ਵਿਰਾਟ ਕੋਹਲੀ ਕਦੇ ਵੀ ਲਾਈਮਲਾਈਟ ਤੋਂ ਦੂਰ ਨਹੀਂ ਰਹਿ ਸਕਦੇ। ਖੁਦ ਵਿਰਾਟ ਕੋਹਲੀ ਵੀ ਇਸ ਨੂੰ ਇੰਜੁਆਏ ਕਰਦੇ ਹੋਣਗੇ, ਪਰ ਜਦੋਂ ਗੱਲ ਨਿੱਜਤਾ ਦੀ ਆਉਂਦੀ ਹੈ ਤਾਂ ਹਰ ਕੋਈ ਚਾਹੇਗਾ ਕਿ ਉਨ੍ਹਾਂ ਦੀ ਪ੍ਰਾਈਵੇਸੀ ਦਾ ਖਿਆਲ ਰੱਖਿਆ ਜਾਵੇ। ਹਾਲਾਂਕਿ ਆਸਟ੍ਰੇਲੀਆ ‘ਚ ਇਕ ਹੋਟਲ ਸਟਾਫ ਨੇ ਵਿਰਾਟ ਕੋਹਲੀ ਦੇ ਕਮਰੇ ਦਾ ਵੀਡੀਓ ਲੀਕ ਕਰ ਦਿੱਤਾ, ਜਿਸ ਕਰਕੇ ਉਹ ਕਾਫੀ ਗੁੱਸੇ ‘ਚ ਹਨ। ਹਾਲਾਂਕਿ, ਉਹ ਇਸ ਬਾਰੇ ਸ਼ਿਕਾਇਤ ਨਹੀਂ ਕਰਨਾ ਚਾਹੁੰਦੇ ਹਨ।
ਦਰਅਸਲ, ਸੋਮਵਾਰ 31 ਅਕਤੂਬਰ ਨੂੰ ਵਿਰਾਟ ਕੋਹਲੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸੀ, ਜੋ ਉਨ੍ਹਾਂ ਦੇ ਹੋਟਲ ਦੇ ਕਮਰੇ ਦਾ ਸੀ। ਹੋਟਲ ਦੇ ਦੋ ਕਰਮਚਾਰੀ ਵੀਡੀਓ ਬਣਾਉਂਦੇ ਹਨ ਅਤੇ ਹਰ ਚੀਜ਼ ਵਿਖਾਉਂਦੇ ਹਨ ਕਿ ਵਿਰਾਟ ਕੋਹਲੀ ਕੀ ਖਾਂਦੇ ਹਨ, ਉਹ ਕਿਵੇਂ ਰਹਿੰਦੇ ਹਨ ਅਤੇ ਕੀ ਵਰਤਦੇ ਹਨ। ਇਸੇ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕਰਦੇ ਹੋਏ ਵਿਰਾਟ ਨੇ ਸਾਰਿਆਂ ‘ਤੇ ਵਰ੍ਹਦਿਆਂ ਕਿਹਾ ਕਿ ਕਿਸੇ ਦੀ ਪ੍ਰਾਈਵੇਸੀ ਨੂੰ ਤੋੜਨਾ ਬਰਦਾਸ਼ਤ ਤੋਂ ਬਾਹਰ ਹੈ।
ਇਹ ਵੀ ਪੜ੍ਹੋ : ‘ਜਿੰਮੀ ਜਿੰਮੀ ਆਜਾ ਆਜਾ…’ ਚੀਨ ‘ਚ ਲੋਕ ਸਰਕਾਰ ਖਿਲਾਫ਼ ਵਜਾ ਰਹੇ ਬੱਪੀ ਲਹਿਰੀ ਦਾ ਗਾਣਾ
ਇਸ ‘ਤੇ ਹੋਟਲ ਦੀ ਵੱਲੋਂ ਮਾਫੀ ਮੰਗੀ ਗਈ ਸੀ ਪਰ ਟੀਮ ਮੈਨੇਜਮੈਂਟ ਨੇ ਵਿਰਾਟ ਕੋਹਲੀ ਨੂੰ ਵੀ ਇਸ ਦੀ ਸ਼ਿਕਾਇਤ ਕਰਨ ਲਈ ਕਿਹਾ ਸੀ ਪਰ ਵਿਰਾਟ ਇਸ ਲਈ ਤਿਆਰ ਨਹੀਂ ਸੀ। ਰਿਪੋਰਟਾਂ ਮੁਤਾਬਕ, ਟੀਮ ਇੰਡੀਆ ਦੇ ਇੱਕ ਸੂਤਰ ਨੇ ਕਿਹਾ ਕਿ ਟੀਮ ਮੈਨੇਜਮੈਂਟ ਨੇ ਕੋਹਲੀ ਨੂੰ ਪੁੱਛਿਆ ਕਿ ਕੀ ਉਹ ਇਸ ਮਾਮਲੇ ਵਿੱਚ ਅਧਿਕਾਰਤ ਸ਼ਿਕਾਇਤ ਦਰਜ ਕਰਵਾਉਣਾ ਚਾਹੁੰਦੇ ਹਨ? ਉਹ ਸ਼ਿਕਾਇਤ ਦਰਜ ਨਹੀਂ ਕਰਵਾਉਣਾ ਚਾਹੁੰਦੇ ਹਨ। ਇਸ ਲਈ ਉਨ੍ਹਾਂ ਦੇ ਨਜ਼ਰੀਏ ਤੋਂ, ਮੁੱਦੇ ਨੂੰ ਹੋਰ ਅੱਗੇ ਨਾ ਵਧਾਇਆ ਜਾਵੇ।
ਵੀਡੀਓ ਲਈ ਕਲਿੱਕ ਕਰੋ -: