ਨਿਊਜ਼ੀਲੈਂਡ ਦੇ ਅਟੈਕਿੰਗ ਮਿਡਫੀਲਡਰ ਸਰਪ੍ਰੀਤ ਸਿੰਘ ਨੇ ਕਿਸੇ ਵੀ ਟੀਮ ਲਈ ਫੀਫਾ ਵਿਸ਼ਵ ਕੱਪ ਮੈਚ ਵਿੱਚ ਸ਼ੁਰੂਆਤ ਕਰਨ ਵਾਲਾ ਪਹਿਲਾ ਭਾਰਤੀ ਮੂਲ ਦਾ ਖਿਡਾਰੀ ਬਣ ਕੇ ਇਤਿਹਾਸ ਰਚ ਦਿੱਤਾ ਹੈ। ਉਸ ਨੇ ਮੰਗਲਵਾਰ ਨੂੰ ਲਾਸ ਏਂਜਲਸ ਵਿੱਚ ਈਰਾਨ ਵਿਰੁੱਧ 2-2 ਦੇ ਡਰਾਅ ਵਿੱਚ ਇਹ ਉਪਲਬਧੀ ਹਾਸਲ ਕੀਤੀ।
ਪੰਜਾਬੀ ਮੂਲ ਦਾ ਫੁੱਟਬਾਲ ਖਿਡਾਰੀ ਸਰਪ੍ਰੀਤ ਸਿੰਘ ਨੇ ਨਿਊਜ਼ੀਲੈਂਡ ਦੀ ਰਾਸ਼ਟਰੀ ਫੁੱਟਬਾਲ ਟੀਮ ਵੱਲੋਂ ਫੀਫਾ ਵਿਸ਼ਵ ਕੱਪ ਮੈਚ ਦੇ ਟੌਪ-11 ‘ਚ ਸ਼ਾਮਲ ਹੋ ਗਿਆ ਹੈ। ਦੱਸ ਦਈਏ ਕਿ ਇਹ ਉਪਲਬਧੀ ਹਾਸਲ ਕਰਨ ਵਾਲਾ ਸਰਪ੍ਰੀਤ ਸਿੰਘ ਭਾਰਤੀ ਮੂਲ ਦਾ ਪਹਿਲਾ ਖਿਡਾਰੀ ਬਣ ਗਿਆ ਹੈ।

ਸਰਪ੍ਰੀਤ ਸਿੰਘ ਕਿਸੇ ਵੀ ਟੀਮ ਲਈ ਫੀਫਾ ਵਿਸ਼ਵ ਕੱਪ ਮੈਚ ਵਿੱਚ ਸ਼ੁਰੂਆਤ ਕਰਨ ਵਾਲਾ ਪਹਿਲਾ ਭਾਰਤੀ ਮੂਲ ਦਾ ਖਿਡਾਰੀ ਬਣ ਗਿਆ ਹੈ। ਉਸਨੇ ਇਹ ਉਪਲਬਧੀ ਮੰਗਲਵਾਰ ਨੂੰ ਲਾਸ ਏਂਜਲਸ ਵਿੱਚ ਖੇਡੇ ਗਏ ਈਰਾਨ ਵਿਰੁੱਧ ਮੈਚ ਵਿੱਚ ਹਾਸਲ ਕੀਤੀ। ਹਾਲਾਂਕਿ ਇਹ ਮੈਚ 2-2 ਗੋਲਾਂ ਦੇ ਨਾਲ ਬਰਾਬਰ ਰਿਹਾ। ਇਸ ਮੈਚ ‘ਚ 10 ਨੰਬਰ ਦੀ ਜਰਸੀ ਪਹਿਨ ਕੇ ਖੇਡਦੇ ਹੋਏ ਸਰਪ੍ਰੀਤ ਨੇ ਮਿਡਫੀਲਡ ਵਿੱਚ ਅਹਿਮ ਭੂਮਿਕਾ ਨਿਭਾਈ।
ਇਹ ਵੀ ਪੜ੍ਹੋ : ਸਟੈਂਡਅੱਪ ਕਾਮੇਡੀਅਨ ਪ੍ਰਨੀਤ ਮੋਰੇ ਦੀਆਂ ਵਧੀਆਂ ਮੁਸ਼ਕਿਲਾਂ! ਗੁਰੂਗ੍ਰਾਮ ‘ਚ ਦਰਜ ਹੋਈ FIR
ਆਕਲੈਂਡ ਵਿੱਚ ਇੱਕ ਪੰਜਾਬੀ ਪਰਿਵਾਰ ਵਿੱਚ ਜਨਮੇ 27 ਸਾਲਾ ਸਰਪ੍ਰੀਤ ਸਿੰਘ ਨੂੰ ਕੋਚ ਡੈਰੇਨ ਬੈਜ਼ਲੇ ਨੇ ਸ਼ੁਰੂਆਤੀ ਇਲੈਵਨ ਵਿੱਚ ਸ਼ਾਮਲ ਕੀਤਾ। ਉਸ ਨੇ ਲਗਭਗ ਪੂਰਾ ਮੈਚ ਖੇਡਿਆ ਅਤੇ 90ਵੇਂ ਮਿੰਟ ਵਿੱਚ ਉਸਦੀ ਜਗ੍ਹਾ ਲੈ ਲਈ ਗਈ। ਉਸ ਦੇ ਮਾਤਾ-ਪਿਤਾ ਪੰਜਾਬੀ ਮੂਲ ਦੇ ਹਨ ਅਤੇ ਉਸਦਾ ਭਾਰਤੀ ਸੱਭਿਆਚਾਰ ਨਾਲ ਡੂੰਘਾ ਸਬੰਧ ਹੈ। ਸਰਪ੍ਰੀਤ ਸਿੰਘ ਨੇ ਛੋਟੀ ਉਮਰ ‘ਚ ਹੀ ਫੁੱਟਬਾਲ ਖੇਡਣਾ ਸ਼ੁਰੂ ਕਰ ਦਿੱਤਾ ਸੀ। ਨਿਊਜ਼ੀਲੈਂਡ ਦੀ ਰਾਸ਼ਟਰੀ ਟੀਮ ‘ਆਲ ਵ੍ਹਾਈਟਸ’ ‘ਚ ਜਗ੍ਹਾ ਬਣਾਈ। ਮਿਡਫੀਲਡਰ ਵਜੋਂ ਖੇਡਣ ਵਾਲੇ ਸਰਪ੍ਰੀਤ ਸਿੰਘ ਨੇ ਨਿਊਜ਼ੀਲੈਂਡ ਦੀ ਰਾਸ਼ਟਰੀ ਟੀਮ ਲਈ ਕਈ ਅੰਤਰਰਾਸ਼ਟਰੀ ਮੈਚ ਖੇਡੇ ਹਨ।
ਸਰਪ੍ਰੀਤ ਨੇ 2010 ਤੋਂ ਬਾਅਦ ਪਹਿਲੀ ਵਾਰ ਨਿਊਜ਼ੀਲੈਂਡ ਫੁੱਟਬਾਲ ਟੀਮ ਨੂੰ ਵਿਸ਼ਵ ਕੱਪ ਤੱਕ ਪਹੁੰਚਣ ਵਿੱਚ ਮਦਦ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ। ਸਰਪ੍ਰੀਤ ਜਰਮਨ ਕਲੱਬ ਐਫਸੀ ਬਾਇਰਨ ਮਿਊਨਿਖ ਲਈ ਵੀ ਖੇਡ ਚੁੱਕਾ ਹੈ। ਉਸ ਨੇ ਕਈ ਵਾਰ ਕਿਹਾ ਹੈ ਕਿ ਉਹ ਦਿਲੋਂ ਭਾਰਤੀ ਹੈ ਅਤੇ ਆਪਣੀ ਜ਼ਿੰਦਗੀ ਵਿੱਚ ਪੰਜਾਬੀ ਸੱਭਿਆਚਾਰ ਨੂੰ ਬਣਾਈ ਰੱਖਿਆ ਹੈ। ਕ੍ਰਿਕਟ ਵਿੱਚ ਉਹ ਵਿਰਾਟ ਕੋਹਲੀ ਅਤੇ ਸਚਿਨ ਤੇਂਦੁਲਕਰ ਦਾ ਵੱਡਾ ਪ੍ਰਸ਼ੰਸਕ ਹੈ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









