ਪਟਿਆਲਾ ਦੀ ਕੇਂਦਰੀ ਜੇਲ੍ਹ ਫਿਰ ਤੋਂ ਸਰਖੀਆਂ ਵਿਚ ਆਈ ਹੈ। ਜੇਲ੍ਹ ਵਿਚ ਕੈਦੀਆਂ ਵਿਚ ਝੜਪ ਹੋ ਗਈ ਜਿਸ ਵਿਚ ਇਕ ਕੈਦੀ ਦੀ ਮੌਤ ਹੋ ਗਈ। ਅਜੇ ਨਾਂ ਦੇ ਕੈਦੀ ਨੇ ਚੰਡੀਗੜ੍ਹ ਵਿਚ ਦਮ ਤੋੜਿਆ ਹੈ।
ਜਾਣਕਾਰੀ ਮੁਤਾਬਕ ਅਜੇ ਤੇ ਉਸ ਦੇ ਭਰਾ ਵਿਜੇ ‘ਤੇ ਕੁਝ ਕੈਦੀਆਂ ਨੇ ਹਮਲਾ ਕੀਤਾ ਸੀ। ਜਿਸ ਦੇ ਬਾਅਦ ਉਸ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ। ਅਜੇ ਜੇਲ੍ਹ ਵਿਚ NDPS ਕੇਸ ਵਿਚ ਬੰਦ ਸੀ। ਉਨ੍ਹਾਂ ਦੀ ਅੰਮ੍ਰਿਤਸਰ ਦੇ ਕੈਦੀਆਂ ਨਾਲ ਝੜਪ ਹੋਈ ਸੀ। ਉਨ੍ਹਾਂ ਦੀ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ : ‘ਦੇਸ਼ ਦੇ ਨੌਜਵਾਨਾਂ ਦਾ ਹਿੱਤ ਸਾਡੀ ਸਭ ਤੋਂ ਵੱਡੀ ਤਰਜੀਹ, ਦੋਸ਼ੀਆਂ ਨੂੰ ਦਿੱਤੀ ਜਾਏਗੀ ਸਖ਼ਤ ਸਜ਼ਾ’ ਪੇਪਰ ਲੀਕ ਮਾਮਲੇ ‘ਤੇ ਬੋਲੇ PM ਮੋਦੀ
ਪੁਲਿਸ ਮੁਤਾਬਕ ਘਟਨਾ ਦੇ ਦਿਨ ਹੀ ਝਗੜੇ ਦਾ ਕੇਸ ਦਰਜ ਕਰ ਲਿਆ ਗਿਆ ਸੀ। ਹੁਣ ਕਤਲ ਦਾ ਮਾਮਲਾ ਦਰਜ ਕੀਤਾ ਜਾਵੇਗਾ। ਅਜੇ ਕੁਮਾਰ ਦਾ ਅੱਜ ਪਟਿਆਲਾ ਵਿਚ ਪੋਸਟਮਾਰਟਮ ਕਰਾਇਆ ਜਾ ਰਿਹਾ ਹੈ। ਅਜੇ ਦੇ ਭਰਾ ਵਿਜੇ ਦਾ ਹੱਥ ਟੁੱਟ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -:










