ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਰਾਸ਼ਟਰਪਤੀ ਭਵਨ ਦੇ ਗਣਤੰਤਰ ਮੰਡਲ ਵਿਚ 2026 ਦੇ ਪਹਿਲੇ ਪਦਮ ਐਵਾਰਡ ਦੇਣਗੇ। ਸਰਕਾਰ ਨੇ 25 ਜਨਵਰੀ ਨੂੰ 131 ਪਦਮ ਪੁਰਸਕਾਰਾਂ ਦੇ ਜੇਤੂਆਂ ਦੇ ਨਾਂ ਦਾ ਐਲਾਨ ਕੀਤਾ ਸੀ। ਪਹਿਲੇ ਫੇਜ਼ ਵਿਚ 66 ਹਸਤੀਆਂ ਸਨਮਾਨਿਤ ਹੋਣਗੀਆਂ। ਬਾਕੀ ਜੇਤੂਆਂ ਨੂੰ ਦੂਜੇ ਪੜਾਅ ਵਿਚ ਸਨਮਾਨਿਤ ਕੀਤਾ ਜਾਵੇਗਾ।
ਅੱਜ ਹੋ ਰਹੀ ਸੈਰੇਮਨੀ ਵਿਚ ਰਾਸ਼ਟਰਪਤੀ 2 ਪਦਮ ਵਿਭੂਸ਼ਣ, 6 ਪਦਮ ਭੂਸ਼ਣ ਤੇ 58 ਪਦਮਸ੍ਰੀ ਪੁਰਸਕਾਰ ਦੇਣਗੇ। ਐਕਟਰ ਧਰਮਿੰਦਰ ਤੇ ਝਾਰਖੰਡ ਦੇ ਸਾਬਕਾ ਪੀਐੱਮ ਸ਼ਿਬੂ ਸੋਰੇਨ ਨੂੰ ਮਰਨ ਉਪਰੰਤ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਜਾਵੇਗਾ।

ਬਾਲੀਵੁੱਡ ਸਿੰਗਰ ਅਲਕਾ ਯਾਗਨਿਕ ਵੀ ਪਦਮ ਭੂਸ਼ਣ ਨਾਲ ਸਨਮਾਨਿਤ ਹੋਣਗੇ। ਐਕਟਰ ਆਰ. ਮਾਧਵਨ, ਕ੍ਰਿਕਟਰ ਰੋਹਿਤ ਸ਼ਰਮਾ, ਪੈਰਾ ਐਥਲੀਟ ਪ੍ਰਵੀਨ ਕੁਮਾਰ, ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਤੇ ਹਾਕੀ ਖਿਡਾਰੀ ਸਵਿਤਾ ਪੂਨੀਆ ਨੂੰ ਪਦਮਸ਼੍ਰੀ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਅਮਰੀਕੀ ਰਾਸ਼ਟਰਪਤੀ ਟਰੰਪ ਨੇ PM ਮੋਦੀ ਨੂੰ ਦੱਸਿਆ ਮਹਾਨ, ਕਿਹਾ-‘ਮੈਂ ਉਨ੍ਹਾਂ ਦਾ ਬਹੁਤ ਵੱਡਾ ਫੈਨ ਹਾਂ’
2026 ਦੇ ਪਦਮ ਪੁਰਸਕਾਰ ਜੇਤੂਆਂ ਵਿਚੋਂ 19 ਮਹਿਲਾਵਾਂ ਹਨ। ਇਨ੍ਹਾਂ ਵਿਚ 6 ਵਿਦੇਸ਼ੀ/NRI/PIO/OCI ਕੈਟਾਗਰੀ ਦੇ ਲੋਕ ਹਨ। 16 ਹਸਤੀਆਂ ਅਜਿਹੀਆਂ ਹਨ ਜਿਨ੍ਹਾਂ ਨੂੰ ਮਰਨ ਉਪਰੰਤ ਪੁਰਸਕਾਰ ਦਿੱਤੇ ਜਾ ਰਹੇ ਹਨ। ਸਮਾਗਮ ‘ਚ PM ਮੋਦੀ, ਉਪ ਰਾਸ਼ਟਰਪਤੀ ਸੀ ਪੀ ਰਾਧਾਕ੍ਰਿਸ਼ਨਨ, ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਮੌਜੂਦ ਰਹਿਣਗੇ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










