ਸੰਗਰੂਰ ਦੇ ਪਿੰਡ ਬਾਲਦ ਕਲਾਂ ਦਾ ਨੌਜਵਾਨ ਡਾ. ਜਸਪਾਲ ਸਿੰਘ ਬਣਿਆ ਫ਼ੌਜ ਵਿੱਚ ਲੈਫਟੀਨੈਂਟ ਬਣ ਕੇ ਪੂਰੇ ਪਿੰਡ ਦਾ ਨਾਂ ਰੌਸ਼ਨ ਕਰ ਦਿੱਤਾ। ਪਿੰਡ ਦੇ ਮੁੰਡੇ ਦੇ ਲੈਫਟੀਨੈਂਟ ਬਣਨ ‘ਤੇ ਪੂਰੇ ਪਿੰਡ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਇਸ ਦੌਰਾਨ ਪਿੰਡ ਵਾਲਿਆਂ ਨੇ ਉਸ ਦ ਸ਼ਾਨਦਾਰ ਸਵਾਗਤ ਕੀਤਾ।
ਜਸਪਾਲ ਸਿੰਘ ਲੈਫਟੀਨੈਂਟ ਦੀ ਵਰਦੀ ਪਾ ਕੇ ਆਪਣੀ 3 ਮਹੀਨੇ ਦੀ ਟ੍ਰੇਨਿੰਗ ਲੈਕੇ ਪਹਿਲੀ ਵਾਰ ਪਿੰਡ ਪਹੁੰਚਿਆ। ਇਸ ਦੌਰਾਨ ਪਿੰਡ ਵਾਲਿਆਂ ਨੇ ਗਲ ਵਿੱਚ ਹਾਰ ਪਾ ਕੇ, ਲੱਡੂ ਵੰਡਦੇ ਹੋਏ ਤੇ ਢੋਲ ਵਜਾ ਕੇ ਉਸ ਦਾ ਸਵਾਗਤ ਕੀਤਾ।

ਪਿੰਡ ਵਾਲੇ ਉਸ ਦਾ ਸਵਾਗਤ ਕਰਨ ਲਈ ਬੱਸ ਸਟੈਂਡ ਤੋਂ ਢੋਲ ਵਜਾਉਂਦੇ ਹੋਏ ਉਸ ਦੇ ਘਰ ਤੱਕ ਲੈ ਕੇ ਆਏ। ਇਸ ਦੌਰਾਨ ਉਸ ਦੇ ਘਰ ਵਿਚ ਪਿੰਡ ਦਾ ਵੱਡਾ ਇਕੱਠ ਹੋ ਗਿਆ।
ਇਹ ਵੀ ਪੜ੍ਹੋ : ਪੰਜਾਬ ‘ਚ 13 ਅਫਸਰਾਂ ਦੇ ਤਬਾਦਲੇ, 4 ਜ਼ਿਲ੍ਹਿਆਂ ਦੇ DC ਬਦਲੇ, ਹਿਮਾਂਸ਼ੂ ਅਗਰਵਾਲ ਨੂੰ ਪਟਿਆਲਾ ਦੀ ਜ਼ਿੰਮੇਵਾਰੀ
ਇਸ ਮੌਕੇ ਜਸਪਾਲ ਸਿੰਘ ਨੇ ਕਿਹਾ ਕਿ ਮੇਰੀ ਡਿਊਟੀ ਹੈ ਕਿ ਮੈਂ ਬੱਚਿਆਂ ਨੂੰ ਭਾਰਤ ਦੀ ਫ਼ੌਜ ਟ੍ਰੇਨਿੰਗ ਦਿਆਂਗਾ। ਉਸ ਨੇ ਕਿਹਾ ਕਿ ਨੌਜਵਾਨਾਂ ਨੂੰ ਦੇਸ਼ ਲਈ ਫ਼ੌਜ ਵਿਚ ਜਾਣ ਦੀ ਲੋੜ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









