ਵਿਜੀਲੈਂਸ ਨੇ ਧੋਖਾਧੜੀ ਦੇ ਮਾਮਲੇ ਵਿਚ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ‘ਤੇ ਆਪਣੇ ਕਾਰਜਕਾਲ ਦੌਰਾਨ ਘਪਲੇ ਦੇ ਦੋਸ਼ ਲੱਗੇ ਹਨ। ਉਨ੍ਹਾਂ ਨੇ ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਦੀ ਡੀ ਬਲਾਕ ਵਿੱਚ ਇੱਕ ਕੋਠੀ ’ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸੀ।
ਜਾਣਕਾਰੀ ਮੁਤਾਬਕ ਸੋਹਣ ਸਿੰਘ ਪੁੱਤਰ ਜੱਸਾ ਸਿੰਘ ਨੇ ਆਪਣੇ ਵਕੀਲ ਕੁਲਵੰਤ ਰਾਏ ਰਾਹੀਂ ਦਾਅਵਾ ਕੀਤਾ ਸੀ ਕਿ ਉਸ ਨੂੰ ਸਾਲ 1988 ਵਿਚ ਪਲਾਟ ਨੰਬਰ 204-ਡੀ ਰਣਜੀਤ ਐਵੀਨਿਊ ਵਿਚ ਉਨ੍ਹਾਂ ਨੂੰ ਅਲਾਟ ਕੀਤਾ ਗਿਆ ਸੀ ਪਰ ਬਿਆਨਾ ਰਾਸ਼ੀ 7 ਜਨਵਰੀ 1988 ਨੂੰ 4000 ਰੁਪਏ ਜਮ੍ਹਾ ਕੀਤੇ ਗਏ ਸਨ ਪਰ ਇਸ ਸਬੰਧੀ ਕੋਈ ਅਲਾਟਮੈਂਟ ਜਾਰੀ ਨਹੀਂ ਕੀਤੀ ਗਈ। ਨਗਰ ਸੁਧਾਰ ਟਰੱਸਟ ਨੇ 11-05-2011 ਨੂੰ ਸਿਵਲ ਮੁਕੱਦਮਾ ਦਾਇਰ ਕੀਤਾ ਸੀ।
ਸੋਹਨ ਸਿੰਘ ਵੱਲੋਂ ਇਹ ਮੁਕੱਦਮਾ 23 ਸਾਲਾਂ ਦੇ ਵਕਫੇ ਮਗਰੋਂ ਵਧੀਕ ਸਿਵਲ ਜੱਜ (ਸੀਨੀਅਰ ਡਵੀਜ਼ਨ) ਦੀ ਅਦਾਲਤ ਵਿਚ ਦਾਇਰ ਕੀਤਾ ਗਿਆ ਸੀ, ਜਿਸ ਨੂੰ ਅਦਾਲਤ ਨੇ 30-07-2012 ਨੂੰ ਖਾਰਜ ਕਰ ਦਿੱਤਾ ਸੀ। ਪਹਿਲੀ ਅਪੀਲ 19-3-2013 ਨੂੰ ਖਾਰਜ ਕਰ ਦਿੱਤੀ ਗਈ ਸੀ, ਜਦਕਿ ਦੂਜੀ ਅਪੀਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 13-02-2020 ਨੂੰ ਖਾਰਜ ਕਰ ਦਿੱਤੀ ਸੀ।
ਦਿਨੇਸ਼ ਬੱਸੀ, ਉਸ ਦੇ ਨਜ਼ਦੀਕੀ ਰਾਘਵ ਸ਼ਰਮਾ ਅਤੇ ਵਿਕਾਸ ਖੰਨਾ ਨੇ ਮਿਲੀਭੁਗਤ ਨਾਲ ਇਹ ਪਲਾਟ ਸੁਰਜੀਤ ਕੌਰ ਪੁੱਤਰੀ ਸੋਹਣ ਸਿੰਘ ਨੂੰ ਅਲਾਟ ਕੀਤਾ ਅਤੇ ਧੋਖੇ ਨਾਲ 25-06-2021 ਨੂੰ ਆਪਣੇ ਵਕੀਲ ਵਿਕਾਸ ਖੰਨਾ ਰਾਹੀਂ 1410 ਪ੍ਰਤੀ ਵਰਗ ਗਜ਼ ਦੇ ਹਿਸਾਬ ਨਾਲ ਉਸ ਨੂੰ ਦੇ ਦਿੱਤਾ, ਜਦਕਿ ਉਸ ਦੀ ਕੀਮਤ ਮਾਰਕੀਟ 70,000 ਰੁਪਏ ਪ੍ਰਤੀ ਵਰਗ ਗਜ਼ ਸੀ।
ਵੀਡੀਓ ਲਈ ਕਲਿੱਕ ਕਰੋ -: