ਥਾਣਾ ਸਿਟੀ ਗੁਰਦਾਸਪੁਰ ਦੀ ਪੁਲਿਸ ਨੇ, ਅਸਲਾ ਐਕਟ, ਲੁੱਟ ਖੋਹ, ਇਰਾਦਾ ਕਤਲ , ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਅਤੇ ਹੋਰ ਸੰਗੀਨ ਦੋਸ਼ਾਂ ਦੇ ਮਾਮਲਿਆਂ ਵਿੱਚ ਲੋੜੀਂਦੇ ਨੌਜਵਾਨ ਲਵਪ੍ਰੀਤ ਸਿੰਘ ਉਰਫ ਨਵੀਂ ਵਾਸੀ ਸੈਨਪੁਰ ਨੂੰ ਗ੍ਰਿਫਤਾਰ ਕਰ ਹੀ ਲਿਆ। ਨਵੀ ਤੇ ਵੱਖ ਵੱਖ ਥਾਣਿਆਂ ਵਿੱਚ 15 ਦੇ ਕਰੀਬ ਮਾਮਲੇ ਦਰਜ ਹਨ ਜਿਨ੍ਹਾਂ ਵਿੱਚੋਂ 9 ਮਾਮਲੇ ਥਾਣਾ ਸਿਟੀ ਗੁਰਦਾਸਪੁਰ ਵਿੱਚ ਹੀ ਦਰਜ ਹਨ।
ਇਸੇ ਸਾਲ ਮਾਰਚ ਮਹੀਨੇ ਵਿਚ ਇਸ ਨੇ ਆਪਣੇ ਕੁਝ ਸਾਥੀਆਂ ਸਮੇਤ ਬਹਿਰਾਮਪੁਰ ਰੋਡ ਸਥਿਤ ਇੱਕ ਦੁਕਾਨ ਦੀ ਤੋੜ ਫੋੜ ਕੀਤੀ ਅਤੇ ਫਾਇਰ ਵੀ ਕੀਤੇ ਸਨ ਅਤੇ ਆਪਣੇ ਸਾਥੀਆਂ ਸਮੇਤ ਇਕ ਦੁਕਾਨ ਵਿੱਚ ਦਾਖਲ ਹੋ ਕੇ ਭੰਨਤੋੜ ਕੀਤੀ ਅਤੇ ਦੁਕਾਨ ਮਾਲਕ ਅਤੇ ਉਸ ਦੇ ਕਾਰੀਗਰ ਨੂੰ ਤੇਜ਼ਧਾਰ ਹਥਿਆਰਾਂ ਨਾਲ ਜ਼ਖਮੀ ਕੀਤਾ ਸੀ।
ਜਾਣਕਾਰੀ ਦਿੰਦਿਆਂ ਡੀਐਸਪੀ ਸਿਟੀ ਰਿਪਤਪਨ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਵੱਖ ਵੱਖ ਸੰਗੀਨ ਮਾਮਲਿਆਂ ਵਿਚ ਨੌਜਵਾਨ ਲਵਪ੍ਰੀਤ ਸਿੰਘ ਉਰਫ ਨਵੀ ਲੋੜੀਂਦਾ ਸੀ। ਕਾਫੀ ਦੇਰ ਤੋਂ ਇਹ ਪੁਲਿਸ ਤੋਂ ਲੁੱਕਦਾ ਫਿਰ ਰਿਹਾ ਹੈ। 24 ਸਾਲਾ ਇਹ ਨੌਜਵਾਨ ਗੈਂਗਸਟਰ ਬਣਨ ਦੀ ਰਾਹ ‘ਤੇ ਚੱਲ ਰਿਹਾ ਹੈ ਅਤੇ ਇਸ ਦੇ ਥਾਣਾ ਸਿਟੀ ਗੁਰਦਾਸਪੁਰ ਵਿੱਚ 9 ਮੁਕੱਦਮੇ ਦਰਜ ਹਨ।
ਜਦਕਿ ਹੋਰ ਥਾਨਿਆਂ ਵਿੱਚ ਵੀ ਇਸ ਦੇ ਖਿਲਾਫ ਕਈ ਕੇਸ ਦਰਜ ਹੋ ਚੁੱਕੇ ਹਨ। ਇਸ ਦੇ ਕੁਝ ਹੋਰ ਸਾਥੀਆਂ ਦੀ ਵੀ ਪੁਲਿਸ ਨੂੰ ਤਲਾਸ਼ ਹੈ। ਹੁਣ ਇਸ ਦਾ ਰਿਮਾਂਡ ਹਾਸਲ ਕਰਕੇ ਇਸ ਤੋਂ ਪੁੱਛਗਿੱਛ ਕਰ ਕੇ ਇਸ ਦੇ ਸਾਥੀਆਂ ‘ਤੇ ਵੀ ਸ਼ਿਕੰਜਾ ਕੱਸਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: