ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਹਿਮਾਚਲ ਪ੍ਰਦੇਸ਼ ਦੇ 6 ਦਿਨਾਂ ਦੌਰੇ ‘ਤੇ ਸ਼ਿਮਲਾ ਪਹੁੰਚਣਗੇ। ਉਹ ਸ਼ਿਮਲਾ ਤੋਂ ਲਗਭਗ 13 ਕਿਲੋਮੀਟਰ ਦੂਰ ਛਰਾਬੜਾ ਸਥਿਤ ਰਾਸ਼ਟਰਪਤੀ ਭਵਨ ਰਿਟ੍ਰੀਟ ਵਿਚ ਠਹਿਰਨਗੇ। ਸ਼ਿਮਲਾ ਸ਼ਹਿਰ ਵਿਚ ਉਨ੍ਹਾਂ ਦੀ ਮੂਵਮੈਂਟ ਦੌਰਾਨ ਕੁਝ ਦੇਰ ਲਈ ਟ੍ਰੈਫਿਕ ਰੋਕਿਆ ਜਾਵੇਗਾ।
ਸ਼ਿਮਲਾ ਪੁਲਿਸ ਨੇ ਰਾਸ਼ਟਰਪਤੀ ਦੌਰੇ ਨੂੰ ਦੇਖਦੇ ਹੋਏ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਹਨ। ਸ਼ਿਮਲਾ ਸ਼ਹਿਰ ਤੋਂ ਲੈ ਕੇ ਛਰਾਬੜਾ ਤੱਕ 1000 ਪੁਲਿਸ ਜਵਾਨ ਤਾਇਨਾਤ ਕੀਤੇ ਗਏ ਹਨ। ਰਾਸ਼ਟਰਪਤੀ ਦੀ ਸੁਰੱਖਿਆ ਵਿਚ ਕਿਸੇ ਤਰ੍ਹਾਂ ਦੀ ਚੂਕ ਨਾ ਹੋਵੇ, ਇਸ ਲਈ 2 ਦਿਨ ਤੋਂ ਸ਼ਿਮਲਾ ਵਿਚ ਰਿਹਰਸਲ ਕੀਤੀ ਜਾ ਰਹੀ ਹੈ ਰਾਸ਼ਟਰਪਤੀ ਦਾ ਹੈਲੀਕਾਪਟਰ ਸ਼ਿਮਲਾ ਦੇ ਅੰਨਾਡੇਲ ਵਿਚ ਉਤਰ ਸਕਦਾ ਹੈ। ਇਥੋਂ ਰਾਸ਼ਟਰਪਤੀ ਸੜਕ ਮਾਰਗ ਤੋਂ ਛਰਾਬੜਾ ਲਈ ਰਵਾਨਾ ਹੋਣਗੇ। ਉਨ੍ਹਾਂ ਦੇ ਕਾਫਲੇ ਵਿਚ ਲਗਭਗ 30 ਗੱਡੀਆਂ ਸ਼ਾਮਲ ਹੋਣਗੀਆਂ।
ਦ੍ਰੋਪਦੀ ਮੁਰਮੂ ਅਗਲੇ 6 ਦਿਨ ਹਿਮਾਚਲ ਵਿਚ ਰੁਕਣਗੇ। ਰਾਸ਼ਟਰਪਤੀ ਸਕੱਤਰੇਤ ਵੱਲੋਂ ਜਾਰੀ ਪ੍ਰੋਗਰਾਮ ਮੁਤਾਬਕ ਉਹ ਸ਼ਿਮਲਾ, ਅਟਲ ਟਨਲ ਤੇ ਪਾਲਮਪੁਰ ਯੂਨੀਵਰਸਿਟੀ ਜਾਣਗੇ। 28 ਅਪ੍ਰੈਲ ਦੀ ਸਵੇਰ ਉਹ ਰਾਸ਼ਟਰਤੀ ਨਿਵਾਸ ਵਿਚ ਆਯੋਜਿਤ ਉਦਘਾਟਨ ਸਮਾਰੋਹ ਵਿਚ ਸ਼ਾਮਲ ਹੋਣਗੇ। 29 ਅਪ੍ਰੈਲ ਨੂੰ ਰਾਸ਼ਟਰਪਤੀ ਸ਼ਿਮਲਾ ਤੋਂ ਅਟਲ ਟਨਲ ਰੋਹਤਾਂਗ ਜਾਣਗੇ ਜਿਥੇ ਉਹ ਸੀਮਾ ਸੜਕ ਸੰਗਠਨ ਦੇ ਅਧਿਕਾਰੀਆਂ ਨਾਲ ਬੈਠਕ ਕਰਨਗੇ।
ਇਹ ਵੀ ਪੜ੍ਹੋ : ED ਦੀਆਂ ਟੀਮਾਂ ਵੱਲੋਂ ਮੁਅੱਤਲ DIG ਹਰਚਰਨ ਸਿੰਘ ਭੁੱਲਰ ਦੇ ਟਿਕਣਿਆਂ ‘ਤੇ ਰੇਡ, ਖੰਗਾਲੀ ਜਾ ਰਹੀ ਇੱਕ- ਇੱਕ ਚੀਜ਼
30 ਅਪ੍ਰੈਲ ਨੂੰ ਰਾਸ਼ਟਰਪਤੀ ਪਾਲਮਪੁਰ ਸਥਿਤ ਖੇਤੀਬਾੜੀ ਯੂਨੀਵਰਸਿਟੀ ਦੇ ਸਮਾਰੋਹ ਵਿਚ ਹਿੱਸਾ ਲੈਣਗੇ ਤੇ ਉਸੇ ਸ਼ਾਮ ਸ਼ਿਮਲਾ ਵਾਪਸ ਪਰਤਣਗੇ। 1 ਮਈ ਨੂੰ ਸ਼ਿਮਲਾ ਵਿਚ ‘ਐਟ ਹੋਮ’ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ ਜਿਸ ਵਿਚ ਮੁੱਖ ਮੰਤਰੀ ਸਣੇ ਹੋਰ ਸ਼ਖਸੀਅਤਾਂ ਹਾਜ਼ਰ ਹੋਣਗੀਆਂ। 2 ਮਈ ਨੂੰ ਰਾਸ਼ਟਰਪਤੀ ਮੁਰਮੂ ਦਿੱਲੀ ਪਰਤ ਜਾਣਗੇ।
ਵੀਡੀਓ ਲਈ ਕਲਿੱਕ ਕਰੋ -:











