ਇਨਸੌਮਨੀਆ ਅੱਜਕਲ੍ਹ ਬਹੁਤ ਸਾਰੇ ਲੋਕਾਂ ਲਈ ਸਮੱਸਿਆ ਬਣ ਗਈ ਹੈ। ਲੋਕ ਸਾਰੀ ਰਾਤ ਜਾਗਦੇ ਰਹਿੰਦੇ ਹਨ, ਜਿਸ ਨਾਲ ਕਈ ਬੀਮਾਰੀਆਂ ਦੇ ਸ਼ਿਕਾਰ ਵੀ ਹੋ ਜਾਂਦੇ ਹਨ, ਜਿਵੇਂ ਮਾਨਸਿਕ ਤਣਾਅ, ਦਿਲ ਦੀਆਂ ਬਿਮਾਰੀਆਂ ਅਤੇ ਫਿਰ ਡਿਪਰੈਸ਼ਨ ਆਦਿ। ਅਜਿਹੀ ਸਥਿਤੀ ਵਿੱਚ ਇਹ ਜ਼ਰੂਰੀ ਹੈ ਕਿ ਤੁਸੀਂ ਉਨ੍ਹਾਂ ਭੋਜਨਾਂ ਨੂੰ ਖਾਣ ਦੀ ਕੋਸ਼ਿਸ਼ ਕਰੋ ਜੋ ਟ੍ਰਿਪਟੋਫੈਨ ਨੂੰ ਵਧਾਉਂਦੇ ਹਨ। ਦਰਅਸਲ, ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ (ਐਨਆਈਐਚ) ਦੀ ਇੱਕ ਰਿਪੋਰਟ ਦੱਸਦੀ ਹੈ ਕਿ ਸੌਣ ਤੋਂ 45 ਮਿੰਟ ਪਹਿਲਾਂ ਟ੍ਰਿਪਟੋਫੈਨ ਦਾ ਸੇਵਨ ਨੀਂਦ ਵਧਾਉਣ ਵਿੱਚ ਮਦਦ ਕਰ ਸਕਦਾ ਹੈ। ਟ੍ਰਿਪਟੋਫੈਨ ਇੱਕ ਜ਼ਰੂਰੀ ਅਮੀਨੋ ਐਸਿਡ ਹੈ ਜੋ ਜ਼ਿਆਦਾਤਰ ਪਸ਼ੂ ਮਾਸ, ਪੋਲਟਰੀ ਤੇ ਡੇਅਰੀ ਦੇ ਨਾਲ-ਨਾਲ ਨਟਸ-ਸੀਡਸ, ਸਾਬਤ ਅਨਾਜ ਤੇ ਫਲੀਆਂ ਵਿੱਚ ਪਾਇਆ ਜਾਂਦਾ ਹੈ।
ਟ੍ਰਿਪਟੋਫੈਨ ਸਰੀਰ ਵਿੱਚ ਮੇਲਾਟੋਨਿਨ ਅਤੇ ਸੇਰੋਟੋਨਿਨ ਪੈਦਾ ਕਰਨ ਦਾ ਕੰਮ ਕਰਦਾ ਹੈ। ਮੇਲਾਟੋਨਿਨ ਨੀਂਦ-ਜਾਗਣ ਦੇ ਚੱਕਰ ਨੂੰ ਰੈਗੂਲਰ ਕਰਨ ਵਿੱਚ ਮਦਦ ਕਰਦਾ ਹੈ, ਅਤੇ ਸੇਰੋਟੋਨਿਨ ਭੁੱਖ, ਨੀਂਦ, ਮੂਡ ਅਤੇ ਦਰਦ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ। ਇਸ ਲਈ ਤੁਹਾਨੂੰ ਟ੍ਰਿਪਟੋਫੈਨ ਵਾਲੇ ਇਨ੍ਹਾਂ ਭੋਜਨਾਂ ਦਾ ਸੇਵਨ ਕਰਨਾ ਚਾਹੀਦਾ ਹੈ ਜੋ ਨੀਂਦ ਲਿਆਉਣ ਵਿੱਚ ਮਦਦਗਾਰ ਹੁੰਦਾ ਹੈ।
ਕਿਹੜੀ ਚੀਜ਼ ਖਾਣ ਨਾਲ ਜਲਦੀ ਨੀਂਦ ਆਉਂਦੀ ਹੈ?
1. ਕੇਲਾ ਅਤੇ ਸ਼ਹਿਦ
ਸੌਣ ਤੋਂ ਪਹਿਲਾਂ ਕੇਲੇ ਨੂੰ ਸ਼ਹਿਦ ਵਿੱਚ ਮਿਲਾ ਕੇ ਖਾਓ। ਇਹ ਆਸਾਨੀ ਨਾਲ ਨੀਂਦ ਲੈਣ ਵਿੱਚ ਮਦਦਗਾਰ ਹੈ। ਅਸਲ ‘ਚ ਕੇਲੇ ‘ਚ ਮੌਜੂਦ ਟ੍ਰਿਪਟੋਫੈਨ ਹੁੰਦਾ ਹੈ ਜੋ ਨੀਂਦ ਨੂੰ ਵਧਾਉਂਦਾ ਹੈ। ਤਾਂ ਸ਼ਹਿਦ ਦਾ ਸੇਵਨ ਓਰੇਕਸਿਨ ਰੀਸੈਪਟਰ ਨੂੰ ਸ਼ਾਂਤ ਕਰਦਾ ਹੈ ਜੋ ਦਿਮਾਗ ਨੂੰ ਲੰਬੇ ਸਮੇਂ ਤੱਕ ਜਗਾਈ ਰਖਦਾ ਹੈ। ਇਸ ਨਾਲ ਨੀਂਦ ਆਉਂਦੀ ਹੈ ਅਤੇ ਤੁਸੀਂ ਕੁਝ ਸਮੇਂ ਦੇ ਅੰਦਰ ਹੀ ਸੌਂ ਜਾਂਦੇ ਹੋ।
2. ਬਦਾਮ
ਬਦਾਮ ਸਿਹਤਮੰਦ ਫੈਟ, ਅਮੀਨੋ ਐਸਿਡ ਅਤੇ ਮੈਗਨੀਸ਼ੀਅਮ ਨਾਲ ਭਰਪੂਰ ਹੁੰਦੇ ਹਨ ਜੋ ਨਾ ਸਿਰਫ ਤੁਹਾਨੂੰ ਜਲਦੀ ਸੌਣ ਵਿੱਚ ਮਦਦ ਕਰਦੇ ਹਨ ਬਲਕਿ ਤੁਹਾਡੀ ਨੀਂਦ ਦੀ ਕੁਆਲਿਟੀ ਵਿੱਚ ਵੀ ਸੁਧਾਰ ਕਰਦੇ ਹਨ। ਜੇ ਤੁਸੀਂ ਇੱਕ ਗਲਾਸ ਕੋਸੇ ਦੁੱਧ ਵਿੱਚ ਥੋੜ੍ਹਾ ਜਿਹਾ ਸ਼ਹਿਦ ਅਤੇ ਬਦਾਮ ਮਿਲਾ ਕੇ ਪੀਓਗੇ ਤਾਂ ਤੁਹਾਨੂੰ ਜਲਦੀ ਨੀਂਦ ਆ ਜਾਵੇਗੀ।
3. 1 ਗਲਾਸ ਦੁੱਧ
ਟ੍ਰਿਪਟੋਫੈਨ ਬਣਾਉਣ ਲਈ ਪ੍ਰੋਟੀਨ ਜ਼ਰੂਰੀ ਹੈ। ਜੇਕਰ ਤੁਸੀਂ ਰਾਤ ਨੂੰ ਇਕ ਗਲਾਸ ਦੁੱਧ ਪੀਂਦੇ ਹੋ ਤਾਂ ਇਸ ਦਾ ਤੁਹਾਡੇ ਦਿਮਾਗ ‘ਤੇ ਸ਼ਾਂਤ ਪ੍ਰਭਾਵ ਪੈਂਦਾ ਹੈ। ਨਾਲ ਹੀ ਨਿਊਰੋਨਸ ਨੂੰ ਆਰਾਮ ਮਿਲਦਾ ਹੈ ਅਤੇ ਨੀਂਦ ਜਲਦੀ ਆਉਂਦੀ ਹੈ। ਇਸ ਲਈ ਜੇਕਰ ਤੁਹਾਨੂੰ ਨੀਂਦ ਨਹੀਂ ਆਉਂਦੀ ਤਾਂ ਇਨ੍ਹਾਂ ਚੀਜ਼ਾਂ ਦਾ ਸੇਵਨ ਸ਼ੁਰੂ ਕਰ ਦਿਓ। ਸਰੀਰ ‘ਤੇ ਇਸ ਦਾ ਅਸਰ ਤੁਸੀਂ ਆਸਾਨੀ ਨਾਲ ਦੇਖ ਸਕੋਗੇ। ਇਸ ਲਈ ਦੁੱਧ ਪੀਓ ਜਿਸ ਨਾਲ ਤੁਹਾਨੂੰ ਚੰਗੀ ਨੀਂਦ ਆਵੇਗੀ।
ਇਹ ਵੀ ਪੜ੍ਹੋ : ਨਿੱਕੀ ਜਿਹੀ ਗੱਲ ਦਾ ਪੈ ਗਿਆ ਪਵਾੜਾ, SI ਤੇ ਉਸ ਦੇ ਘਰਵਾਲੇ ਨੇ ਗੁਆਂਢੀ ਦਾ ਕਰ ਦਿੱਤਾ ਬੁਰਾ ਹਾਲ
ਇਨ੍ਹਾਂ ਗੱਲਾਂ ਦਾ ਵੀ ਰੱਖੋ ਧਿਆਨ
- ਸਿਹਤ ਮਾਹਿਰਾਂ ਦਾ ਕਹਿਣਾ ਹੈ, ਤੁਸੀਂ ਜੀਵਨਸ਼ੈਲੀ ਦੀਆਂ ਆਦਤਾਂ ਨੂੰ ਸੁਧਾਰ ਕੇ ਆਪਣੀ ਨੀਂਦ ਦੀ ਕੁਆਲਿਟੀ ਵਿੱਚ ਸੁਧਾਰ ਕਰ ਸਕਦੇ ਹੋ। ਇਸ ਦੇ ਲਈ ਕੁਝ ਆਦਤਾਂ ਵੱਲ ਧਿਆਨ ਦੇਣਾ ਚਾਹੀਦਾ ਹੈ।
- ਹਰ ਰੋਜ਼ ਇੱਕੋ ਸਮੇਂ ‘ਤੇ ਸੌਣ ਅਤੇ ਸਵੇਰੇ ਇੱਕੋ ਸਮੇਂ ‘ਤੇ ਉੱਠਣ ਦੀ ਆਦਤ ਬਣਾਓ।
- ਯਕੀਨੀ ਬਣਾਓ ਕਿ ਤੁਹਾਡਾ ਬੈਡਰੂਮ ਸ਼ਾਂਤ, ਹਨੇਰੇ ਵਾਲਾ ਅਤੇ ਆਰਾਮਦਾਇਕ ਹੈ।
- ਸੌਣ ਤੋਂ ਪਹਿਲਾਂ ਟੀਵੀ, ਕੰਪਿਊਟਰ ਅਤੇ ਸਮਾਰਟ ਫ਼ੋਨ ਵਰਗੇ ਇਲੈਕਟ੍ਰਾਨਿਕ ਉਪਕਰਨਾਂ ਦੀ ਵਰਤੋਂ ਨਾ ਕਰੋ।
- ਸੌਣ ਤੋਂ ਪਹਿਲਾਂ ਭਾਰੀ ਭੋਜਨ, ਕੈਫੀਨ ਅਤੇ ਸ਼ਰਾਬ ਪੀਣ ਤੋਂ ਵੀ ਪਰਹੇਜ਼ ਕਰੋ।
- ਦਿਨ ਦੇ ਦੌਰਾਨ ਸਰੀਰਕ ਤੌਰ ‘ਤੇ ਸਰਗਰਮ ਰਹਿਣ ਨਾਲ ਤੁਹਾਨੂੰ ਰਾਤ ਨੂੰ ਚੰਗੀ ਨੀਂਦ ਲੈਣ ਵਿੱਚ ਮਦਦ ਮਿਲ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -: