ਦਿੱਲੀ ਵਿਚ ਐੱਮਸੀਡੀ ਦੇ ਮੇਅਰ ਤੇ ਡਿਪਟੀ ਮੇਅਰ ਤੇ ਸਥਾਈ ਕਮੇਟੀ ਲਈ 6 ਮੈਂਬਰਾਂ ਦੀ ਚੋਣ ਹੋਣੀ ਹੈ। ਹੁਣ ਮੁਕਾਬਲਾ ਦਿਸਚਸਪ ਹੋ ਗਿਆ ਹੈ। ਬਹੁਮਤ ਨਾ ਹੋਣ ਦੇ ਬਾਵਜੂਦ ਵੀ ਭਾਜਪਾ ਮੈਦਾਨ ਵਿਚ ਉਤਰੀ ਹੈ। ਕਾਂਗਰਸ ਨੇ ਮੇਅਰ ਚੋਣ ਵਿਚ ਸ਼ਾਮਲ ਨਾ ਹੋਣ ਦਾ ਫੈਸਲਾ ਲਿਆ ਹੈ। ਚੋਣਾਂ ਨੂੰ ਲੈ ਕੇ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਸਭ ਤੋਂ ਪਹਿਲਾਂ ਨਵੇਂ ਚੁਣੇ ਕੌਂਸਲਰਾਂ ਨੂੰ ਅਹੁਦੇ ਤੇ ਗੋਪਨੀਅਤਾ ਦੀ ਸਹੁੰ ਚੁਕਾਈ ਜਾਵੇਗੀ। ਇਸ ਦੇ ਬਾਅਦ 11 ਵਜੇ ਤੋਂ ਬੈਲੇਟ ਪੇਪਰ ਜ਼ਰੀਏ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਹੋਵੇਗੀ।
ਮੇਅਰ ਲਈ ਆਮ ਆਦਮੀ ਪਾਰਟੀ ਨੇ ਸ਼ੈਲੀ ਓਬਰਾਏ ਨੂੰ ਮੈਦਾਨ ਵਿਚ ਉਤਾਰਿਆ ਹੈ ਜਦੋਂ ਕਿ ਭਾਜਪਾ ਵੱਲੋਂ ਰੇਖਾ ਗੁਪਤਾ ਮੈਦਾਨ ਵਿਚ ਹੈ। ਡਿਪਟੀ ਮੇਅਰ ਲਈ ਆਪ ਨੇ ਮੁਹੰਮਦ ਇਕਬਾਲ ਤੇ ਕਮਲ ਬਾਗੜੀ ਨੂੰ ਭਾਜਪਾ ਨੇ ਉਮੀਦਵਾਰ ਬਣਾਇਆ ਹੈ। ਅੱਜ ਹੋਣ ਵਾਲੀਆਂ ਚੋਣਾਂ ਲਈ ਕਲਰ ਕੋਡ ਤੈਅ ਕੀਤਾ ਗਿਆ ਹੈ। ਵ੍ਹਾਈਟ, ਗ੍ਰੀਨ ਤੇ ਪਿੰਕ ਰੰਗ ਦੇ ਬੈਲੇਟ ਪੇਪਰ ਦਾ ਇਸਤੇਮਾਲ ਕੀਤਾ ਜਾਵੇਗਾ। ਇਸ ਵਿਚ ਮੇਅਰ ਲਈ ਵ੍ਹਾਈਟ ਬੈਲੇਟ ਪੇਪਰ ਨਾਲ ਵੋਟ ਪਾਏ ਜਾਣਗੇ। ਡਿਪਟੀ ਮੇਅਰ ਚੋਣ ਲਈ ਗ੍ਰੀਨ ਬੈਲਟ ਪੇਪਰ ਤੇ ਸਟੈਂਡਿੰਗ ਕਮੇਟੀ ਦੇ ਮੈਂਬਰਾਂ ਲਈ ਪਿੰਕ ਬੈਲੇਟ ਪੇਪਰ ਦਾ ਇਸਤੇਮਾਲ ਹੋਵੇਗਾ।
ਦਿੱਲੀ ਕਾਂਗਰਸ ਪ੍ਰਧਾਨ ਅਨਿਲ ਚੌਧਰੀ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਸਮਰਥਨ ਦਿੱਤਾ ਹੈ। ਜਨਤਾ ਦਾ ਸਨਮਾਨ ਕਰਦੇ ਹੋਏ ਅਸੀਂ ਮੇਅਰ, ਡਿਪਟੀ ਮੇਅਰ ਤੇ ਸਥਾਈਨ ਕਮੇਟੀ ਦੀ ਚੋਣ ਨਹੀਂ ਲੜਾਂਗੇ। ਆਪ ਨੂੰ ਬਹੁਮਤ ਮਿਲਿਆ ਹੈ ਤਾਂ ਕੇਜਰੀਵਾਲ ਆਪਣਾ ਮੇਅਰ ਬਣਾਉਣ ਤੇ ਦਿੱਲੀ ਦੀ ਜਨਤਾ ਦੀ ਸੇਵਾ ਕਰਨ।
ਮੇਅਰ ਦੀ ਚੋਣ ਵਿਚ 273 ਮੈਂਬਰ ਵੋਟ ਪਾਉਣਗੇ। ਬਹੁਮਤ ਲਈ 133 ਵੋਟ ਚਾਹੀਦੇ ਹਨ। ਆਪ ਕੋਲ 134 ਕੌਂਸਲਰ ਹਨ। ਇਸ ਤੋਂ ਇਲਾਵਾ 3 ਰਾਜ ਸਭਾ ਮੈੰਬਰ ਵੀ ਹਨ। ਇਸ ਚੋਣ ਵਿਚ 250 ਕੌਂਸਲਰਾਂ ਨਾਲ 10 ਸਾਂਸਦ 13 ਵਿਧਾਨ ਸਭਾ ਮੈਂਬਰ ਵੋਟ ਪਾਉਣਗੇ। ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਤੇ ਲੈਫਟੀਨੈਂਟ ਗਵਰਨਰ ਵੀਕੇ ਸਕਸੈਨਾ ਵਿਚ ਮਤਭੇਦ ਸਾਹਮਣੇ ਆਇਆ ਹੈ। ਪ੍ਰੋਟੇਮ ਸਪੀਕਰ ਲਈ ਆਪ ਨੇ ਮੁਕੇਸ਼ ਗੋਇਲ ਦਾ ਪ੍ਰਸਤਾਵ ਰੱਖਿਆ ਸੀ ਪਰ ਐੱਲਜੀ ਨੇ ਭਾਜਪਾ ਕੌਂਸਲਰ ਸਤਿਆ ਸ਼ਰਮਾ ਨੂੰ ਪ੍ਰੋਟੇਮ ਸਪੀਕਰ ਨਿਯੁਕਤ ਕੀਤਾ ਹੈ।
ਇਹ ਵੀ ਪੜ੍ਹੋ : ਫ਼ਿਰੋਜ਼ਪੁਰ ‘ਚ BSF ਨੇ ਸਰਹੱਦ ਨੇੜੇ ਆਲੂ ਦੇ ਖੇਤ ‘ਚੋਂ ਬਰਾਮਦ ਕੀਤੀ 1 ਕਿਲੋ ਹੈਰੋਇਨ
ਕੇਜਰੀਵਾਲ ਨੇ ਨਿਯੁਕਤੀ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮਿਊਂਸਪਲ ਚੋਣਾਂ ਵਿਚ ਹੋਣ ਵਾਲੇ ਨੋਮੀਨੇਸ਼ਨ ਦਿੱਲੀ ਦੇ ਅਰਬਨ ਡਿਵੈਲਪਮੈਂਟ ਮਨਿਸਟਰ ਜਰੀਏ ਭੇਜੇ ਜਾਂਦੇ ਹਨ ਪਰ ਐੱਮਸੀਡੀ ਦੇ ਕਮਿਸ਼ਨ ਨੇ ਫਾਈਲਾਂ ਸਿੱਧਾ ਐੱਲਜੀ ਨੂੰ ਭੇਜ ਦਿੱਤੀਆਂ।ਉਨ੍ਹਾਂ ਨੇ ਐੱਲਜੀ ਨੂੰ ਚਿੱਠੀ ਲਿਖ ਕੇ ਮਾਮਲੇ ਉਤੇ ਦੁਬਾਰਾ ਵਿਚਾਰ ਕਰਨ ਨੂੰ ਕਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: