ਆਸਟ੍ਰੇਲੀਆਈ ਸਰਕਾਰ ਨੇ 1 ਜੁਲਾਈ 2026 ਤੋਂ ਸਟੂਡੈਂਟ ਵੀਜ਼ਾ ਫੀਸ 25 ਫੀਸਦੀ ਵਧਾ ਕੇ 2500 ਆਸਟ੍ਰੇਲੀਅਨ ਡਾਲਰ (ਲਗਭਗ 1.64 ਲੱਖ ਰੁਪਏ) ਕਰ ਦਿੱਤਾ ਹੈ। ਇਸ ਤੋਂ ਪਹਿਲਾ ਇਹ ਫੀਸ 2000 ਆਸਟ੍ਰੇਲੀਆਈ ਡਾਲਰ (ਲਗਭਗ 1.44 ਲੱਖ ਰੁਪਏ) ਸੀ।
ਫੀਸ ਦੇ ਇਲਾਵਾ ਬਾਇਓਮੀਟਰਕ ਫੀਸ ਜੋੜਨ ‘ਤੇ ਬਾਇਓਮੀਟਰਕ ਫੀਸ ਜੋੜਨ ‘ਤੇ ਭਾਰਤੀ ਵਿਦਿਆਰਥੀਆਂ ਨੂੰ ਕੁੱਲ ਲਾਗਤ ਲਗਭਗ 1.70 ਲੱਖ ਰੁਪਏ ਤੱਕ ਪਵੇਗੀ। ਇਸ ਦਾ ਪੰਜਾਬੀਆਂ ‘ਤੇ ਸਭ ਤੋਂ ਵਧ ਅਸਰ ਹੋਵੇਗਾ। ਆਸਟ੍ਰੇਲੀਆ ਨੇ ਇਹ ਫੈਸਲਾ ਦੇਸ਼ ਦੀ ਅਰਥਵਿਵਸਥਾ ਵਿਚ ਨੌਕਰੀ ਸੰਕਟ ਨਾਲ ਨਿਪਟਣ ਲਈ ਲਿਆ ਹੈ।
ਆਸਟ੍ਰੇਲੀਆ ਦੇ ਵਿੱਤ ਮੰਤਰਾਲੇ ਮੁਤਾਬਕ 2024-25 ਵਿਚ 48,536 ਭਾਰਤੀ ਵਿਦਿਆਰਥੀਆਂ ਨੂੰ ਵੀਜ਼ਾ ਮਿਲਿਆ ਜਦੋਂ ਕਿ ਇਕ ਸਾਲ ਪਹਿਲਾਂ ਇਹ ਗਿਣਤੀ 50,516 ਸੀ। 2022-23 ਵਿਚ 1,02,696 ਅਤੇ 2023-24 ਵਿਚ 50,516 ਭਾਰਤੀ ਵਿਦਿਆਰਥੀਆਂ ਨੂੰ ਵੀਜ਼ਾ ਜਾਰੀ ਕੀਤਾ ਗਿਆ। ਇਸ ਤੋਂ ਸਾਫ ਹੈ ਕਿ ਵੀਜ਼ਾ ਫੀਸ ਵਧਣ ਦੇ ਬਾਅਦ 2 ਤੋਂ 3 ਸਾਲ ਤੱਕ ਵੀਜ਼ੇ ਦੀ ਮੰਗ ਵਿਚ ਲਗਾਤਾਰ ਗਿਰਾਵਟ ਦਰਜ ਕੀਤੀ ਗਈ।
ਆਸਟ੍ਰੇਲੀਆ ਨੇ ਨਾਨ-ਰਿਫੰਡੇਬਲ ਵੀਜ਼ਾ ਫੀਸ ਵੀ 750 ਆਸਟ੍ਰੇਲੀਆਈ ਡਾਲਰ (ਲਗਭਗ 3.77 ਲੱਖ ਰੁਪਏ) ਤੱਕ ਵਧਾ ਦਿੱਤਾ ਹੈ। ਕੁਝ ਹੀ ਮਹੀਨਿਆਂ ਵਿਚ ਇਸ ਨੂੰ ਹੋਰ ਵਧਾਉਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਨੇ Meta ਨੂੰ Username ਫ਼ੀਚਰ ਰੋਕਣ ਨੂੰ ਕਿਹਾ, ਨੋਟਿਸ ਜਾਰੀ ਕਰ 3 ਦਿਨਾਂ ‘ਚ ਮੰਗਿਆ ਜਵਾਬਇਸ ਦੀ ਵਜ੍ਹਾ ਤੋਂ ਵਿਦਿਆਰਥੀਆਂ ਦਾ ਮੰਨਣਾ ਹੈ ਕਿ ਜੇਕਰ ਉਹ ਵਿਦੇਸ਼ ਵਿਚ ਕੋਈ ਚੰਗਾ ਆਸਟ੍ਰੇਲੀਆਈ ਕਾਲਜ, ਯੂਨੀਵਰਸਿਟੀ ਜਾਂ ਦੂਜੇ ਦੇਸ਼ਾਂ ਵਿਚ ਰਹਿ ਕੇ ਪੜ੍ਹਾਈ ਕਰਦੇ ਹਨ ਤਾਂ ਆਸਟ੍ਰੇਲੀਆ ਦੇ ਲਗਭਗ 55 ਅਰਬ ਡਾਲਰ ਵਿਚ ਉਨ੍ਹਾਂ ਦਾ ਵੱਡਾ ਯੋਗਦਾਨ ਰਹੇਗਾ ਤੇ ਇਸ ਨਾਲ ਲੱਖਾਂ ਨੌਕਰੀਆਂ ‘ਤੇ ਵੀ ਪ੍ਰਭਾਵ ਪੈ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ







