ਤਿਰੂਮਾਲਾ ਤਿਰੂਪਤੀ ਦੇਵਸਥਾਨਮ ਨੇ ਪਹਿਲੀ ਵਾਰ ਮੰਦਰ ਦੀ ਕੁੱਲ ਜਾਇਦਾਦ ਦਾ ਐਲਾਨ ਕੀਤਾ ਹੈ। ਰਿਪੋਰਟ ਮੁਤਾਬਕ ਸ਼ਨੀਵਾਰ ਨੂੰ ਇਕ ਵਾਈਟ ਪੇਪਰ ਜਾਰੀ ਕੀਤਾ ਗਿਆ ਹੈ, ਜਿਸ ‘ਚ ਦੱਸਿਆ ਗਿਆ ਹੈ ਕਿ ਮੰਦਰ ਦੇ ਰਾਸ਼ਟਰੀਕ੍ਰਿਤ ਬੈਂਕਾਂ ‘ਚ 5,300 ਕਰੋੜ ਰੁਪਏ ਦਾ 10.3 ਟਨ ਸੋਨਾ ਅਤੇ 15,938 ਕਰੋੜ ਦੀ ਨਕਦੀ ਜਮ੍ਹਾ ਹੈ। ਮੰਦਰ ਦੀ ਕੁੱਲ ਜਾਇਦਾਦ 2.26 ਲੱਖ ਕਰੋੜ ਰੁਪਏ ਹੈ।
ਟਰੱਸਟ ਦੇ ਕਾਰਜਕਾਰੀ ਅਧਿਕਾਰੀ ਏਵੀ ਧਰਮਾ ਰੈੱਡੀ ਨੇ ਦੱਸਿਆ ਕਿ ਮੌਜੂਦਾ ਟਰੱਸਟ ਬੋਰਡ ਨੇ 2019 ਤੋਂ ਆਪਣੇ ਨਿਵੇਸ਼ ਦਿਸ਼ਾ-ਨਿਰਦੇਸ਼ਾਂ ਨੂੰ ਮਜ਼ਬੂਤ ਕੀਤਾ ਹੈ। 2019 ‘ਚ ਕਈ ਬੈਂਕਾਂ ‘ਚ 13,025 ਕਰੋੜ ਦੀ ਨਕਦੀ ਸੀ, ਜੋ ਵਧ ਕੇ 15,938 ਕਰੋੜ ਹੋ ਗਈ ਹੈ। ਪਿਛਲੇ ਤਿੰਨ ਸਾਲਾਂ ਵਿੱਚ ਨਿਵੇਸ਼ ਵਿੱਚ 2,900 ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਦੂਜੇ ਪਾਸੇ, ਟੀਟੀਡੀ ਕੋਲ ਟਰੱਸਟ ਦੇ ਸਾਂਝੇ ਬੈਂਕ-ਵਾਈਸ ਨਿਵੇਸ਼ ਵਿੱਚ 2019 ਵਿੱਚ 7339.74 ਟਨ ਸੋਨਾ ਜਮ੍ਹਾਂ ਸੀ, ਜੋ ਪਿਛਲੇ ਤਿੰਨ ਸਾਲਾਂ ਵਿੱਚ 2.9 ਟਨ ਵਧਿਆ ਹੈ।
TTD ਨੇ ਕੁਝ ਸੋਸ਼ਲ ਮੀਡੀਆ ਰਿਪੋਰਟਾਂ ਨੂੰ ਖਾਰਜ ਕਰ ਦਿੱਤਾ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਟਰੱਸਟ ਦੇ ਚੇਅਰਮੈਨ ਅਤੇ ਬੋਰਡ ਨੇ ਆਂਧਰਾ ਪ੍ਰਦੇਸ਼ ਸਰਕਾਰ ਦੀਆਂ ਪ੍ਰਤੀਭੂਤੀਆਂ ‘ਤੇ ਫੰਡਾਂ ਦਾ ਨਿਵੇਸ਼ ਕੀਤਾ ਸੀ। ਟੀਟੀਡੀ ਨੇ ਕਿਹਾ ਕਿ ਅਜਿਹਾ ਨਹੀਂ ਕੀਤਾ ਗਿਆ, ਸਗੋਂ ਬਾਕੀ ਫੰਡ ਅਨੁਸੂਚਿਤ ਬੈਂਕਾਂ ਵਿੱਚ ਨਿਵੇਸ਼ ਕੀਤੇ ਗਏ ਹਨ।
ਟਰੱਸਟ ਵੱਲੋਂ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਸ੍ਰੀਵਾਰੀ ਦੇ ਸ਼ਰਧਾਲੂਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਅਜਿਹੇ ਕੂੜ ਪ੍ਰਚਾਰ ਵਿੱਚ ਵਿਸ਼ਵਾਸ ਨਾ ਕਰਨ। ਬੈਂਕਾਂ ਵਿੱਚ ਜਮ੍ਹਾ ਨਕਦੀ ਅਤੇ ਸੋਨੇ ਦਾ ਨਿਵੇਸ਼ ਬਹੁਤ ਹੀ ਪਾਰਦਰਸ਼ੀ ਅਤੇ ਸਹੀ ਢੰਗ ਨਾਲ ਕੀਤਾ ਜਾਂਦਾ ਹੈ।
ਦਾਨ ਦੇ ਲਿਹਾਜ਼ ਨਾਲ ਦੁਨੀਆ ਦਾ ਸਭ ਤੋਂ ਅਮੀਰ ਮੰਦਰ ਆਂਧਰਾ ਪ੍ਰਦੇਸ਼ ਦਾ ਤਿਰੁਮਾਲਾ ਤਿਰੂਪਤੀ ਮੰਦਰ ਹੈ। ਮੰਦਿਰ ਦੀਆਂ ਵੱਖ-ਵੱਖ ਥਾਵਾਂ ‘ਤੇ 7 ਹਜ਼ਾਰ 123 ਏਕੜ ਵਿਚ ਫੈਲੀਆਂ ਕੁੱਲ 960 ਜਾਇਦਾਦਾਂ ਹਨ। ਚਾਂਦੀ ਤੋਂ ਲੈ ਕੇ ਕੀਮਤੀ ਪੱਥਰ, ਸਿੱਕੇ, ਕੰਪਨੀ ਦੇ ਸ਼ੇਅਰ ਅਤੇ ਜਾਇਦਾਦ ਵਰਗੀਆਂ ਚੀਜ਼ਾਂ ਵੀ ਇੱਥੇ ਦਾਨ ਕੀਤੀਆਂ ਜਾਂਦੀਆਂ ਹਨ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਦੱਖਣੀ ਭਾਰਤ ਦੇ ਸਾਰੇ ਮੰਦਰ ਆਪਣੀ ਸ਼ਾਨ ਅਤੇ ਸੁੰਦਰਤਾ ਲਈ ਮਸ਼ਹੂਰ ਹਨ, ਪਰ ਤਿਰੂਪਤੀ ਬਾਲਾਜੀ ਮੰਦਰ ਸਭ ਤੋਂ ਪ੍ਰਸਿੱਧ ਹੈ। ਤਿਰੂਪਤੀ ਬਾਲਾਜੀ ਮੰਦਿਰ ਆਂਧਰਾ ਪ੍ਰਦੇਸ਼ ਦੇ ਚਿਤੂਰ ਜ਼ਿਲ੍ਹੇ ਵਿੱਚ ਹੈ। ਇਸ ਮੰਦਰ ਨੂੰ ਭਾਰਤ ਦਾ ਸਭ ਤੋਂ ਅਮੀਰ ਮੰਦਰ ਮੰਨਿਆ ਜਾਂਦਾ ਹੈ, ਕਿਉਂਕਿ ਇੱਥੇ ਹਰ ਰੋਜ਼ ਕਰੋੜਾਂ ਰੁਪਏ ਦਾ ਦਾਨ ਆਉਂਦਾ ਹੈ।