ੍ਹਾਂ ‘ਤੇ ਪਾਕਿਸਤਾਨੀ ਝੰਡਾ ਵੀ ਬਣਿਆ ਹੋਇਆ ਸੀ। ਇਸਦੇ ਨਾਲ ਹੀ ਤਲਾਸ਼ੀ ਦੌਰਾਨ ਪਾਕਿਸਤਾਨੀ ਨਿਸ਼ਾਨ ਵਾਲੀਆਂ ਪੰਜ ਬੋਰੀਆਂ ਵੀ ਮਿਲੀਆਂ ਹਨ। ਬਾਰਾਮੂਲਾ ਦੇ SSP ਰਈਸ ਮੁਹੰਮਦ ਭੱਟ ਨੇ ਦੱਸਿਆ ਕਿ ਇਹ ਜ਼ਬਤੀ ਹਾਲ ਦੇ ਸਾਲਾਂ ਵਿੱਚ ਕੰਟਰੋਲ ਰੇਖਾ ਦੇ ਨੇੜੇ ਕੀਤੀ ਗਈ ਸਭ ਤੋਂ ਵੱਡੀ ਕਾਰਵਾਈ ਹੈ। SSP ਨੇ ਕਿਹਾ, ਗੁਬਾਰੇ, ਜੋ ਆਮ ਤੌਰ ‘ਤੇ ਜੰਮੂ ਵੱਲ ਅਕਸਰ ਭੇਜੇ ਜਾਂਦੇ ਹਨ, ਪਹਿਲੀ ਵਾਰ ਘਾਟੀ ਵੱਲ ਭੇਜੇ ਗਏ ਹਨ। ਰਈਸ ਅਨੁਸਾਰ ਸ਼ਾਇਦ ਇਹ ਕਿਸੇ ਤਰ੍ਹਾਂ ਦੇ ਪ੍ਰਚਾਰ ਨੂੰ ਮੁੜ ਜਗਾਉਣ ਦੀ ਕੋਸ਼ਿਸ਼ ਦਾ ਸੰਕੇਤ ਹੈ।
ਵੀਡੀਓ ਲਈ ਕਲਿੱਕ ਕਰੋ -: