ਟੋਕੀਓ ਓਲੰਪਿਕ ਖੇਡਾਂ ਦੀ ਭਾਰਤ ਦੀ ਸਟਾਰ ਜੇਤੂ ਲਵਲੀਨਾ ਬੋਰਗੋਹੈਨ ਜਿਥੇ ਕਾਮਨਵੈਲਥ ਖੇਡਾਂ ਦੀ ਤਿਆਰੀ ਵਿਚ ਬਿਜ਼ੀ ਹੈ ਉਥੇ ਉਨ੍ਹਾਂ ਨੇ ਬਾਕਸਿੰਗ ਫੈਡਰੇਸ਼ਨ ਆਫ ਇੰਡੀਆ ‘ਤੇ ਉਨ੍ਹਾਂ ਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ ਹੈ।
ਲਵਲੀਨਾ ਨੇ ਟਵੀਟ ਕਰਦੇ ਹੋਏ ਕਿਹਾ ਕਿ ਬਹੁਤ ਹੀ ਜ਼ਿਆਦਾ ਦੁੱਖ ਨਾਲ ਮੈਨੂੰ ਕਹਿਣ ਪੈ ਰਿਹਾ ਹੈ ਕਿ ਮੈਂ ਬਹੁਤ ਜ਼ਿਆਦਾ ਸ਼ੋਸ਼ਿਤ ਮਹਿਸੂਸ ਕਰ ਰਹੀ ਹਾਂ। ਓਲੰਪਿਕ ਖੇਡਾਂ ਵਿਚ ਮੇਰੀ ਤਮਗਾ ਜਿੱਤਣ ਵਿਚ ਮਦਦ ਕਰਨ ਵਾਲੇ ਮੇਰੇ ਕੋਚਾਂ ਨੂੰ ਹਰ ਵਾਰ ਟ੍ਰੇਨਿੰਗ ਦੀ ਪ੍ਰਕਿਰਿਆ ਤੇ ਪ੍ਰਤੀਯੋਗਤਾ ਤੋਂ ਹਟਾ ਦਿੱਤਾ ਗਿਆ। ਇਨ੍ਹਾਂ ਵਿਚੋਂ ਇੱਕ ਕੋਚ ਸੰਧਿਆ ਗੁਰੂੰਗ ਜੀ ਹਨ, ਜੋ ਦ੍ਰੋਣਾਚਾਰੀਆ ਪੁਰਸਕਾਰ ਜੇਤੂ ਹਨ। ਕਈ ਵਾਰ ਕਹਿਣ ਦੇ ਬਾਵਜੂਦ ਉਨ੍ਹਾਂ ਨੂੰ ਬਹੁਤ ਦੇਰੀ ਨਾਲ ਮੇਰੀ ਟ੍ਰੇਨਿੰਗ ਦੀ ਇਜਾਜ਼ਤ ਦਿੱਤੀ ਗਈ। ਇਸ ਨਾਲ ਮੇਰੀ ਟ੍ਰੇਨਿੰਗ ‘ਤੇ ਅਸਰ ਪੈਂਦਾ ਹੈ ਤੇ ਮੈਂ ਬਹੁਤ ਹੀ ਪ੍ਰੇਸ਼ਾਨ ਮਹਿਸੂਸ ਕਰਦੀ ਹਾਂ।
ਉਨ੍ਹਾਂ ਕਿਹਾ ਕਿ ਹੁਣ ਮੇਰੀ ਕੋਚ ਸੰਧਿਆ ਗੁਰੂੰਗ ਕਾਮਨਵੈਲਥ ਵਿਲੇਜ ਤੋਂ ਬਾਹਰ ਹਨ ਕਿਉਂਕਿ ਉਨ੍ਹਾਂ ਨੂੰ ਅੰਦਰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਤੇ ਖੇਡ ਸ਼ੁਰੂ ਹੋਣ ਤੋਂ ਠੀਕ 8 ਦਿਨ ਪਹਿਲਾਂ ਇਸ ਦਾ ਅਸਰ ਮੇਰੀ ਟ੍ਰੇਨਿੰਗ ‘ਤੇ ਪਿਆ ਹੈ। ਮੇਰੇ ਕਹਿਣ ਦੇ ਬਾਵਜੂਦ ਮੇਰੇ ਬਾਕੀ ਦੂਜੇ ਕੋਚਾਂ ਨੂੰ ਵਾਪਸ ਭਾਰਤ ਭੇਜ ਦਿੱਤਾ ਗਿਆ। ਮੇਰੀ ਸਮਝ ਨਹੀਂ ਆ ਰਿਹਾ ਕਿ ਮੈਂ ਆਪਣਾ ਧਿਆਨ ਖੇਡਾਂ ‘ਤੇ ਕਿਵੇਂ ਲਗਾਵਾਂ। ਅਜਿਹੇ ਹੀ ਹਾਲਾਤ ਨੇ ਪਿਛਲੀ ਵਿਸ਼ਵ ਚੈਂਪੀਅਨਸ਼ਿਪ ਵਿਚ ਮੇਰੇ ਪ੍ਰਦਰਸ਼ਨ ‘ਤੇ ਅਸਰ ਪਾਇਆ ਸੀ। ਮੈਂ ਨਹੀਂ ਚਾਹੁੰਦੀ ਕਿ ਇਹ ਸਿਆਸਤ ਮੇਰੇ ਰਾਸ਼ਟਰੀ ਖੇਡਾਂ ਦੇ ਪ੍ਰਦਰਸ਼ਨ ‘ਤੇ ਵੀ ਅਸਰ ਪਾਵੇ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਦੱਸ ਦੇਈਏ ਕਿ ਲਵਲੀਨਾ ਨੇ ਪਿਛਲੇ ਸਾਲ ਓਲੰਪਿਕ ਖੇਡਾਂ ਵਿਚ ਕਾਂਸੇ ਦਾ ਤਮਗਾ ਜਿੱਤਿਆ ਸੀ। ਬੋਰਗੋਹੈਨ ਹੁਣ ਸੈਮੀਫਾਈਨਲ ਵਿਚ ਵਾਲਵੇਟ ਕੈਟਾਗਿਰੀ ਵਿਚ ਮੌਜੂਦਾ ਵਿਸ਼ਵ ਚੈਂਪੀਅਨ ਬੁਸੇਨਾਜ ਦੇ ਹੱਥੋਂ ਹਾਰ ਗਈ ਸੀ। ਇਸ ਦਰਮਿਆਨ ਉਸ ਨੇ ਕਈ ਚੰਗੇ ਪ੍ਰਦਰਸ਼ਨ ਕੀਤੇ ਤੇ ਲਵਲੀਨਾ ਨੂੰ ਸ਼ੁਰੂ ਹੋਣ ਵਾਲੇ ਕਾਮਨਵੈਲਥ ਖੇਡਾਂ ਵਿਚ ਸੋਨ ਤਮਗਾ ਜਿੱਤਣ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ।