ਸੰਗੀਤ ਜਾਂ ਗੀਤ ਸੁਣਨਾ ਕੌਣ ਪਸੰਦ ਨਹੀਂ ਕਰਦਾ? ਅਜਿਹਾ ਮੰਨਿਆ ਜਾਂਦਾ ਹੈ ਕਿ ਚੰਗਾ ਸੰਗੀਤ ਸੁਣਨ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ। ਕਈ ਵਾਰ ਅਜਿਹੇ ਐਕਸਪੈਰੀਮੈਂਟ ਕੀਤੇ ਗਏ ਹਨ ਜਦੋਂ ਹਸਪਤਾਲ ਵਿੱਚ ਮਰੀਜ਼ ਦਾ ਮਨਪਸੰਦ ਸੰਗੀਤ ਵਜਾਇਆ ਜਾਂਦਾ ਹੈ ਅਤੇ ਉਹ ਠੀਕ ਵੀ ਹੋਣ ਲੱਗਦਾ ਹੈ। ਵੈਸੇ ਤਾਂ ਅੱਜ-ਕੱਲ੍ਹ ਜ਼ਿਆਦਾਤਰ ਲੋਕ ਤੇਜ਼ ਸੰਗੀਤ ਸੁਣਨਾ ਪਸੰਦ ਕਰਦੇ ਹਨ, ਪਰ ਕੁਝ ਲੋਕ ਸਲੋਅ ਮਿਊਜ਼ਿਕ ਵੀ ਪਸੰਦ ਕਰਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਦੁਨੀਆ ‘ਚ ਇਕ ਅਜਿਹੀ ਜਗ੍ਹਾ ਹੈ ਜਿੱਥੇ ਬਹੁਤ ਤੇਜ਼ ਜਾਂ ਬਹੁਤ ਹੌਲੀ ਸੰਗੀਤ ਚਲਾਉਣ ‘ਤੇ ਪਾਬੰਦੀ ਲਗਾਈ ਗਈ ਹੈ। ਜੀ ਹਾਂ, ਇਸ ਜਗ੍ਹਾ ਦਾ ਨਾਮ ਚੇਚਨਿਆ ਹੈ।
ਭਾਵੇਂ ਚੇਚਨਿਆ ਰੂਸ ਦਾ ਹਿੱਸਾ ਹੈ ਪਰ ਇਸ ਨੂੰ ਵੱਖਰਾ ਦੇਸ਼ ਬਣਾਉਣ ਲਈ ਕਈ ਜੰਗਾਂ ਹੋਈਆਂ ਹਨ। ਹਾਲਾਂਕਿ ਦਿਲਚਸਪ ਗੱਲ ਇਹ ਹੈ ਕਿ ਚੇਚਨੀਆ ਦਾ ਵੀ ਰੂਸ ਤੋਂ ਵੱਖਰਾ ਰਾਸ਼ਟਰਪਤੀ ਹੈ। ਇਸ ਤੋਂ ਇਲਾਵਾ ਇੱਥੇ ਇੱਕ ਵੱਖਰਾ ਸੰਵਿਧਾਨ ਵੀ ਹੈ। ਓਡੀਟੀ ਸੈਂਟਰਲ ਨਾਮਕ ਇੱਕ ਵੈਬਸਾਈਟ ਮੁਤਾਬਕ ਚੇਚਨਿਆ ਨੇ ਹਾਲ ਹੀ ਵਿੱਚ ਰੂਸੀ ਡਾਂਸ ਮਿਊਜ਼ਿਕ ‘ਤੇ ਪਾਬੰਦੀ ਲਗਾ ਦਿੱਤੀ ਹੈ, ਜਿਸ ਨੂੰ ਜਾਂ ਤਾਂ ਬਹੁਤ ਤੇਜ਼ ਜਾਂ ਬਹੁਤ ਸਲੋਅ ਮੰਨਿਆ ਜਾਂਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਪਾਬੰਦੀ ਪ੍ਰਦੂਸ਼ਣ ਨਾਲ ਲੜਨ ਦੀ ਅਜੀਬ ਕੋਸ਼ਿਸ਼ ਵਜੋਂ ਲਾਈ ਗਈ ਹੈ।
ਇਹ ਵੀ ਪੜ੍ਹੋ : ਫੈਨ ਦਾ ਜਨੂੰਨ! ਧੋਨੀ ਦੀ ਇੱਕ ਝਲਕ ਲਈ ਖਰਚ ਦਿੱਤੇ 64,000 ਰੁ., ਨਹੀਂ ਭਰੀ ਧੀ ਦੀ ਫੀਸ
ਚੇਚਨਿਆ ਦੇ ਸੱਭਿਆਚਾਰ ਮੰਤਰੀ, ਮੂਸਾ ਦਾਦਾਯੇਵ ਨੇ ਹਾਲ ਹੀ ਵਿੱਚ ਇੱਕ ਬਿਆਨ ਦਿੱਤਾ ਹੈ ਜੋ ਜ਼ਿਆਦਾਤਰ ਆਧੁਨਿਕ ਡਾਂਸ ਮਿਊਜ਼ਿਕ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਅਪਰਾਧ ਐਲਾਨ ਕਰਦਾ ਹੈ, ਜੋ ਆਮ ਤੌਰ ‘ਤੇ ਦੁਨੀਆ ਭਰ ਦੇ ਕਲੱਬਾਂ ਵਿੱਚ ਵਜਾਏ ਜਾਂਦੇ ਹਨ। ਦਾਦਾਯੇਵ ਦਾ ਕਹਿਣਾ ਹੈ ਕਿ ਚੇਚਨ ਮਾਨਸਿਕਤਾ ਅਤੇ ਤਾਲ ਦੀ ਭਾਵਨਾ ਦੇ ਅਨੁਕੂਲ ਹੋਣ ਲਈ ਸਾਰੇ ਮਿਊਜ਼ਿਕਲ, ਵੋਕਲ ਅਤੇ ਕੋਰੀਓਗ੍ਰਾਫਿਕ ਕੰਮਾਂ ਨੂੰ 80-116 ਬੀਟਸ ਦੀ ਰਫਤਾਰ ਮੁਤਾਬਕ ਹੋਣਾ ਚਾਹੀਦਾ ਹੈ। ਰੂਸੀ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਚੇਚਨਿਆ ਦੇ ਕਲਾਕਾਰਾਂ ਨੂੰ 1 ਜੂਨ ਤੱਕ ਦਾ ਸਮਾਂ ਦਿੱਤਾ ਗਿਆ ਹੈ ਕਿ ਉਹ ਕਿਸੇ ਵੀ ਸੰਗੀਤ ਨੂੰ ਦੁਬਾਰਾ ਲਿਖਣ, ਜੋਕਿ ਨਵੀਆਂ ਜ਼ਰੂਰਤਾਂ ਨੂੰ ਪੂਰਾ ਨਹੀਂ ਕਰਦਾ ਹੈ।
ਮੂਸਾ ਦਾਦਾਯੇਵ ਦਾ ਕਹਿਣਾ ਹੈ ਕਿ ਚੇਚਨ ਗਣਰਾਜ ਦੇ ਮੁਖੀ ਰਮਜ਼ਾਨ ਅਖਮਾਤੋਵਿਚ ਕਾਦਿਰੋਵ ਦੀ ਸਹਿਮਤੀ ਨਾਲ ਸਾਰੇ ਤੇਜ਼ ਅਤੇ ਹੌਲੀ ਸੰਗੀਤ ‘ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਨਵੇਂ ਨਿਯਮ ਤਹਿਤ ਚੇਚਨਿਆ ਵਿੱਚ ਕੋਈ ਵੀ ਪੌਪ, ਡਿਸਕੋ ਜਾਂ ਰੌਕ ਮਿਊਜ਼ਿਕ ਨਹੀਂ ਚਲਾ ਸਕੇਗਾ ਅਤੇ ਨਾ ਹੀ ਕਿਸੇ ਸੰਗੀਤਕਾਰ ਨੂੰ ਅਜਿਹੇ ਗੀਤ ਬਣਾਉਣ ਦੀ ਇਜਾਜ਼ਤ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -: