ਕੈਨੇਡਾ ਵਿੱਚ ਰਹਿਣ ਵਾਲੇ ਪੰਜਾਬੀਆਂ ਲਈ ਖੁਸ਼ਖਬਰੀ ਸਾਹਮਣੇ ਆਈ ਹੈ। ਰਿਪੋਰਟਾਂ ਮੁਤਾਬਕ ਕੈਨੇਡਾ ਵਿੱਚ ਇਮੀਗ੍ਰੇਸ਼ਨ ਨਿਯਮਾਂ ਵਿੱਚ ਬਦਲਾਅ ਕੀਤਾ ਗਿਆ ਹੈ। ਇਸ ਨਾਲ ਪੰਜਾਬ ਅਤੇ ਉੱਥੇ ਰਹਿਣ ਵਾਲੇ ਹੋਰ ਸੂਬਿਆਂ ਦੇ ਲੋਕਾਂ ਨੂੰ ਸਿੱਧਾ ਫਾਇਦਾ ਹੋਵੇਗਾ। IRCC ਨੇ ਐਲਾਨ ਕੀਤਾ ਹੈ ਕਿ ਜਿਹੜੇ ਲੋਕ ਕੰਮ ਜਾਂ ਸਟੱਡੀ ਵੀਜ਼ਾ ‘ਤੇ ਵਿਦੇਸ਼ ਗਏ ਸਨ, ਉਨ੍ਹਾਂ ਨੂੰ ਹੁਣ ਆਪਣਾ ਪਰਮਿਟ ਖਤਮ ਹੋਣ ਤੋਂ ਤੁਰੰਤ ਬਾਅਦ ਵਾਪਸ ਜਾਣ ਦੀ ਲੋੜ ਨਹੀਂ ਹੋਵੇਗੀ।

ਪਹਿਲਾਂ ਵਿਅਕਤੀਆਂ ਨੂੰ ਨੌਕਰੀ ਜਾਂ ਕੋਰਸ ਨਾ ਹੋਣ ‘ਤੇ ਆਪਣੇ ਦੇਸ਼ ਵਾਪਸ ਪਰਤਨਾ ਪੈਂਦਾ ਸੀ। ਹਾਲਾਂਕਿ, 1 ਮਈ, 2026 ਤੋਂ ਲਾਗੂ ਨਵੇਂ ਨਿਯਮਾਂ ਮੁਤਾਬਕ ਸਟੱਡੀ ਜਾਂ ਵਰਕ ਪਰਮਿਟ ਖਤਮ ਹੋਣ ਤੋਂ ਬਾਅਦ 90 ਦਿਨਾਂ ਦੇ ਅੰਦਰ ਵਿਜ਼ਟਰ ਰਿਕਾਰਡ ਲਈ ਅਪਲਾਈ ਕੀਤਾ ਜਾ ਸਕਦ ਹੈ। ਇਸ ਨਾਲ ਵਿਅਕਤੀ ਲੀਗਲ ਤੌਰ ‘ਤੇ ਬਿਨਾਂ ਨੌਕਰੀ ਜਾਂ ਪੜ੍ਹਾਈ ਦੇ ਵੀ ਕੈਨੇਡਾ ਵਿਚ ਰਹਿ ਸਕੇਗਾ।
IRCC ਨੇ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ ਨਵਾਂ ਵਿਜਟਰ ਰਿਕਾਰਡ ਮਨਜੂਰ ਨਹੀਂ ਹੁੰਦਾ ਉਦੋਂ ਤੱਕ ਪਰਮਿਟ ਖਤਮ ਹੋਣ ਵਾਲੇ ਵਿਅਕਤੀ ਨੂੰ ਪੜ੍ਹਾਈ ਅਤੇ ਕੰਮ ਬੰਦ ਰੱਖਣਾ ਹੋਵੇਗਾ। ਇਸ ਦੇ ਲਈ $346.25 ਦੀ ਫੀਸ ਦੇਣੀ ਹੋਵੇਗੀ। ਇਸ ਫੈਸਲੇ ਨਾਲ ਕੈਨੇਡਾ ਵਿਚ ਰਹਿ ਰਹੇ ਹਜ਼ਾਰਾਂ ਲੋਕਾਂ ਨੂੰ ਰਾਹਤ ਮਿਲੇਗੀ।
ਦੱਸ ਦੇਈਏ ਕਿ ਪਹਿਲਾਂ, ਪਰਮਿਟ ਖਤਮ ਹੋਣ ‘ਤੇ ਵਿਅਕਤੀ ਨੂੰ ਉਸੇ ਕੈਟਾਗਰੀ-ਵਰਕਰ ਜਾਂ ਸਟੂਡੈਟ ਵਜੋਂ ਹੀ ਸਟੇਟਸ ਬਹਾਲ ਕਰਾਉਣਾ ਪੈਂਦਾ ਸੀ। ਨਵੀਂ ਨੌਕਰੀ ਜਾਂ ਨਵਾਂ ਕੋਰਸ ਨਾ ਹੋਣ ਦੀ ਸਥਿਤੀ ਵਿਚ ਭਾਰਤ ਪਰਤਨਾ ਮਜਬੂਰੀ ਬਣ ਜਾਂਦਾ ਸੀ। ਹੁਣ ਅਜਿਹੇ ਲੋਕ 90 ਦਿਨਾਂ ਦੇ ਅੰਦਰ “ਵਿਜ਼ਿਟਰ ਰਿਕਾਰਡ” ਲਈ ਅਰਜ਼ੀ ਦੇ ਸਕਦੇ ਹਨ ਅਤੇ ਕੈਨੇਡਾ ਵਿੱਚ ਕਾਨੂੰਨੀ ਤੌਰ ‘ਤੇ ਰਹਿ ਸਕਦੇ ਹਨ।
ਇਹ ਵੀ ਪੜ੍ਹੋ : ਕਮਲ ਕੌਰ ਭਾਬੀ ਦੇ ਕਤਲ ਕੇਸ ‘ਚ 5ਵੇਂ ਮੁਲਜ਼ਮ ਦੀ ਹੋਈ ਪਛਾਣ, ਮਹਿਰੋਂ ਦੀ ਫਰਾਰ ਹੋਣ ‘ਚ ਕੀਤੀ ਸੀ ਮਦਦ
ਜਿਕਰਯੋਗ ਹੈ ਕਿ ਕੈਨੇਡਾ ਵਿੱਚ ਲੰਬੇ ਸਮੇਂ ਤੋਂ ਵਰਕ ਪਰਮਿਟ ‘ਤੇ ਰਹਿ ਰਹੇ ਲੋਕਾਂ ਨੂੰ ਪੱਕੀ ਨਾਗਰਿਕਤਾ ਮਿਲਣ ਵਾਲੀ ਹੈ। ਕੈਨੇਡੀਅਨ ਸਰਕਾਰ ਨੇ ਇਨ-ਕੈਨੇਡਾ ਵਰਕਰਜ਼ ਇਨੀਸ਼ੀਏਟਿਵ ਦੇ ਤਹਿਤ ਦੇਸ਼ ਵਿੱਚ ਪਹਿਲਾਂ ਤੋਂ ਰਹਿ ਰਹੇ 33,000 ਵਰਕਰਾਂ ਨੂੰ ਪਰਮਾਨੈਂਟ ਰੈਜੀਡੈਂਸ (PR) ਦੇਣ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਉਨ੍ਹਾਂ ਲੋਕਾਂ ਲਈ ਹੈ ਜੋ ਛੋਟੇ ਕਸਬਿਆਂ ਅਤੇ ਪੇਂਡੂ ਖੇਤਰਾਂ ਵਿੱਚ ਰਹਿ ਕੇ ਕੈਨੇਡੀਅਨ ਅਰਥਵਿਵਸਥਾ ਵਿੱਚ ਯੋਗਦਾਨ ਪਾ ਰਹੇ ਹਨ। ਕੈਨੇਡਾ ਲੇਬਰ ਦੀ ਘਾਟ ਨਾਲ ਜੂਝ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










