ਅੱਜ ਯਾਨੀ 12 ਫਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼੍ਰੀਲੰਕਾ ਅਤੇ ਮਾਰੀਸ਼ਸ ਵਿੱਚ ਯੂਪੀਆਈ ਯਾਨੀ ‘ਯੂਨੀਫਾਈਡ ਪੇਮੈਂਟ ਇੰਟਰਫੇਸ’ ਸੇਵਾ ਲਾਂਚ ਕਰਨਗੇ। ਸ੍ਰੀਲੰਕਾ ਅਤੇ ਮਾਰੀਸ਼ਸ ਵਿੱਚ ਇਹ ਸੇਵਾਵਾਂ ਸ਼ੁਰੂ ਹੋਣ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਲੋਕ ਆਪੋ-ਆਪਣੇ ਸਥਾਨਾਂ ‘ਤੇ ਇਨ੍ਹਾਂ ਦੀ ਵਰਤੋਂ ਕਰ ਸਕਣਗੇ।
ਉਥੇ ਹੀ ਮਾਰੀਸ਼ਸ ਦੇ ਲੋਕ ਭਾਰਤ ਵਿੱਚ ਵੀ UPI ਪੇਮੈਂਟ ਕਰ ਸਕਣਗੇ। ਇਸ ਦੇ ਨਾਲ ਹੀ ਭਾਰਤ ਦੇ ਲੋਕ ਦੋਵਾਂ ਦੇਸ਼ਾਂ ਵਿੱਚ UPI ਰਾਹੀਂ ਭੁਗਤਾਨ ਕਰ ਸਕਣਗੇ। ਹਾਲ ਹੀ ਵਿੱਚ ਫਰਾਂਸ ਵਿੱਚ ਵੀ UPI ਸੇਵਾ ਸ਼ੁਰੂ ਕੀਤੀ ਗਈ ਹੈ। ਹੁਣ ਲੋਕ UPI ਰਾਹੀਂ ਆਈਫਲ ਟਾਵਰ ਲਈ ਟਿਕਟ ਬੁੱਕ ਕਰ ਸਕਣਗੇ।
ਅੱਜ ਦਾ ਲਾਂਚ ਇਵੈਂਟ ਦੁਪਹਿਰ 1.00 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਹੋਵੇਗਾ। ਇਸ ਵਿੱਚ ਪੀਐਮ ਮੋਦੀ ਦੇ ਨਾਲ ਸ਼੍ਰੀਲੰਕਾ ਦੇ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਅਤੇ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਪ੍ਰਵਿੰਦ ਜੁਗਨਾਥ ਸਮੇਤ ਤਿੰਨਾਂ ਦੇਸ਼ਾਂ ਦੇ ਸੈਂਟਰਲ ਬੈਂਕ ਗਵਰਨਰ ਵੀ ਮੌਜੂਦ ਰਹਿਣਗੇ। ਵਿਦੇਸ਼ ਮੰਤਰਾਲੇ ਨੇ ਨੋਟੀਫਿਕੇਸ਼ਨ ਰਾਹੀਂ ਇਹ ਜਾਣਕਾਰੀ ਦਿੱਤੀ ਹੈ।
ਪੀਐਮ ਮੋਦੀ ਮਾਰੀਸ਼ਸ ਵਿੱਚ UPI ਸੇਵਾ ਦੇ ਨਾਲ RuPay ਕਾਰਡ ਸੇਵਾ ਵੀ ਲਾਂਚ ਕਰਨਗੇ, ਜਿਸ ਤੋਂ ਬਾਅਦ ਮਾਰੀਸ਼ਸ ਦੇ ਬੈਂਕ RuPay ਵਿਧੀ ਦੇ ਅਧਾਰ ‘ਤੇ ਕਾਰਡ ਜਾਰੀ ਕਰ ਸਕਣਗੇ। ਇਸ ਨਾਲ ਦੋਵਾਂ ਦੇਸ਼ਾਂ ਦੇ ਲੋਕ ਆਪਣੇ-ਆਪਣੇ ਦੇਸ਼ ਦੇ ਨਾਲ-ਨਾਲ ਇਕ-ਦੂਜੇ ਦੇ ਸਥਾਨਾਂ ‘ਤੇ ਵੀ ਇਨ੍ਹਾਂ ਕਾਰਡਾਂ ਰਾਹੀਂ ਮਿਲਣ ਵਾਲੀਆਂ ਸੇਵਾਵਾਂ ਦੀ ਵਰਤੋਂ ਕਰ ਸਕਣਗੇ।
ਇਹ ਵੀ ਪੜ੍ਹੋ : ਕਿਸਾਨਾਂ ਦੀ ਦਿੱਲੀ ਕੂਚ ਦੀ ਤਿਆਰੀ, ਫਤਿਹਗੜ੍ਹ ਸਾਹਿਬ ਵਿਖੇ ਹੋਣਗੇ ਇਕੱਠੇ, ਅੱਜ ਕੇਂਦਰੀ ਮੰਤਰੀਆਂ ਨਾਲ ਮੀਟਿੰਗ
ਜ਼ਿਕਰਯੋਗ ਹੈ ਕਿ ਫਰਾਂਸ ਵਿੱਚ ਭਾਰਤੀ ਦੂਤਾਵਾਸ ਨੇ 2 ਫਰਵਰੀ ਨੂੰ ਪੈਰਿਸ ਵਿੱਚ ਆਈਫਲ ਟਾਵਰ ਵਿੱਚ ਯੂਨੀਫਾਈਡ ਪੇਮੈਂਟ ਇੰਟਰਫੇਸ (ਯੂਪੀਆਈ) ਦੀ ਰਸਮੀ ਸ਼ੁਰੂਆਤ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ- ਇਹ ਦੇਖ ਕੇ ਬਹੁਤ ਚੰਗਾ ਲੱਗਾ। ਖੁਸ਼ੀ ਹੋਈ। ਇਹ UPI ਨੂੰ ਗਲੋਬਲ ਬਣਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਇਸ ਨਾਲ ਡਿਜੀਟਲ ਭੁਗਤਾਨ ਨੂੰ ਉਤਸ਼ਾਹਿਤ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ –