ਦੂਰ ਸੰਚਾਰ ਖੇਤਰ ਦੀ ਦਿੱਗਜ਼ ਕੰਪਨੀ ਵੋਡਾਫੋਨ ਨੇ ਅਗਲੇ ਤਿੰਨ ਸਾਲ ਵਿਚ 11000 ਮੁਲਾਜ਼ਮਾਂ ਦੀ ਛਾਂਟੀ ਕਰਨ ਦੀ ਯੋਜਨਾ ਬਣਾਈ ਹੈ। ਇਹ ਜਾਣਕਾਰੀ ਵੋਡਾਫੋਨ ਕੰਪਨੀ ਦੀ ਨਵੀਂ ਬੌਸ ਮਾਰਗਰੀਟਾ ਡੇਲਾ ਵੈਲੇ ਨੇ ਦਿੱਤੀ ਹੈ। ਉਨ੍ਹਾਂ ਦ4ਸਿਾ ਕਿ ਅਗਲੇ 3 ਸਾਲਾਂ ਵਿਚ 11 ਹਜ਼ਾਰ ਲੋਕਾਂ ਨੂੰ ਨੌਕਰੀ ਤੋਂ ਕੱਢਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇੰਨੀ ਵੱਡੀ ਕਟੌਤੀ ਇਸ ਲਈ ਕੀਤੀ ਜਾ ਰਹੀ ਹੈ ਕਿਉਂਕਿ ਕੰਪਨੀ ਘਾਟੇ ਵਿਚ ਜਾਣ ਦਾ ਅਨੁਮਾਨ ਹੈ। ਉੁਨ੍ਹਾਂ ਦੱਸਿਆ ਕਿ ਵੋਡਾਫੋਨ ਦੇ ਕੈਸ਼ ਫਲੋ ਵਿਚ ਭਾਰੀ ਗਿਰਾਵਟ ਦਾ ਖਦਸ਼ਾ ਹੈ।
ਵੈਲੇ ਨੇ ਕਿਹਾ ਕਿ ਇਸ ਸਾਲ ਲਗਭਗ 1.5 ਅਰਬ ਯੂਰੋ ਦੀ ਕਮੀ ਦਾ ਅਨੁਮਾਨ ਲਗਾਇਆ ਹੈ। ਉਨ੍ਹਾਂ ਜਾਣਕਾਰੀ ਦਿੰਦੇ ਹੋਏ ਕੁਝ ਅਜਿਹੇ ਖੁਲਾਸੇ ਕੀਤੇ ਹਨ ਜੋ ਕੰਪਨੀ ਦੇ ਮੁਲਾਜ਼ਮਾਂ ਦੇ ਹਿੱਤ ਵਿਚ ਸਹੀ ਸਬਾਤ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਪਿਛਲੇ ਮਹੀਨੇ ਜਿਹੜੇ ਲੋਕਾਂ ਦੀ ਭਰਤੀ ਹੋਈ ਹੈ, ਉਨ੍ਹਾਂ ਦਾ ਪ੍ਰਦਰਸ਼ਨ ਠੀਕ ਨਹੀਂ ਰਿਹਾ ਜਿਸ ਦਾ ਅਸਰ ਕੰਪਨੀ ‘ਤੇ ਪਿਆ ਹੈ।
ਇਹ ਵੀ ਪੜ੍ਹੋ : ਫਾਜ਼ਿਲਕਾ ਦੇ ‘ਆਪ’ ਵਿਧਾਇਕ ਦੀ ਦਰਿਆਦਿਲੀ: ਹਾਦਸੇ ‘ਚ ਜ਼ਖਮੀ ਔਰਤਾਂ ਨੂੰ ਕਾਰ ‘ਚ ਪਹੁੰਚਾਇਆ ਹਸਪਤਾਲ
ਦੱਸ ਦੇਈਏ ਕਿ ਵੋਡਾਫੋਨ ਗਰੁੱਪ ਭਾਰਤ ਸਣੇ ਕਈ ਦੇਸ਼ਾਂ ਵਿਚ ਫੈਲਿਆ ਹੋਇਆ ਹੈ। ਇਸ ਕੰਪਨੀ ਵਿਚ 1 ਲੱਖ ਤੋਂ ਵੱਧ ਮੁਲਾਜ਼ਮ ਕੰਮ ਕਰਦੇ ਹਨ। ਕਟੌਤੀ ਦੀ ਖਬਰ ਦੇ ਬਾਅਦ ਮੁਲਾਜ਼ਮਾਂ ਵਿਚ ਹੜਕੰਪ ਮਚ ਗਿਆ ਹੈ। ਵੋਡਾਫੋਨ ਵਿਚ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਕਟੌਤੀ ਹੋਵੇਗੀ। ਇਸ ਤੋਂ ਪਹਿਲਾਂ ਵੋਡਾਫੋਨ ਵਿਚ ਇੰਨੀ ਵੱਡੀ ਕਟੌਤੀ ਨਹੀਂ ਹੋਈ। ਇਹ ਪਹਿਲੀ ਟੈਲੀਕਾਮ ਕੰਪਨੀ ਹੋਵੇਗੀ ਜੋ ਛਾਂਟੀ ਕਰਨ ਜਾ ਰਹੀ ਹੈ। ਹੁਣ ਤੱਕ ਕਿਸੇ ਟੈਲੀਕਾਮ ਕੰਪਨੀ ਨੇ ਛਾਂਟੀ ਨਹੀਂ ਕੀਤੀ ਹੈ। ਸਾਡੇ ਦੇਸ਼ ਵਿਚ ਇਹ ਕੰਪਨੀ Idea ਨਾਲ ਮਿਲ ਕੇ ਕੰਮ ਕਰਦੀ ਹੈ। ਇਥੇ ਆਡੀਈਆ ਨਾਲ ਮਿਲ ਕੇ ਲੋਕਾਂ ਨੂੰ ਨੈਟਵਰਕ ਦੀ ਸਹੂਲਤ ਦਿੰਦਾ ਹੈ।
ਵੀਡੀਓ ਲਈ ਕਲਿੱਕ ਕਰੋ -: