ਦਿੱਲੀ ਦੇ ਜੰਤਰ-ਮੰਤਰ ‘ਤੇ ਸੀਜੇਪੀ ਦਾ ਪ੍ਰਦਰਸ਼ਨ ਚੱਲ ਰਿਹਾ ਹੈ। ਇਸ ਵਿਚ CJP ਪ੍ਰਦਰਸ਼ਨ ਦੌਰਾਨ ਏਡੀਸੀਪੀ ਸੰਦੀਪ ਲਾਂਬਾ ਨੇ ਇਕ ਮਹਿਲਾ ਪ੍ਰਦਰਸ਼ਨਕਾਰੀ ਨੂੰ ਥੱਪੜ ਮਾਰਿਆ। ਇਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ। ਇਸ ਦੇ ਬਾਅਦ ਉਨ੍ਹਾਂ ‘ਤੇ ਐਕਸ਼ਨ ਹੋਇਆ ਹੈ।
ਪੁਲਿਸ ਸੂਤਰਾਂ ਨੇ ਦੱਸਿਆ ਕਿ ਸੰਦੀਪ ਲਾਂਬਾ ਨੂੰ ਪ੍ਰੋਟੈਸਟ ਵਾਲੀ ਥਾਂ ਤੋਂ ਹਟਾ ਦਿੱਤਾ ਗਿਆ ਹੈ ਤੇ ਉਨ੍ਹਾਂ ਨੂੰ ਉਨ੍ਹਾਂ ਦੀ ਪੋਸਟਿੰਗ ਵਾਲੀ ਜਗ੍ਹਾ ‘ਤੇ ਵਾਪਸ ਜਾਣ ਨੂੰ ਕਿਹਾ ਗਿਆ ਹੈ। ਦੇ ਦੋਸ਼ ਵਿਚ ਵਧੀਕ ਡੀਸੀਪੀ ਸੰਦੀਪ ਲਾਂਬਾ ਨੂੰ ਡਿਊਟੀ ਤੋਂ ਹਟਾ ਦਿੱਤਾ ਗਿਆ ਹੈ। ਵਾਇਰਲ ਵੀਡੀਓ ਦੇ ਬਾਅਦ ਮਾਮਲਾ ਦਿੱਲੀ ਹਾਈਕੋਰਟ ਪਹੁੰਚਿਆ ਜਿਥੇ ਪੁਲਿਸ ਕਾਰਵਾਈ ‘ਤੇ ਸਵਾਲ ਚੁੱਕੇ। ਦੂਜੇ ਪਾਸੇ ਪ੍ਰਦਰਸ਼ਨ ਦੌਰਾਨ 2 RAF ਜਵਾਨਾਂ ‘ਤੇ ਹਮਲੇ ਦੇ ਮਾਮਲੇ ਵਿਚ ਦਿੱਲੀ ਪੁਲਿਸ ਨੇ FIR ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸੋਮਵਾਰ ਨੂੰ ਸੀਜੇਪੀ ਦੀ ਅਗਵਾਈ ਵਿਚ ਸੰਸਦ ਤੱਕ ਮਾਰਚ ਕਰ ਰਹੇ ਲੋਕਾਂ ‘ਤੇ ਪੁਲਿਸ ਤੇ ਸੁਰੱਖਿਆ ਮੁਲਾਜ਼ਮਾਂ ਨੇ ਲਾਠੀਚਾਰਜ ਕੀਤਾ। ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਲਈ ਅੱਥਰੂ ਗੈਸ ਦੇ ਗੋਲੇ ਛੱਡੇ ਗਏ। ਪੁਲਿਸ ਦੀ ਕਾਰਵਾਈ ਦੇ ਵਿਚ ਸੰਦੀਪ ਲਾਂਬਾ ਨੂੰ ਕਥਿਤ ਤੌਰ ‘ਤੇ ਇਕ ਮਹਿਲਾ ਪ੍ਰਦਰਸ਼ਨਕਾਰੀ ਨੂੰ ਥੱਪੜ ਮਾਰਦੇ ਹੋਏ ਦੇਖਿਆ ਗਿਆ।
ਇਹ ਵੀ ਪੜ੍ਹੋ : ਕੀ ਵੜਿੰਗ ਤੇ ਚੰਨੀ ਦੀ ਨਾਰਾਜ਼ਗੀ ਹੋਈ ਦੂਰ? ਦਿੱਲੀ ‘ਚ ਪੰਜਾਬ ਕਾਂਗਰਸ ਦੀ ਹੋਈ ਮੀਟਿੰਗ ‘ਚ ਇਕੱਠੇ ਬੈਠੇ ਆਏ ਨਜ਼ਰ
ਦਿੱਲੀ ਪ੍ਰਦਰਸ਼ਨ ‘ਤੇ ਹਾਈਕੋਰਟ ਵਿਚ ਸੁਣਵਾਈ ਹੋਈ ਉਦੋਂ ਇਹ ਮਾਮਲਾ ਵੀ ਚੁੱਕਿਆ ਗਿਆ। ਸੁਣਵਾਈ ਦੌਰਾਨ ਸੀਨੀਅਰ ਐਡਵੋਕੇਟ ਗੋਪਾਲ ਸ਼ੰਕਰਨਾਰਾਇਣ ਨੇ ਇਹ ਮੁੱਦਾ ਚੁੱਕਿਆ। ਅਦਾਲਤ ਨੂੰ ਦੱਸਿਆ ਗਿਆ ਕਿ ਇਕ ਵੀਡੀਓ ਵਿਚ ਵਧੀਕ ਡੀਸੀਪੀ ਸੰਦੀਪ ਲਾਂਬਾ ਸਾਫ ਤੌਰ ‘ਤੇ ਇਕ ਮਹਿਲਾ ਨੂੰ ਥੱਪੜ ਮਾਰਦੇ ਦਿਖਾਈ ਦੇ ਰਹੇ ਹਨ ਜਦੋਂ ਕਿ ਉਹ ਮਹਿਲਾ ਕਿਨਾਰੇ ਖੜ੍ਹੀ ਸੀ ਤੇ ਕੁਝ ਨਹੀਂ ਕਰ ਰਹੀ ਸੀ।
ਵੀਡੀਓ ਲਈ ਕਲਿੱਕ ਕਰੋ -:










